28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਸਕਾਰਪਿਓ ਤੇ ਮੋਟਰਸਾਈਕਲ ਦੀ ਟੱਕਰ 'ਚ ਵਿਅਕਤੀ ਦੀ ਮੌਤ, ਇਕ ਗੰਭੀਰ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 02-02-2026
ਕਾਲਾ ਸੰਘਿਆਂ, 1 ਫਰਵਰੀ (ਬਲਜੀਤ ਸਿੰਘ ਸੰਘਾ)- ਕਾਲਾ ਸੰਘਿਆਂ ਤੋਂ ਸੁਲਤਾਨਪੁਰ ਲੋਧੀ ਰੋਡ, ਪਿੰਡ ਸੰਧੂ ਚੱਠਾ (ਜੱਲੋਵਾਲ ਮੋੜ) ਵਿਖੇ ਸਕਾਰਪਿਓ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ ਜਿਸ ਵਿਚ ਹਲਵਾਈ ਦਾ ਕੰਮ ਕਰਦੇ ਦੋ ਵਿਅਕਤੀ ਗੰਗਾ ਰਾਮ ਤੇ ਉਸ ਦਾ ਸਾਥੀ ਜੋ ਖਾਨੋਵਾਲ ਨਿਵਾਸੀ ਹਨ, ਗੰਭੀਰ ਜ਼ਖਮੀ ਹੋ ਗਏ | ਜ਼ਖਮੀਆਂ ਨੂੰ ਸਰਕਾਰੀ ਐਂਬੂਲੈਂਸ ਰਾਹੀ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਜਾ ਰਿਹਾ ਸੀ ਕਿ ਰਸਤੇ 'ਚ ਗੰਗਾ ਰਾਮ ਦੀ ਮੌਤ ਹੋ ਗਈ | ਇਕੱਤਰ ਜਾਣਕਾਰੀ ਅਨੁਸਾਰ ਦੋਵੇਂ ਹਲਵਾਈ ਦਾ ਕੰਮ ਕਰਨ ਲਈ ਉੱਗੀ ਵੱਲ ਨੂੰ ਜਾਣ ਲਈ ਰੋਡ 'ਤੇ ਚੜ੍ਹੇ ਤਾਂ ਸੁਲਤਾਨਪੁਰ ਵੱਲੋਂ ਆ ਰਹੀ ਸਕਾਰਪੀਓ ਨਾਲ ਟੱਕਰ ਹੋ ਗਈ ਟੱਕਰ ਏਨੀ ਜ਼ਬਰਦਸਤ ਸੀ ਕੇ ਮੋਟਰਸਾਈਕਲ ਗੱਡੀ ਦੇ ਹੇਠਾਂ ਫਸ ਗਿਆ, ਇਸ ਹਾਦਸੇ 'ਚ ਗੰਗਾ ਰਾਮ ਦੀ ਤਾਂ ਮੌਤ ਹੋ ਗਈ ਜਦ ਕੇ ਉਸ ਦੇ ਸਾਥੀ ਦੀ ਲੱਤ ਬੁਰੀ ਤਰ੍ਹਾਂ ਟੁੱਟ ਗਈ, ਸਕਾਰਪਿਓ ਗੱਡੀ ਪੀ. ਬੀ. 09 ਏ ਆਰ 1979 'ਚ ਸਵਾਰ ਵਿਅਕਤੀ ਠੱਠੇ ਟਿੱਬੇ ਦਾ ਦੱਸਿਆ ਜਾ ਰਿਹਾ ਹੈ | ਮੋਟਰਸਾਈਕਲ ਪੀ. ਬੀ. 09 ਏ ਸੀ 8804 ਬੁਰੀ ਤਰ੍ਹਾਂ ਨੁਕਸਾਨਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਮੇਨ ਬਾਜ਼ਾਰ ਭੁਲੱਥ ਦੇ ਹੋਏ ਤਰਸਯੋਗ ਹਾਲਾਤ, ਸੀਵਰੇਜ ਬੰਦ <br/> ਅਗਲੀ ਖ਼ਬਰ ਇੰਡਸਟਰੀਅਲ ਏਰੀਏ ਨੇੜਲੇ ਖੇਤਰਾਂ ਦੇ ਸੀਵਰੇਜ ਮੇਨ ਲਾਈਨ ਨਾਲ ਜੁੜਣ ਸਦਕਾ ਲੋਕਾਂ ਨੂੰ ਸਮੱਸਿਆਵਾਂ ਤੋਂ ਮਿਲੇਗੀ ਨਿਜ਼ਾਤ...
Ad Position 24