ਡਡਵਿੰਡੀ, 31 ਜਨਵਰੀ (ਦਿਲਬਾਗ ਸਿੰਘ ਝੰਡ)- ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਮੈਰੀਪੁਰ ਵਿਖੇ ਸਵ: ਸਰੈਣ ਸਿੰਘ ਤੇ ਮਾਤਾ ਗੰਗ ਕੌਰ ਦੀ ਨਿੱਘੀ ਯਾਦ ਵਿਚ 8 ਫਰਵਰੀ ਨੂੰ ਲਗਾਏ ਜਾ ਰਹੇ ਅੱਖਾਂ ਦੀ ਜਾਂਚ ਦੇ ਮੁਫ਼ਤ ਕੈਂਪ ਦੌਰਾਨ ਜਿੱਥੇ ਮਰੀਜ਼ਾਂ ਨੂੰ ਦਵਾਈਆਂ ਤੇ ਐਨਕਾਂ ਮੁਫ਼ਤ ਦਿੱਤੀਆਂ ਜਾਣਗੀਆਂ ਉੱਥੇ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਕਰਕੇ ਮੁਫ਼ਤ ਲੈਂਸ ਪਾਉਣ ਦੀ ਸੇਵਾ ਕੀਤੀ ਜਾਵੇਗੀ | ਅਜਮੇਰ ਸਿੰਘ ਰਾਣਾ ਖਿੰਡਾ ਨੇ ਦੱਸਿਆ ਕਿ ਅਮਰੀਕਾ ਦੇ ਪ੍ਰਸਿੱਧ ਕਾਰੋਬਾਰੀ ਤੇ ਉੱਘੇ ਸਮਾਜ ਸੇਵਕ ਧਰਮ ਸਿੰਘ ਖਿੰਡਾ ਵੱਲੋਂ ਆਪਣੇ ਪਿਤਾ ਸਵ: ਸਰੈਣ ਸਿੰਘ ਚੀਨੀਆ ਤੇ ਮਾਤਾ ਗੰਗ ਕੌਰ ਦੀ ਨਿੱਘੀ ਯਾਦ 'ਚ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਂਦਾ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ ਇਸ ਵਾਰ 8 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਪਿੰਡ ਮੈਰੀਪੂਰ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪ੍ਰਵਾਸੀ ਭਾਰਤੀ ਧਰਮ ਸਿੰਘ ਖਿੰਡਾ ਯੂ. ਐੱਸ. ਏ., ਉਨ੍ਹਾਂ ਦੀ ਪਤਨੀ ਬੀਬੀ ਸੁਰਜੀਤ ਕੌਰ ਖਿੰਡਾ ਯੂ. ਐਸ. ਏ., ਪੁੱਤਰ ਅਮਰਿੰਦਰ ਸਿੰਘ ਖਿੰਡਾ ਯੂ. ਐਸ. ਏ. ਤੇ ਨੂੰ ਹ ਮਨਬੀਰ ਕੌਰ ਖਿੰਡਾ ਯੂ. ਐਸ. ਏ. ਦੀ ਦੇਖ-ਰੇਖ ਹੇਠ ਲਗਾਏ ਜਾ ਰਹੇ ਇਸ ਕੈਂਪ ਦੌਰਾਨ ਵਿਸ਼ਵ ਪ੍ਰਸਿੱਧ ਥਿੰਦ ਆਈ ਹਸਪਤਾਲ ਦੇ ਚੀਫ਼ ਆਈ ਸਰਜਨ ਡਾਕਟਰ ਜਸਵੰਤ ਸਿੰਘ ਥਿੰਦ ਦੀ ਅਗਵਾਈ 'ਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਲੋੜਵੰਦ ਮਰੀਜ਼ਾਂ ਨੂੰ ਜਿੱਥੇ ਦਵਾਈਆਂ ਤੇ ਐਨਕਾਂ ਮੁਫ਼ਤ ਦਿੱਤੀਆਂ ਜਾਣਗੀਆਂ, ਉੱਥੇ ਜ਼ਰੂਰਤਮੰਦ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਕੇ ਮੁਫ਼ਤ ਲੈਂਸ ਪਾਉਣ ਦੀ ਸੇਵਾ ਕੀਤੀ ਜਾਵੇਗੀ |