ਨਡਾਲਾ, 6 ਫਰਵਰੀ (ਰਘਬਿੰਦਰ ਸਿੰਘ)- ਸਥਾਨਕ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਨਡਾਲਾ ਵਿਖੇ ਸਕੂਲ ਚੇਅਰਮੈਨ ਤੇ ਉੱਘੇ ਵਿਦਵਾਨ ਡਾ. ਆਸਾ ਸਿੰਘ ਘੁੰਮਣ ਵਲੋਂ, ਪਿਤਾ ਤੋਂ ਮਹਿਰੂਮ ਪੰਜ ਵਿਦਿਆਰਥੀਆਂ ਨੂੰ 10-10 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ | ਸੁਖਮਨਪ੍ਰੀਤ ਕੌਰ ਮੁਗਲ ਚੱਕ ਨੂੰ ਖਜ਼ਾਨ ਸਿੰਘ ਤਲਵਾੜਾ, ਸਿਮਰਨਪ੍ਰੀਤ ਕੌਰ ਬਾਮੂੰਵਾਲ ਨੂੰ ਪ੍ਰੇਮਚੰਦ ਵੈਦ, ਨਵਜੀਤ ਸਿੰਘ ਜੱਗਾਂ ਨੂੰ ਵਿਜੈ ਕੁਮਾਰ ਸ਼ਰਮਾ, ਵਿਕਰਮਜੀਤ ਸਿੰਘ ਰਾਏਪੁਰ ਅਰਾਈਆਂ ਨੂੰ ਪਿਆਰੇ ਲਾਲ ਸ਼ਰਮਾ ਤੇ ਏਕਮ ਕੌਰ ਨਡਾਲਾ ਨੂੰ ਨੰਬਰਦਾਰ ਸ਼ਿੰਗਾਰਾ ਸਿੰਘ ਤਲਵਾੜਾ ਮੈਮੋਰੀਅਲ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ | ਜ਼ਿਕਰਯੋਗ ਹੈ ਕਿ ਇਹ ਸਕਾਲਰਸ਼ਿਪ ਦੀ ਰਾਸ਼ੀ ਇਨ੍ਹਾਂ ਸ਼ੁੱਭ ਚਿੰਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ/ਬੱਚਿਆਂ ਵਲੋਂ ਆਪਣੇ ਮਾਪਿਆਂ ਦੀ ਯਾਦ ਵਿਚ ਸਕੂਲ ਦੇ ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਭੇਜੀ ਗਈ | ਸਕੂਲ ਪਿ੍ੰਸੀਪਲ ਮਨਪ੍ਰੀਤ ਕੌਰ ਤੇ ਵਾਈਸ ਪਿ੍ੰਸੀਪਲ ਰਜਨੀ ਅਰੋੜਾ ਨੇ ਇਨ੍ਹਾਂ ਦਾਨੀ ਸੱਜਣਾਂ ਤੇ ਡਾ. ਘੁੰਮਣ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸਕੂਲ ਦੇ ਸੀਨੀਅਰ ਅਧਿਆਪਕ ਸੁਮਨ ਲਤਾ ਤੇ ਪਲਵਿੰਦਰ ਕੌਰ ਵੀ ਹਾਜ਼ਰ ਸਨ |