ਸੁਲਤਾਨਪੁਰ ਲੋਧੀ, 6 ਫਰਵਰੀ (ਨਰੇਸ਼ ਹੈਪੀ)- ਸਵ: ਸੁਰੈਣ ਸਿੰਘ ਚੀਨੀਆ ਤੇ ਮਾਤਾ ਗੰਗਾ ਕੌਰ ਦੀ ਨਿੱਘੀ ਯਾਦ ਵਿਚ 8 ਫਰਵਰੀ ਦਿਨ ਐਤਵਾਰ ਨੂੰ ਪਿੰਡ ਮੈਰੀਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਲਗਾਇਆ ਜਾਵੇਗਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਬਲਕਾਰ ਸਿੰਘ ਹਰਨਾਮਪੁਰ ਨੇ ਦੱਸਿਆ ਕਿ ਸਵ: ਸੁਰੈਣ ਸਿੰਘ ਚੀਨੀ ਤੇ ਮਾਤਾ ਗੰਗਾ ਕੌਰ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰਾਂ ਧਰਮ ਸਿੰਘ ਖਿੰਡਾ ਤੇ ਅਮਰਿੰਦਰ ਸਿੰਘ ਖਿੰਡਾ, ਨੂੰ ਹਾਂ ਸੁਰਜੀਤ ਕੌਰ ਖਿੰਡਾ ਤੇ ਮਨਬੀਰ ਕੌਰ ਖਿੰਡਾ ਤੇ ਸਮੂਹ ਖਿੰਡਾ ਪਰਿਵਾਰ ਵਲੋਂ ਲਗਾਏ ਜਾ ਰਹੇ ਇਸ ਕੈਂਪ ਵਿਚ ਲੋੜਵੰਦ ਮਰੀਜ਼ਾਂ ਦੀ ਚੈੱਕਅਪ ਤੇ ਸਰਜਰੀ ਮੁਫ਼ਤ ਕੀਤੀ ਜਾਵੇਗੀ | ਸਾਬਕਾ ਸਰਪੰਚ ਕੁਲਦੀਪ ਸਿੰਘ ਡਡਵਿੰਡੀ, ਸਾਬਕਾ ਚੇਅਰਮੈਨ ਪਰਵਿੰਦਰ ਸਿੰਘ ਪੱਪਾ ਜਾਰਜਪੁਰ, ਬਲਦੇਵ ਸਿੰਘ ਟੀਟਾ, ਕਮਲਜੀਤ ਸਿੰਘ ਬੱਬੂ, ਰਾਜ ਬਹਾਦਰ ਸਿੰਘ, ਗਿਆਨੀ ਜਰਨੈਲ ਸਿੰਘ ਆਦਿ ਨੇ ਦੱਸਿਆ ਕਿ ਖਿੰਡਾ ਪਰਿਵਾਰ ਵਲੋਂ ਇਹ ਕੈਂਪ ਥਿੰਦ ਆਈ ਹਸਪਤਾਲ ਜਲੰਧਰ ਦੇ ਮਾਹਿਰ ਡਾ. ਜਸਵੰਤ ਸਿੰਘ ਥਿੰਦ ਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਜੋ ਮੌਕੇ 'ਤੇ ਰੋਗੀਆਂ ਦੀ ਮੁਫ਼ਤ ਜਾਂਚ ਕਰਨ ਉਪਰੰਤ ਲੋੜਵੰਦਾਂ ਦੇ ਆਪੇ੍ਰਸ਼ਨ ਵੀ ਮੁਫ਼ਤ ਕਰਨਗੇ |