28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਇੰਡਸਟਰੀਅਲ ਏਰੀਏ ਨੇੜਲੇ ਖੇਤਰਾਂ ਦੇ ਸੀਵਰੇਜ ਮੇਨ ਲਾਈਨ ਨਾਲ ਜੁੜਣ ਸਦਕਾ ਲੋਕਾਂ ਨੂੰ ਸਮੱਸਿਆਵਾਂ ਤੋਂ ਮਿਲੇਗੀ ਨਿਜ਼ਾਤ- ਰਾਣਾ ਗੁਰਜੀਤ ਸਿੰਘ

Ad Position 21
No active advertisement
ਅਜੀਤ ਡੈਸਕ 02-02-2026
ਕਪੂਰਥਲਾ, 1 ਫਰਵਰੀ (ਅਮਰਜੀਤ ਕੋਮਲ)- ਔਜਲਾ ਫਾਟਕ ਦੇ ਸਾਹਮਣੇ ਇੰਡਸਟਰੀ ਏਰੀਆ ਵਿਚ ਪੈਂਦੇ ਮੁਹੱਲਾ ਠਾਕੁਰ ਨਗਰ, ਔਜਲਾ ਫਾਟਕ, ਟਾਵਰ ਕਲੋਨੀ, ਰਜਿੰਦਰ ਨਗਰ, ਜੱਗੂ ਸ਼ਾਹ ਦਾ ਡੇਰਾ, ਨਕੋਦਰ ਰੋਡ ਤੇ ਇਸਦੇ ਨਾਲ ਲੱਗਦੇ ਹੋਰ ਖੇਤਰਾਂ ਦਾ ਸੀਵਰੇਜ ਦਾ ਕੁਨੈਕਸ਼ਨ ਔਜਲਾ ਫਾਟਕ ਦੇ ਪਾਰ ਪੈਂਦੀ ਮੁੱਖ ਸੀਵਰੇਜ ਲਾਈਨ ਨਾਲ ਜੁੜਣ ਤੋਂ ਬਾਅਦ ਇਸ ਖੇਤਰ ਦੇ ਲੋਕਾਂ ਨੂੰ ਸੀਵਰੇਜ ਕਾਰਨ ਆ ਰਹੀਆਂ ਸਮੱਸਿਆਵਾਂ ਤੋਂ ਬਹੁਤ ਜਲਦੀ ਨਿਜਾਤ ਮਿਲੇਗੀ | ਇਹ ਗੱਲ ਰਾਣਾ ਗੁਰਜੀਤ ਸਿੰਘ ਕਾਂਗਰਸ ਵਿਧਾਇਕ ਹਲਕਾ ਕਪੂਰਥਲਾ ਨੇ ਅੱਜ ਰੇਲਵੇ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਇਕ ਕਰੋੜ 18 ਲੱਖ ਰੁਪਏ ਦੀ ਲਾਗਤ ਨਾਲ ਰੇਲਵੇ ਲਾਈਨ ਦੇ ਹੇਠਾਂ ਦੀ ਸੀਵਰੇਜ ਪਾ ਕੇ ਮੇਨ ਲਾਈਨ ਨਾਲ ਜੋੜੇ ਜਾਣ ਦੀ ਸ਼ੁਰੂਆਤ ਕਰਵਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ 2017-18 ਵਿਚ ਉਸ ਸਮੇਂ ਨਗਰ ਕੌਂਸਲ ਵਲੋਂ ਰੇਲਵੇ ਲਾਈਨ ਹੇਠ ਦੀ ਸੀਵਰੇਜ ਪਾ ਕੇ ਮੇਨ ਲਾਈਨ ਨਾਲ ਜੋੜਣ ਲਈ ਨਗਰ ਕੌਂਸਲ ਦੇ ਹਾਊਸ ਤੋਂ ਪਾਸ ਕਰਵਾ ਕੇ 1 ਕਰੋੜ 18 ਲੱਖ ਰੁਪਏ ਦੀ ਰਕਮ ਰੇਲਵੇ ਕੋਲ ਜਮ੍ਹਾਂ ਕਰਵਾਈ ਸੀ ਤੇ ਸੀਵਰੇਜ ਲਾਈਨ ਨੂੰ ਮੁੱਖ ਲਾਈਨ ਨਾਲ ਜੋੜਣ ਲਈ ਉਨ੍ਹਾਂ ਨਿਰੰਤਰ ਚਾਰਾਜੋਈ ਕੀਤੀ ਤੇ ਹੁਣ ਰੇਲਵੇ ਵਲੋਂ ਇਸ ਕਾਰਜ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਇਸ ਦਾ ਕੰਮ ਅੱਜ ਸ਼ੁਰੂ ਹੋ ਗਿਆ ਹੈ ਜੋ ਫਰਵਰੀ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਵਾਰਡ 19 ਤੇ 21 ਵਿਚ ਪੈਂਦੇ ਇਨ੍ਹਾਂ ਮੁਹੱਲਿਆਂ ਵਿਚ 2017-18 ਵਿਚ ਸੀਵਰੇਜ ਪੈ ਚੁੱਕਾ ਹੈ ਤੇ ਸੀਵਰੇਜ ਦੇ ਪਾਣੀ ਦਾ ਨਿਕਾਸ ਕਾਲਾ ਸੰਘਿਆਂ ਰੋਡ ਤੋਂ ਸਬਜ਼ੀ ਮੰਡੀ ਵਾਲੇ ਪਾਸੇ ਜਾਂਦੀ ਸੀਵਰੇਜ ਲਾਈਨ ਰਾਹੀਂ ਹੁੰਦਾ ਸੀ ਪਰ ਕੁੱਝ ਥਾਵਾਂ 'ਤੇ ਸੀਵਰੇਜ ਦਾ ਪੱਧਰ ਇਕਸਾਰ ਨਾ ਹੋਣ ਕਾਰਨ ਪਾਣੀ ਦੇ ਨਿਕਾਸ ਵਿਚ ਰੁਕਾਵਟ ਆਉਂਦੀ ਸੀ ਜਿਸ ਕਾਰਨ ਇਨ੍ਹਾਂ ਮੁਹੱਲਿਆਂ ਦੇ ਲੋਕਾਂ ਨੂੰ ਸੀਵਰੇਜ ਬੰਦ ਹੋਣ ਕਾਰਨ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ | ਉਨ੍ਹਾਂ ਕਿਹਾ ਕਿ ਨਗਰ ਨਿਗਮ ਬਣਨ ਤੋਂ ਬਾਅਦ ਵੀ ਨਗਰ ਨਿਗਮ ਦੀ ਕਮਿਸ਼ਨਰ ਨੇ ਇਸ ਮਾਮਲੇ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਢਾਈ ਸਾਲ ਪਹਿਲਾਂ ਦੇ 6 ਕਰੋੜ ਰੁਪਏ ਜੋ ਸ਼ਹਿਰ ਵਿਚ ਸੀਵਰੇਜ ਤੇ ਪਾਣੀ ਦੀ ਸਪਲਾਈ ਸਬੰਧੀ ਕੰਮਾਂ ਲਈ ਰੱਖੇ ਗਏ ਸਨ, ਨਗਰ ਨਿਗਮ ਦੇ ਹਾਊਸ ਵਲੋਂ ਸ਼ਹਿਰ 'ਚ ਸੀਵਰੇਜ ਪਾਉਣ ਲਈ 4 ਕਰੋੜ 60 ਲੱਖ ਰੁਪਏ ਸੀਵਰੇਜ ਦੇ ਨਿਕਾਸ ਤੇ ਪਾਣੀ ਦੀ ਸਪਲਾਈ ਸੰਬੰਧੀ ਕਾਰਜਾਂ ਲਈ ਪਾਸ ਕਰਕੇ ਇਨ੍ਹਾਂ ਕਾਰਜਾਂ ਦੇ ਟੈਂਡਰ ਲਗਾਏ ਜਾ ਚੁੱਕੇ ਹਨ, ਇਨ੍ਹਾਂ ਕਾਰਜਾਂ ਦੇ ਟੈਂਡਰ ਅਲਾਟ ਕਰਨ ਲਈ ਨਗਰ ਨਿਗਮ ਦੀ ਕਮਿਸ਼ਨਰ ਵਲੋਂ ਟਾਲ ਮਟੋਲ ਕੀਤਾ ਜਾ ਰਿਹਾ ਹੈ | ਕਾਂਗਰਸ ਵਿਧਾਇਕ ਨੇ ਕਿਹਾ ਕਿ ਅਜੇ ਵੀ ਇਸ ਰਕਮ ਵਿਚੋਂ 1 ਕਰੋੜ 40 ਲੱਖ ਰੁਪਏ ਨਿਗਮ ਕੋਲ ਪਏ ਹਨ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਲੱਗਾ ਸੀਵਰੇਜ ਟਰੀਟਮੈਂਟ ਪਲਾਂਟ ਵੀ ਕਈ ਕਈ ਮਹੀਨੇ ਬੰਦ ਰਹਿਣ ਕਾਰਨ ਸ਼ਹਿਰ ਵਿਚ ਸੀਵਰੇਜ ਦੀ ਸਮੱਸਿਆ ਆ ਰਹੀ ਹੈ | ਨਗਰ ਨਿਗਮ ਇਹ ਸਭ ਕੁੱਝ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਮੁਸ਼ਕਲ ਨੂੰ ਮੁੱਖ ਰੱਖਦਿਆਂ ਨਗਰ ਨਿਗਮ ਵਲੋਂ ਸੀਵਰੇਜ ਦੇ ਟਰੀਟਮੈਂਟ ਪਲਾਂਟ ਨਿਰੰਤਰ ਨਾ ਚਲਾਏ ਜਾਣ ਦਾ ਮਾਮਲਾ ਉਨ੍ਹਾਂ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਦੇ ਧਿਆਨ ਵਿਚ ਲਿਆਂਦਾ ਹੈ | ਕਾਂਗਰਸ ਵਿਧਾਇਕ ਨੇ ਕਿਹਾ ਕਿ ਸ਼ਹਿਰ ਵਿਚ ਟਰੈਫ਼ਿਕ ਲਾਈਟਾਂ ਤੇ ਵੱਖ-ਵੱਖ ਵਾਰਡਾਂ ਵਿਚ ਬਹੁਤ ਸਾਰੀਆਂ ਸਟਰੀਟ ਲਾਈਟਾਂ ਲੰਮੇ ਸਮੇਂ ਤੋਂ ਬੰਦ ਹਨ ਤੇ ਇਨ੍ਹਾਂ ਲਾਈਟਾਂ ਨੂੰ ਚਾਲੂ ਕਰਵਾਉਣ ਲਈ ਨਗਰ ਨਿਗਮ ਦੀ ਕਮਿਸ਼ਨਰ ਨੇ ਕਦੇ ਵੀ ਧਿਆਨ ਨਹੀਂ ਦਿੱਤਾ ਤੇ ਕਮਿਸ਼ਨਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਸ਼ਹਿਰ ਵਾਸੀਆਂ 'ਚ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਨਗਰ ਨਿਗਮ ਦੀ ਮੇਅਰ ਕੁਲਵੰਤ ਕੌਰ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਡਿਪਟੀ ਮੇਅਰ ਵਿਨੋਦ ਸੂਦ, ਨਗਰ ਕੌਂਸਲਰ ਤਰਸੇਮ ਲਾਲ, ਬਲਾਕ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ, ਬਲਜੀਤ ਕਾਲਾ, ਹਰਜੀਤ ਸਿੰਘ ਬੱਬਾ, ਜਗਤਾਰ ਸਿੰਘ ਝੀਤਾ (ਤਿੰਨੇ ਕੌਂਸਲਰ), ਰਜਿੰਦਰ ਸਿੰਘ ਵਾਲੀਆ (ਪਾਲਾ), ਕੁਲਦੀਪ ਸਿੰਘ ਤੇ ਮੁਹੱਲਾ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਕਾਰਪਿਓ ਤੇ ਮੋਟਰਸਾਈਕਲ ਦੀ ਟੱਕਰ 'ਚ ਵਿਅਕਤੀ ਦੀ ਮੌਤ, ਇਕ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਕੇਂਦਰੀ ਜੇਲ੍ਹ 'ਚ ਕੈਦੀ ਦੀ ਸਿਹਤ ਵਿਗੜਣ ਕਾਰਨ ਮੌਤ <br/>
Ad Position 24