ਭੁਲੱਥ, 20 ਫਰਵਰੀ (ਮਨਜੀਤ ਸਿੰਘ ਰਤਨ)- ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਸੇਵਾ ਸੁਸਾਇਟੀ ਵੱਲੋਂ ਸਬ ਡਵੀਜ਼ਨ ਹਸਪਤਾਲ ਭੁਲੱਥ ਵਿਚ ਚਲਾਏ ਜਾ ਰਹੇ ਮੁਫ਼ਤ ਡਾਇਲੈਸਿਸ ਸੈਂਟਰ ਦੀ ਪ੍ਰਬੰਧਕ ਕਮੇਟੀ ਵਿਚ ਨਵੇਂ ਮੈਂਬਰ ਸ਼ਾਮਲ ਕੀਤੇ ਗਏ | ਇਸ ਸੰਬੰਧੀ ਕਮੇਟੀ ਦੇ ਆਗੂਆਂ ਦੀ ਇਕ ਮੀਟਿੰਗ ਹੋਈ ਜਿਸ ਵਿਚ ਉੱਘੇ ਸਮਾਜ ਸੇਵਕ ਡਾ. ਮਾਨ ਸਿੰਘ, ਸੁਖਵੰਤ ਸਿੰਘ ਤੱਖਰ, ਗੁਰਵਿੰਦਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਲਾਲੀਆ, ਮਨਪ੍ਰੀਤ ਸਿੰਘ ਰਿੱਕੀ, ਨਿਰਮਲ ਸਿੰਘ ਢਿੱਲੋਂ ਤੇ ਕੁਲਵਿੰਦਰ ਸਿੰਘ ਨੂੰ ਪ੍ਰਬੰਧਕ ਕਮੇਟੀ 'ਚ ਸ਼ਾਮਲ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪਿਛਲੇ ਕਰੀਬ 5 ਸਾਲ ਤੋਂ ਡਾਇਲੈਸਿਸ ਸੈਂਟਰ ਮਨੁੱਖਤਾ ਦੀ ਸੇਵਾ ਨਿਭਾ ਰਿਹਾ ਹੈ ਤੇ ਡਾਇਲੈਸਿਸ ਪੀੜਤਾਂ ਲਈ ਵਰਦਾਨ ਸਾਬਤ ਹੋਇਆ ਹੈ | ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਇਸ ਡਾਇਲੈਸਿਸ ਸੈਂਟਰ ਵਿਚ ਰੋਜ਼ਾਨਾ 20 ਦੇ ਕਰੀਬ ਮੁਫ਼ਤ ਡਾਇਲੈਸਿਸ ਕੀਤੀਆਂ ਜਾਂਦੀਆਂ ਹਨ ਤੇ ਪੰਜਾਬ ਭਰ 'ਚੋਂ ਪੀੜਤ ਇੱਥੇ ਮੁਫ਼ਤ ਡਾਇਲੈਸਿਸ ਕਰਵਾਉਣ ਦਾ ਸਹਾਰਾ ਲੈਂਦੇ ਹਨ | ਇਸ ਮੌਕੇ ਪ੍ਰਧਾਨ ਮੋਹਨ ਸਿੰਘ ਡਾਲਾ, ਸੁਰਿੰਦਰ ਕੱਕੜ, ਮਾ. ਕੰਵਲਜੀਤ ਮੰਨਣ, ਬਲਵਿੰਦਰ ਸਿੰਘ ਚੀਮਾ, ਫਲਜਿੰਦਰ ਸਿੰਘ, ਸੁਰਿੰਦਰ ਸਿੰਘ ਲਾਲੀਆ, ਅਵਤਾਰ ਸਿੰਘ ਲਾਲੀਆ ਆਦਿ ਹਾਜ਼ਰ ਸਨ |