18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਆਲੂ ਦੀ ਪੀ.ਪੀ. 102 ਕਿਸਮ ਨੂੰ ਕਪੂਰਥਲਾ ਤੇ ਜਲੰਧਰ ਦੇ ਕਿਸਾਨਾਂ ਨੇ ਦਿੱਤਾ ਵੱਡਾ ਹੁੰਗਾਰਾ-ਡਾ. ਹਰਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 05-02-2026
ਕਪੂਰਥਲਾ, 4 ਫਰਵਰੀ (ਅਮਰਜੀਤ ਕੋਮਲ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਆਲੂ ਦੀ ਕਿਸਮ ਪੀ.ਪੀ. 102 ਨੂੰ ਕਪੂਰਥਲਾ ਤੇ ਜਲੰਧਰ ਜ਼ਿਲ੍ਹੇ ਦੇ ਕਿਸਾਨਾਂ ਨੇ ਵੱਡਾ ਹੁੰਗਾਰਾ ਦਿੱਤਾ ਹੈ | ਇਨ੍ਹਾਂ ਜ਼ਿਲਿ੍ਹਆਂ ਵਿਚ ਕਿਸਾਨਾਂ ਵਲੋਂ ਤਿਆਰ ਕੀਤਾ ਜਾਂਦਾ ਆਲੂ ਦਾ ਬੀਜ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਭੇਜਿਆ ਜਾਂਦਾ ਹੈ | ਇਹ ਜਾਣਕਾਰੀ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਦੇ ਡਾਇਰੈਕਟਰ ਡਾ. ਹਰਿੰਦਰ ਸਿੰਘ ਨੇ ਪਿੰਡ ਬਰਿੰਦਪੁਰ ਦੇ ਕਿਸਾਨ ਇੰਦਰ ਸਿੰਘ ਦੇ ਖੇਤਾਂ ਵਿਚ ਆਲੂ ਦੀ ਫ਼ਸਲ ਦਾ ਜਾਇਜ਼ਾ ਲੈਣ ਤੋਂ ਬਾਅਦ ਦਿੱਤੀ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ 'ਚ ਸਾਲ 2023 ਵਿਚ ਜਾਰੀ ਕੀਤੀ ਵਧੇਰੇ ਝਾੜ ਦੇਣ ਵਾਲੀ ਆਲੂ ਦੀ ਕਿਸਮ ਪੀ.ਪੀ. 102 (ਪੰਜਾਬ ਪਟੈਟੋ 102) ਕਿਸਾਨਾਂ ਵਿਚ ਹਰਮਨ ਪਿਆਰੀ ਹੋ ਰਹੀ ਹੈ | ਇਸ ਕਿਸਮ ਦੇ ਟਿਊਬਰ ਅੰਡਾਕਾਰ ਤੋਂ ਗੋਲ ਆਕਾਰ ਦੇ, ਹਲਕੇ ਭੂਰੇ ਅਤੇ ਕਰੀਮੀ ਰੰਗ ਦੇ ਹੁੰਦੇ ਹਨ, ਇਸ ਕਿਸਮ ਦੇ ਆਲੂ ਦਾ ਝਾੜ ਲਗਭਗ 184 ਕੁਇੰਟਲ ਪ੍ਰਤੀ ਏਕੜ ਦਰਜ਼ ਕੀਤਾ ਗਿਆ ਹੈ | ਕੇਂਦਰ ਦੇ ਡਾਇਰੈਕਟਰ ਨੇ ਦੱਸਿਆ ਕਿ ਸਾਲ 2024 ਤੇ 2025 ਦੌਰਾਨ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਬਲਾਕਾਂ 'ਚ ਕਿਸਾਨਾਂ ਦੇ ਖੇਤਾਂ ਵਿਚ ਪੀ.ਪੀ. 102 ਦੀਆਂ ਲਗਭਗ 50 ਪ੍ਰਦਰਸ਼ਨੀਆਂ ਲਗਾਈਆਂ ਗਈਆਂ ਤੇ ਇਸ ਸੰਬੰਧੀ ਕਿਸਾਨ ਗੋਸ਼ਟੀਆਂ ਤੇ ਕਿਸਾਨ ਖੇਤ ਦਿਵਸ ਮਨਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਦਰਸ਼ਨੀਆਂ ਦੌਰਾਨ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਰਿੰਦਪੁਰ ਦੇ ਅਗਾਂਹਵਧੂ ਕਿਸਾਨ ਇੰਦਰ ਸਿੰਘ, ਪਿੰਡ ਸ਼ੇਖੂਪੁਰ ਦੇ ਕਿਸਾਨ ਮਲਕੀਤ ਸਿੰਘ, ਕਮਾਲਪੁਰ ਦੇ ਕਿਸਾਨ ਜਰਨੈਲ ਸਿੰਘ ਤੇ ਪਿੰਡ ਠੱਟਾ ਦੇ ਕਿਸਾਨ ਦਿਲਬਾਗ ਸਿੰਘ ਨੇ ਆਲੂ ਦੀ ਇਸ ਕਿਸਮ ਦੇ ਬੀਜ ਨਾਲ ਤਿਆਰ ਹੋਈ ਫ਼ਸਲ 'ਤੇ ਸੰਤੁਸ਼ਟੀ ਪ੍ਰਗਟ ਕੀਤੀ | ਇਨ੍ਹਾਂ ਕਿਸਾਨਾਂ ਨੇ ਦਾਅਵਾ ਕੀਤਾ ਕਿ ਇਸ ਕਿਸਮ ਰਾਹੀਂ ਪ੍ਰਤੀ ਏਕੜ 200 ਕੁਇੰਟਲ ਤੱਕ ਆਲੂ ਦਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਪੀ.ਪੀ. 102 ਕਿਸਮ ਦਾ ਬੀਜ ਤਿਆਰ ਕੀਤਾ ਜਾਂਦਾ ਹੈ ਤੇ ਸਾਲ 2025 ਵਿਚ ਲਗਭਗ 150 ਕੁਇੰਟਲ ਬੀਜ ਦੀ ਕਿਸਾਨਾਂ ਨੂੰ ਵਿੱਕਰੀ ਕੀਤੀ ਗਈ ਸੀ | ਡਾ. ਹਰਿੰਦਰ ਸਿੰਘ ਨੇ ਦੱਸਿਆ ਕਿ ਬੀਜ ਦੀ ਵਧਦੀ ਮੰਗ ਨੂੰ ਮੁੱਖ ਰੱਖਦਿਆਂ ਇਸ ਸਾਲ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਬੀਜ ਤਿਆਰ ਕੀਤਾ ਗਿਆ ਹੈ | ਉਨ੍ਹਾਂ ਚਾਹਵਾਨ ਕਿਸਾਨਾਂ ਨੂੰ ਕਿਹਾ ਕਿ ਉਹ ਆਲੂ ਦੇ ਇਸ ਕਿਸਮ ਦੇ ਬੀਜ ਦੀ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ 'ਚ ਆ ਕੇ ਫ਼ਸਲ ਦੇਖ ਕੇ ਬੁਕਿੰਗ ਕਰਵਾ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਨਡਾਲਾ 'ਚ ਚੋਰਾਂ ਨੇ ਦੋ ਦੁਕਾਨਾਂ ਤੋਂ ਏ. ਸੀ. ਕੰਪਰੈਸ਼ਰ ਕੀਤੇ ਚੋਰੀ <br/> ਅਗਲੀ ਖ਼ਬਰ 140 ਗ੍ਰਾਮ ਹੈਰੋਇਨ ਅਤੇ 15 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਔਰਤ ਕਾਬੂ <br/>
Ad Position 24