14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਐਨ. ਆਰ. ਆਈ. ਦੇ ਘਰੋਂ ਡਾਲਰ, ਚੈੱਕ ਬੁੱਕ ਤੇ ਹੋਰ ਸਾਮਾਨ ਚੋਰੀ

Ad Position 21
No active advertisement
ਅਜੀਤ ਡੈਸਕ 21-02-2026
ਭੁਲੱਥ, 20 ਫਰਵਰੀ (ਮੇਹਰ ਚੰਦ ਸਿੱਧੂ)- ਐਨ.ਆਰ.ਆਈ. ਦੇ ਘਰੋਂ ਚੋਰੀ ਹੋਣ ਦੇ ਮਾਮਲੇ ਵਿਚ ਥਾਣਾ ਭੁਲੱਥ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਭੁਲੱਥ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਪੀੜਤ ਜੋਗਿੰਦਰ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਪਿੰਡ ਮਾਡਲ ਟਾਊਨ (ਤਲਵਾੜਾ) ਨੇ ਦੱਸਿਆ ਕਿ ਮੇਰਾ ਲੜਕਾ ਸਤਿੰਦਰ ਸਿੰਘ ਜੋ ਕੈਨੇਡਾ ਤੋਂ ਆਇਆ ਹੈ, ਮੈਂ ਆਪਣੇ ਪਰਿਵਾਰ ਸਮੇਤ ਬੀਤੀ 11 ਫਰਵਰੀ ਨੂੰ ਸ਼ਾਮ 4 ਵਜੇ ਮੁਹਾਲੀ ਰਿਸ਼ਤੇਦਾਰਾਂ ਦੇ ਵਿਆਹ 'ਚ ਪਰਿਵਾਰ ਸਮੇਤ ਗਏ ਸਨ, ਜਦੋਂ ਉਹ 16 ਫਰਵਰੀ ਨੂੰ ਆਪਣੇ ਘਰ ਵਾਪਸ ਆਏ ਤਾਂ ਘਰ ਦਾ ਸਾਰਾ ਸਮਾਨ ਖਿੱਲਰਿਆ ਹੋਇਆ ਸੀ, ਜਦੋਂ ਮੇਰੇ ਲੜਕੇ ਸਤਿੰਦਰ ਸਿੰਘ ਨੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਲਾਕ ਟੁੱਟਾ ਹੋਇਆ ਸੀ ਤੇ ਅਲਮਾਰੀ ਵਿਚ ਪਿਆ ਅਟੈਚੀ ਗਾਇਬ ਸੀ ਜਿਸ ਵਿਚ ਮੇਰੇ ਲੜਕੇ ਦਾ ਪਾਸਪੋਰਟ, ਕੈਨੇਡਾ ਦਾ ਵਰਕ ਪਰਮਿਟ ਸਿੰਮ ਕਾਰਡ, ਆਧਾਰ ਕਾਰਡ, ਬੈਂਕ ਦੀ ਚੈੱਕ ਬੁੱਕ, 350 ਕੈਨੇਡੀਅਨ ਡਾਲਰ, ਤੇ 18000 ਰੁਪਏ ਨਗਦੀ ਅਟੈਚੀ ਸਮੇਤ ਗਾਇਬ ਸਨ, ਜੋ ਕਿਸੇ ਨਾ-ਮਾਲੂਮ ਵਿਅਕਤੀ ਵੱਲੋਂ ਚੋਰੀ ਕਰ ਲਏ ਗਏ ਹਨ, ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਗੋਮਤੀ ਨਦੀ ਨੂੰ ਸੀਚੇਵਾਲ ਮਾਡਲ ਨਾਲ ਸਾਫ਼ ਕੀਤਾ ਜਾ ਸਕਦਾ ਹੈ- ਸੰਤ ਸੀਚੇਵਾਲ ਅਗਲੀ ਖ਼ਬਰ ਮਾਮਲਾ ਕੈਨੇਡਾ 'ਚ ਨਿੱਝਰ ਦੀ ਹੱਤਿਆ ਦਾ ਕੈਨੇਡਾ ਸਰਕਾਰ ਵਲੋਂ ਅਦਾਲਤ 'ਚ ਦਸਤਾਵੇਜ਼ ਗੁਪਤ ਰੱਖਣ ਦੀ ਅਰਜੀ ਸਿੱਖ ਜਥੇਬ...
Ad Position 24