29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਪਿੰਡ ਅਕਾਲਗੜ੍ਹ ਵਿਖੇ 43ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

Ad Position 21
No active advertisement
ਅਜੀਤ ਡੈਸਕ 07-02-2026
ਖਲਵਾੜਾ, 6 ਫਰਵਰੀ (ਮਨਦੀਪ ਸਿੰਘ ਸੰਧੂ)- 1971 ਦੀ ਭਾਰਤ-ਪਾਕਿਸਤਾਨ ਜੰਗ ਵਿਚ ਸ਼ਹੀਦ ਹੋਏ ਗੁਰਬਚਨ ਸਿੰਘ ਅਕਾਲਗੜ੍ਹ ਅਤੇ ਦੰਦਾਂ ਨਾਲ ਭਾਰ ਖਿੱਚ ਕੇ ਵਿਸ਼ਵ ਰਿਕਾਰਡ ਬਣਾਉਣ ਵਾਲੇ ਨਰਿੰਦਰ ਸਿੰਘ ਅਕਾਲਗੜ੍ਹ ਦੀ ਨਿੱਘੀ ਯਾਦ ਨੂੰ ਸਮਰਪਿਤ 43ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਦਸਮੇਸ਼ ਸਪੋਰਟਸ ਕਲੱਬ ਅਕਾਲਗੜ੍ਹ ਵਲੋਂ ਐਨ.ਆਰ.ਆਈ. ਵੀਰਾਂ, ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਰਿੰਦਰ ਸਿੰਘ ਮੈਮੋਰੀਅਲ ਸਪੋਰਟਸ ਸਟੇਡੀਅਮ ਅਕਾਲਗੜ੍ਹ ਵਿਖੇ ਕਰਵਾਏ ਗਏ ਇਸ ਖੇਡ ਸਮਾਗਮ ਦੌਰਾਨ ਓਪਨ ਪੱਧਰ ਦੇ ਸੰਘਰਸ਼ਪੂਰਨ ਫਾਈਨਲ ਮੁਕਾਬਲੇ 'ਚ ਅਕਾਲਗੜ੍ਹ ਨੇ ਭਬਿਆਣਾ ਨੂੰ ਸ਼ਾਨਦਾਰ ਮਾਤ ਦਿੰਦਿਆਂ ਟਰਾਫ਼ੀ ਤੇ ਨਗਦ ਪੁਰਸਕਾਰ ਪ੍ਰਾਪਤ ਕੀਤਾ | 50 ਕਿੱਲੋ ਭਾਰ ਵਰਗ ਦੇ ਫਾਈਨਲ ਮੁਕਾਬਲੇ ਵਿਚ ਪਲਾਹੀ ਨੇ ਅਕਾਲਗੜ੍ਹ ਦੀ ਟੀਮ ਨੂੰ ਹਰਾ ਕੇ ਟਰਾਫ਼ੀ 'ਤੇ ਕਬਜ਼ਾ ਕੀਤਾ | ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ਲੜਕੀਆਂ ਦਾ ਸ਼ੋਅ ਮੈਚ ਵੀ ਖਿੱਚ ਦਾ ਕੇਂਦਰ ਰਿਹਾ ਜਿਸ ਵਿਚ ਜ਼ਿਲ੍ਹਾ ਜਲੰਧਰ ਦੀ ਟੀਮ ਜੇਤੂ ਰਹੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਸੂਬਾ ਬੁਲਾਰੇ ਹਰਨੂਰ ਸਿੰਘ ਮਾਨ ਹਲਕਾ ਇੰਚਾਰਜ ਫਗਵਾੜਾ, ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਜਸਪ੍ਰੀਤ ਸਿੰਘ ਬਿੱਲੂ ਬਲਾਕ ਸੰਮਤੀ ਮੈਂਬਰ ਭੁੱਲਰਾਈ, ਪੰਚਾਇਤ ਯੂਨੀਅਨ ਬਲਾਕ ਫਗਵਾੜਾ ਦੇ ਪ੍ਰਧਾਨ ਨਰਿੰਦਰ ਸਿੰਘ ਸਰਪੰਚ ਮਾਧੋਪੁਰ, ਗੁਰਦਿਆਲ ਸਿੰਘ ਭੁੱਲਾਰਾਈ ਸਾਬਕਾ ਚੇਅਰਮੈਨ ਬਲਾਕ ਸੰਮਤੀ ਫਗਵਾੜਾ, ਰਿਟਾ. ਪਿ੍ੰਸੀਪਲ ਨਿਰਮਲ ਸਿੰਘ ਨੇ ਜੇਤੂ ਟੀਮਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ | ਇਸ ਮੌਕੇ ਪ੍ਰਬੰਧਕਾਂ ਭਾਈ ਲਾਲ ਸਿੰਘ, ਧਰਮਿੰਦਰ ਸਿੰਘ ਲਾਡੀ, ਹੈੱਡ ਗ੍ਰੰਥੀ ਭਾਈ ਗੁਰਦੇਵ ਸਿੰਘ ਗੁਰਦੁਆਰਾ ਸ੍ਰੀ ਸਿੰਘ ਸਭਾ ਅਕਾਲਗੜ੍ਹ, ਐਨ.ਆਰ.ਆਈ. ਤਰਸੇਮ ਸਿੰਘ ਕਲੋਟੀਆ ਯੂ.ਐਸ.ਏ., ਰਾਣਾ ਅਕਾਲਗੜ੍ਹ ਤੇ ਹਰਨੇਕ ਸਿੰਘ ਲਾਡੀ, ਭਗਤ ਗੁਰਦਿਆਲ ਸਿੰਘ, ਸਰਪੰਚ ਮੀਨਾ ਸੈਣੀ ਪਤਨੀ ਤਲਵਿੰਦਰ ਸਿੰਘ ਸੈਣੀ, ਸਾਬਕਾ ਸਰਪੰਚ ਸਤਨਾਮ ਸਿੰਘ ਲੱਡਾ, ਪ੍ਰੀਤ ਅਕਾਲਗੜ੍ਹ, ਜਸਵੰਤ ਸਿੰਘ ਫ਼ੌਜੀ, ਠੇਕੇਦਾਰ ਜਸਵਿੰਦਰ ਸਿੰਘ ਮਾਣਾ, ਜੱਸਾ ਤੇ ਜੀਤਾ ਇਟਲੀ, ਜਿੰਮੀ ਯੂ.ਐਸ.ਏ., ਗੁਰਨਾਮ ਪਾਲ ਅਕਾਲਗੜ੍ਹ, ਪਰਗਟ ਸਿੰਘ, ਰਾਕੇਸ਼ ਕੁਮਾਰ, ਚੰਦਰ ਕਲਸੀ, ਕਾਲਾ ਕਲਸੀ ਸੀਨੀਅਰ ਫੁੱਟਬਾਲ ਪਲੇਅਰ, ਅਮਨਦੀਪ, ਮਿੱਠੂ, ਖੀਵੀ, ਸੰਨੀ ਕਲਸੀ, ਨਿਰਮਲ ਸਿੰਘ, ਮਲਕੀਤ ਸਿੰਘ, ਸੰਤੋਖ ਸਿੰਘ ਕਾਲਾ, ਜਸਵਿੰਦਰ ਸਿੰਘ ਪੰਚ, ਸੁੱਚਾ ਸਿੰਘ ਬੈਂਕ ਵਾਲੇ, ਵਿਜੇ ਕੁਮਾਰ ਚੱਠਾ ਬੀ.ਐਸ.ਐਫ., ਹਰਜਿੰਦਰ ਸਿੰਘ ਰਾਜੂ, ਤੇਜ ਮੋਹਨ ਚਾਨਾ, ਰਣਜੀਤ ਸਿੰਘ ਫ਼ਤਿਹ, ਹਰਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਅਕੈਡਮੀ ਸੁਲਤਾਨਪੁਰ ਲੋਧੀ ਵਿਖੇ ਧਾਰਮਿਕ ਪ੍ਰੀਖਿਆ ਕਰਵਾਈ <br/> ਅਗਲੀ ਖ਼ਬਰ ਸ਼ਹੀਦ ਬਾਬਾ ਊਦੇ ਸਿੰਘ ਵੈੱਲਫੇਅਰ ਸੁਸਾਇਟੀ ਦਾ ਗਠਨ <br/>
Ad Position 24