14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਗੋਮਤੀ ਨਦੀ ਨੂੰ ਸੀਚੇਵਾਲ ਮਾਡਲ ਨਾਲ ਸਾਫ਼ ਕੀਤਾ ਜਾ ਸਕਦਾ ਹੈ- ਸੰਤ ਸੀਚੇਵਾਲ

Ad Position 21
No active advertisement
ਅਜੀਤ ਡੈਸਕ 21-02-2026
ਸੁਲਤਾਨਪੁਰ ਲੋਧੀ, 20 ਫਰਵਰੀ (ਨਰੇਸ਼ ਹੈਪੀ)- ਉੱਤਰ ਪ੍ਰਦੇਸ਼ ਸਰਕਾਰ ਵੱਲੋਂ 960 ਕਿੱਲੋਮੀਟਰ ਲੰਮੀ ਗੋਮਤੀ ਨਦੀ ਨੂੰ ਦੁਬਾਰਾ ਸੁਰਜੀਤ ਕਰਨ ਲਈ ਇਕ ਕੌਮਾਂਤਰੀ ਪੱਧਰ ਦਾ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਵਿਸ਼ਵ ਬੈਂਕ ਦੇ ਪ੍ਰਤੀਨਿਧੀ ਵੀ ਮੌਜੂਦ ਸਨ | ਉਦਘਾਟਨੀ ਭਾਸ਼ਨ ਦਿੰਦੇ ਹੋਏ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗੋਮਤੀ ਨਦੀ ਦੇ ਪ੍ਰਦੂਸ਼ਣ ਨੂੰ ਸੀਚੇਵਾਲ ਮਾਡਲ ਲਾਗੂ ਕਰਕੇ ਸਾਫ਼ ਕੀਤਾ ਜਾ ਸਕਦਾ ਹੈ | ਉਨ੍ਹਾਂ ਨੇ ਨੈਸ਼ਨਲ ਗਰੀਨ ਟਿ੍ਬਿਊਨਲ ਦੇ ਫ਼ੈਸਲੇ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਨਿਪਾਲ ਸਰਹੱਦ ਨੇੜੇ ਵੱਗ ਰਹੀ ਸੁਆਵ ਨਦੀ ਨੂੰ ਸਾਫ਼ ਕਰਨ ਲਈ ਸੀਚੇਵਾਲ ਮਾਡਲ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ | ਸੰਤ ਸੀਚੇਵਾਲ ਨੇ ਕਿਹਾ ਕਿ ਬੁੱਢੇ ਦਰਿਆ ਤੇ ਗੋਮਤੀ ਨਦੀ ਵਿਚ ਕਈ ਸਮਾਨਤਾਵਾਂ ਹਨ | ਦੋਵਾਂ ਨਦੀਆਂ ਵਿਚ ਨਗਰ ਨਿਗਮ, ਡੇਅਰੀਆਂ ਤੇ ਫ਼ੈਕਟਰੀਆਂ ਦੇ ਗੰਦੇ ਅਤੇ ਜ਼ਹਿਰੀਲੇ ਪਾਣੀ ਦਾ ਪ੍ਰਭਾਵ ਹੈ | ਬੁੱਢੇ ਦਰਿਆ ਕਿਨਾਰੇ ਬਣੇ ਗਊ ਘਾਟਾਂ ਵਾਂਗ ਗੋਮਤੀ ਨਦੀ ਕਿਨਾਰੇ ਵੀ ਗਊ-ਘਾਟ ਹਨ | ਉਨ੍ਹਾਂ ਦੱਸਿਆ ਕਿ ਦੋ ਸਾਲਾਂ ਤੋਂ ਬੁੱਢੇ ਦਰਿਆ ਨੂੰ ਸਾਫ਼ ਕਰਨ ਦੀ ਕਾਰ ਸੇਵਾ ਚੱਲ ਰਹੀ ਹੈ ਤੇ ਇਸ ਵਿਚ ਵੱਡੀਆਂ ਸਫਲਤਾਵਾਂ ਮਿਲੀਆਂ ਹਨ | ਸੰਤ ਸੀਚੇਵਾਲ ਨੇ ਦਾਅਵਾ ਕੀਤਾ ਕਿ ਬੁੱਢਾ ਦਰਿਆ 70 ਪ੍ਰਤੀਸ਼ਤ ਤੋਂ ਵੱਧ ਸਾਫ਼ ਹੋ ਚੁੱਕਾ ਹੈ | ਪਹਿਲਾਂ ਇਸ ਦੇ ਪਾਣੀ ਦਾ ਟੀ.ਡੀ.ਐਸ. 3500 ਤੋਂ ਵੱਧ ਹੁੰਦਾ ਸੀ, ਜੋ ਹੁਣ ਸਾਢੇ 500 ਤੋਂ ਵੀ ਘੱਟ ਹੈ | ਵਾਟਰਮੈਨ ਰਜਿੰਦਰ ਸਿੰਘ ਨੇ ਸੰਤ ਸੀਚੇਵਾਲ ਵੱਲੋਂ ਕੀਤੇ ਕੰਮਾਂ ਦੀ ਪ੍ਰਸ਼ੰਸਾ ਕੀਤੀ | ਪ੍ਰੋਗਰਾਮ ਦੇ ਪਹਿਲੇ ਸੈਸ਼ਨ ਵਿਚ ਸੰਤ ਸੀਚੇਵਾਲ ਮੁੱਖ ਮਹਿਮਾਨ ਸਨ | ਵਿਸ਼ਵ ਬੈਂਕ, ਸਿੰਗਾਪੁਰ ਦੇ ਪ੍ਰਤੀਨਿਧੀ ਡੇਵਡ ਮਲਕੋਲਮ ਲਾਰਡ ਨੇ ਦੂਜੇ ਸੈਸ਼ਨ ਵਿਚ ਪਾਣੀ ਤੇ ਸਫ਼ਾਈ ਬਾਰੇ ਤੇ ਭਾਰਤੀ ਸ਼ਹਿਰਾਂ ਨੂੰ ਸਾਫ਼-ਸੁਥਰਾ ਰੱਖਣ ਬਾਰੇ ਵਿਸਥਾਰ ਨਾਲ ਰਿਪੋਰਟ ਪੇਸ਼ ਕੀਤੀ | ਇਸ ਪਹਿਲੇ ਸੈਸ਼ਨ ਵਿਚ ਪਰਿਆਵਰਣ ਕਮਿਸ਼ਨ ਦੇ ਸੀ.ਈ.ਓ. ਮਨੋਜ ਕੁਮਾਰ, ਲੈਫ਼ਟੀਨੈਂਟ ਜਨਰਲ ਨਵੀਨ ਸਚਦੇਵਾ ਤੇ ਲਖਨਊ ਸ਼ਹਿਰ ਦੀ ਮੇਅਰ ਸ਼ੁਸ਼ਮਲਾ ਖਰਕਵਾਲ ਨੇ ਵੀ ਸੰਬੋਧਨ ਕੀਤਾ | ਸੰਤ ਸੀਚੇਵਾਲ ਨੇ ਅਖੀਰ ਵਿਚ ਕਿਹਾ ਕਿ ਛੋਟੀਆਂ ਨਦੀਆਂ ਬਚਣਗੀਆਂ ਤਾਂ ਹੀ ਵੱਡੀਆਂ ਨਦੀਆਂ ਜਿਊਾਦੀਆਂ ਰਹਿਣਗੀਆਂ |
Ad Position 22
No active advertisement
ਪਿਛਲੀ ਖ਼ਬਰ ਰੇਲ ਗੱਡੀ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ ਅਗਲੀ ਖ਼ਬਰ ਐਨ. ਆਰ. ਆਈ. ਦੇ ਘਰੋਂ ਡਾਲਰ, ਚੈੱਕ ਬੁੱਕ ਤੇ ਹੋਰ ਸਾਮਾਨ ਚੋਰੀ
Ad Position 24