ਭੁਲੱਥ, 20 ਫਰਵਰੀ (ਮੇਹਰ ਚੰਦ ਸਿੱਧੂ)- ਸਬ-ਡਵੀਜ਼ਨ ਕਸਬਾ ਭੁਲੱਥ ਦੇ ਸਿਵਲ ਹਸਪਤਾਲ ਵਿਚ ਚੱਲ ਰਹੇ ਸ੍ਰੀ ਗੁਰੂ ਨਾਨਕ ਦੇਵ ਫ਼੍ਰੀ ਡਾਇਲੈਸਿਸ ਸੈਂਟਰ ਲਈ ਦਾਨੀ ਸੱਜਣਾਂ ਵਲੋਂ ਅਮਰੀਕਾ ਤੋਂ ਰਜਿੰਦਰ ਕੁਮਾਰ ਵੱਲੋਂ ਆਪਣੇ ਸਾਥੀ ਮਨਜੀਤ ਸੰਧਰ, ਗੁਰਜੀਤ ਨੰਨੜ ਯੂ.ਐਸ.ਏ. ਗੈਰੀ ਹੁੰਦਲ, ਬਿੰਦਰ ਬੱਲ ਤੇ ਬਲਬੀਰ ਢਿੱਲੋਂ ਦੇ ਸਹਿਯੋਗ ਸਦਕਾ 1,50,000 ਰੁਪਏ ਸਹਾਇਤਾ ਰਾਸ਼ੀ, ਜਗਰੂਪ ਸਿੰਘ ਬਲ ਵਲੋਂ 10 ਹਜ਼ਾਰ ਰੁਪਏ ਤੇ ਜਗਜੀਤ ਸਿੰਘ ਰਮੀਦੀ ਜਰਮਨ ਵਲੋਂ 11000 ਸਹਾਇਤਾ ਰਾਸ਼ੀ ਕੁੱਲ 1 ਲੱਖ 71 ਹਜ਼ਾਰ ਰੁਪਏ ਡਾਇਲੈਸਿਸ ਸੈਂਟਰ ਲਈ ਭੇਜੀ ਗਈ | ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਸੁਰਿੰਦਰ ਕੱਕੜ, ਪ੍ਰਧਾਨ ਮੋਹਨ ਸਿੰਘ ਡਾਲਾ, ਮਾਸਟਰ ਕੰਵਲਜੀਤ ਮੰਨਣ, ਸੁਰਿੰਦਰ ਸਿੰਘ ਲਾਲੀਆ, ਅਵਤਾਰ ਸਿੰਘ ਲਾਲੀਆ, ਸੁਖਵੰਤ ਸਿੰਘ ਤੱਖਰ, ਬਲਵਿੰਦਰ ਸਿੰਘ ਚੀਮਾ, ਹੈਪੀ ਲਾਲੀਆ, ਸੁਖਬੀਰ ਸਿੰਘ ਬੱਲ ਰਮੀਦੀ ਤੇ ਹੋਰ ਹਾਜ਼ਰ ਸਨ |