15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸਿਲੰਡਰ ਲੈਣ ਤੋਂ ਇੱਕ ਦਿਨ ਪਹਿਲਾਂ ਬੁਕਿੰਗ ਜ਼ਰੂਰ ਕਰਵਾਓ– ਹੈਪੀ ਜੁਲਕਾ

Ad Position 21
No active advertisement
ਅਜੀਤ ਡੈਸਕ 26-01-2026
ਨਡਾਲਾ, 25 ਜਨਵਰੀ (ਰਘਬਿੰਦਰ ਸਿੰਘ)- ਇਲਾਕੇ ਦੇ ਉੱਘੇ ਸਮਾਜ ਸੇਵੀ ਹੈਪੀ ਜੁਲਕਾ ਨੇ ਘਰੇਲੂ ਗੈਸ ਸਿਲੰਡਰ ਲਈ ਨਡਾਲਾ ਗੈਸ ਏਜੰਸੀ ਨਾਲ ਸਬੰਧਿਤ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਦਿੱਕਤ ਤੋਂ ਬਚਣ ਲਈ ਸਿਲੰਡਰ ਦੀ ਬੁਕਿੰਗ ਘੱਟੋ-ਘੱਟ ਇੱਕ ਦਿਨ ਪਹਿਲਾਂ ਜ਼ਰੂਰ ਕਰਵਾਉਣ | ਉਨ੍ਹਾਂ ਕਿਹਾ ਕਿ ਅਕਸਰ ਲੋਕ ਆਖ਼ਰੀ ਸਮੇਂ ਬੁਕਿੰਗ ਕਰਦੇ ਹਨ ਜਿਸ ਕਾਰਨ ਸਪਲਾਈ ਵਿਚ ਦੇਰੀ ਹੋ ਜਾਂਦੀ ਹੈ ਅਤੇ ਘਰਾਂ ਵਿਚ ਰੋਜ਼ਮਰ੍ਹਾ ਦੇ ਕੰਮ ਪ੍ਰਭਾਵਿਤ ਹੁੰਦੇ ਹਨ | ਹੈਪੀ ਜੁਲਕਾ ਨੇ ਦੱਸਿਆ ਕਿ ਗੈਸ ਏਜੰਸੀਆਂ ਵੱਲੋਂ ਸਿਲੰਡਰਾਂ ਦੀ ਡਲਿਵਰੀ ਰੋਜ਼ਾਨਾ ਤੈਅ ਸ਼ਡਿਊਲ ਅਨੁਸਾਰ ਕੀਤੀ ਜਾਂਦੀ ਹੈ | ਜੇ ਖਪਤਕਾਰ ਪਹਿਲਾਂ ਤੋਂ ਬੁਕਿੰਗ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਸਮੇਂ ਸਿਰ ਸਿਲੰਡਰ ਮਿਲ ਸਕਦਾ ਹੈ ਤੇ ਬਿਨਾਂ ਲੋੜ ਦੀ ਭੀੜ ਜਾਂ ਘਬਰਾਹਟ ਤੋਂ ਬਚਿਆ ਜਾ ਸਕਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਕਈ ਵਾਰ ਤੁਰੰਤ ਲੋੜ ਪੈਣ 'ਤੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਸਭ ਨੂੰ ਜ਼ਿੰਮੇਵਾਰੀ ਨਾਲ ਪਹਿਲਾਂ ਹੀ ਬੁਕਿੰਗ ਕਰਵਾਉਣੀ ਚਾਹੀਦੀ ਹੈ | ਇਸ ਨਾਲ ਨਾ ਸਿਰਫ਼ ਆਪਣੀ ਸਹੂਲਤ ਬਣੀ ਰਹੇਗੀ, ਸਗੋਂ ਡਲਿਵਰੀ ਪ੍ਰਣਾਲੀ ਵੀ ਸੁਚੱਜੇ ਤਰੀਕੇ ਨਾਲ ਚੱਲੇਗੀ |

Ad Position 22
No active advertisement
ਪਿਛਲੀ ਖ਼ਬਰ ਲੋੜੀਂਦੇ ਦਸਤਾਵੇਜ਼ ਲਿਆ ਕੇ ਲੋਕ ਸਿਵਲ ਹਸਪਤਾਲ ਤੋਂ ਬਣਵਾ ਸਕਦੇ ਹਨ ਬੀਮਾ ਯੋਜਨਾ ਦੇ ਕਾਰਡ-ਡਾ. ਪਰਮਿੰਦਰ ਕੌਰ <br/> ਅਗਲੀ ਖ਼ਬਰ ਗਣਤੰਤਰ ਦਿਵਸ ਸੰਬੰਧੀ ਕਰਵਾਏ ਜਾ ਰਹੇ ਸਮਾਗਮ ਦੌਰਾਨ ਐੱਸ.ਡੀ.ਐਮ. ਭੁਲੱਥ ਲਹਿਰਾਉਣਗੇ ਤਿਰੰਗਾ ਝੰਡਾ
Ad Position 24