09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਕੇਂਦਰੀ ਸੰਚਾਰ ਬਿਊਰੋ ਵਲੋਂ ਕੇਂਦਰ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਸੰਬੰਧੀ ਜਾਗਰੂਕਤਾ ਸਮਾਗਮ <br/>

Ad Position 21
No active advertisement
ਅਜੀਤ ਡੈਸਕ 31-01-2026
ਕਪੂਰਥਲਾ, 30 ਜਨਵਰੀ (ਅਮਰਜੀਤ ਕੋਮਲ)- ਕੇਂਦਰੀ ਸੰਚਾਰ ਬਿਊਰੋ (ਸੀ.ਬੀ.ਸੀ.) ਵਲੋਂ ਸਥਾਨਕ ਹਿੰਦੂ ਕੰਨਿਆ ਕਾਲਜ ਤੇ ਪੰਜਾਬ ਪੁਲਿਸ ਦੇ ਸਾਈਬਰ ਅਪਰਾਧ ਵਿਭਾਗ ਦੇ ਸਹਿਯੋਗ ਨਾਲ ਕਾਲਜ ਦੇ ਅੰਡਰ ਗਰੈਜੂਏਟ ਵਿਭਾਗ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਲਈ ਇਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ ਜਿਸ ਵਿਚ ਕਾਲਜ ਪਿ੍ੰਸੀਪਲ ਡਾ. ਅਰਚਨਾ ਗਰਗ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਸਮਾਗਮ ਦੇ ਆਰੰਭ 'ਚ ਕੇਂਦਰੀ ਸੰਚਾਰ ਬਿਊਰੋ ਦੇ ਸਹਾਇਕ ਡਾਇਰੈਕਟਰ ਰਜੇਸ਼ ਬਾਲੀ ਨੇ ਸਮਾਗਮ ਵਿਚ ਸ਼ਾਮਲ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ | ਉਨ੍ਹਾਂ ਲੋਕਾਂ ਨੂੰ ਸਮਾਗਮ ਦੇ ਆਦੇਸ਼ਾਂ ਤੇ ਭਾਰਤ ਸਰਕਾਰ ਦੀ ਨੋਡਲ ਏਜੰਸੀ ਕੇਂਦਰੀ ਸੰਚਾਰ ਬਿਊਰੋ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ, ਜੋ ਸਰਕਾਰੀ ਪਹਿਲਕਦਮੀਆਂ, ਯੋਜਨਾਵਾਂ ਤੇ ਵੱਖ-ਵੱਖ ਮੁਹਿੰਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਦਾ ਕੰਮ ਕਰਦੀ ਹੈ | ਸਮਾਗਮ ਵਿਚ ਜ਼ਿਲ੍ਹਾ ਲੀਡ ਬੈਂਕ ਦੇ ਵਿੱਤੀ ਸਾਖਰਤਾ ਸਲਾਹਕਾਰ ਰਜਨੀਸ਼ ਕਾਂਤ ਨੇ ਮੁਦਰਾ ਯੋਜਨਾ, ਸਕਿੱਲ ਇੰਡੀਆ, ਸਟਾਰਟਅਪ ਇੰਡੀਆ ਤੇ ਬੈਂਕਿੰਗ ਨਾਲ ਸਬੰਧਿਤ ਯੋਜਨਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਇਹ ਯੋਜਨਾਵਾਂ ਨੌਜਵਾਨਾਂ ਵਿਸ਼ੇਸ਼ ਕਰਕੇ ਔਰਤਾਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਕੇ ਆਤਮ ਨਿਰਭਰ ਬਣਾਉਣ ਵਿਚ ਸਹਾਈ ਸਾਬਿਤ ਹੋ ਸਕਦੀਆਂ ਹਨ | ਸਫ਼ਾਈ ਦੀ ਮਹੱਤਤਾ 'ਤੇ ਚਰਚਾ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਦੇ ਠੋਸ ਰਹਿੰਦ ਖੂੰਹਦ ਪ੍ਰਬੰਧਨ ਮਾਹਿਰ ਤਰਨੇਂਦਰਜੀਤ ਸਿੰਘ ਨੇ ਸਫ਼ਾਈ ਤੇ ਠੋਸ ਰਹਿੰਦ ਖੂੰਹਦ ਦੇ ਪ੍ਰਬੰਧਨ, ਵਾਤਾਵਰਣ ਦੀ ਰਾਖੀ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਸਿਹਤਮੰਦ ਵਾਤਾਵਰਣ ਲਈ ਆਲੇ ਦੁਆਲੇ ਨੂੰ ਸਾਫ਼ ਸੁਥਰਾ ਤੇ ਹਰਿਆ ਭਰਿਆ ਰੱਖਣ 'ਤੇ ਜ਼ੋਰ ਦਿੱਤਾ | ਉਨ੍ਹਾਂ ਵਿਦਿਆਰਥੀਆਂ ਨੂੰ ਵਾਤਾਵਰਣ ਸੁਰੱਖਿਆ ਵਿਚ ਸਰਗਰਮੀ ਨਾਲ ਹਿੱਸਾ ਲੈਣ ਤੇ ਦੂਜਿਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ | ਮੋਹਾਲੀ ਤੋਂ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਵਿੰਗ ਦੇ ਇੰਸਪੈਕਟਰ ਜੁਝਾਰ ਸਿੰਘ ਜੋ ਇਸ ਸਮਾਗਮ ਵਿਚ ਉਚੇਚੇ ਤੌਰ 'ਤੇ ਸ਼ਾਮਲ ਹੋਏ, ਨੇ ਪ੍ਰਚਲਿਤ ਸਾਈਬਰ ਅਪਰਾਧਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ | ਉਨ੍ਹਾਂ ਕਿਹਾ ਕਿ ਸਾਈਬਰ ਕ੍ਰਾਈਮ ਹੋਣ ਦੀ ਸੂਰਤ ਵਿਚ ਸਾਈਬਰ ਹੈਲਪਲਾਈਨ ਨੰਬਰ 1930 ਤੇ ਸਬੰਧਿਤ ਵੈੱਬਸਾਈਟ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ | ਇਸੇ ਦੌਰਾਨ ਹੀ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਵਜੋਂ ਕਾਲਜ ਕੈਂਪਸ ਦੇ ਬਾਹਰ ਸਫ਼ਾਈ ਮੁਹਿੰਮ ਵੀ ਚਲਾਈ ਗਈ | ਸਮਾਗਮ ਦੌਰਾਨ ਸਵੱਛਤਾ ਤੇ ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਆਧਾਰਿਤ ਨੁੱਕੜ ਨਾਟਕ ਪੇਸ਼ ਕੀਤੇ ਗਏ | ਸਮਾਗਮ ਦੇ ਅੰਤ ਵਿਚ ਰਜੇਸ਼ ਬਾਲੀ ਨੇ ਡਾ. ਅਰਚਨਾ ਗਰਗ, ਰਜਨੀਸ਼ ਕਾਂਤ, ਤਰਨੇਂਦਰਜੀਤ ਸਿੰਘ ਤੇ ਇੰਸਪੈਕਟਰ ਜੁਝਾਰ ਸਿੰਘ ਨੂੰ ਬਿਊਰੋ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਦਰ ਪੁਲਿਸ ਵਲੋਂ ਦੋ ਨੌਜਵਾਨ ਅਫ਼ੀਮ ਸਣੇ ਕਾਬੂ ਅਗਲੀ ਖ਼ਬਰ ਓ.ਬੀ.ਸੀ. ਰੇਲਵੇ ਕਰਮਚਾਰੀ ਸੰਘ ਵਲੋਂ ਯੂ. ਜੀ. ਸੀ. ਦੇ ਨਵੇਂ ਬਰਾਬਰਤਾ ਵਾਲੇ ਨਿਯਮਾਂ ਦਾ ਸਮਰਥਨ <br/>
Ad Position 24