12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਨਸ਼ੀਲੀਆਂ ਗੋਲੀਆਂ ਸਮੇਤ ਮਹਿਲਾ ਤੇ ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 21-02-2026
ਫਗਵਾੜਾ, 20 ਫ਼ਰਵਰੀ (ਹਰਜੋਤ ਸਿੰਘ ਚਾਨਾ)- ਸਿਟੀ ਪੁਲਿਸ ਨੇ ਇਕ ਮਹਿਲਾ ਤੇ ਵਿਅਕਤੀ ਨੂੰ ਕਾਬੂ ਕਰ ਕੇ ਉਸ ਪਾਸੋਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ | ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਇੱਕ ਕੇਸ 'ਚ ਨਾਮਜ਼ਦ ਵਿਅਕਤੀਆਂ ਨੂੰ ਪੇਸ਼ ਕਰਨ ਲਈ ਕਚਹਿਰੀ ਆਏ ਸਨ ਤੇ ਅਦਾਲਤ ਦੇ ਬਾਹਰ ਗੱਡੀ ਖੜ੍ਹੀ ਹੀ ਕੀਤੀ ਸੀ ਤਾਂ ਗੱਡੀ 'ਚੋਂ ਉੱਤਰਨ ਤੋਂ ਪਹਿਲਾ ਹੀ ਇੱਕ ਔਰਤ ਆਈ ਜਿਸ ਨੇ ਰਵੀ ਕੁਮਾਰ ਦੇ ਲੜਕੇ ਨੂੰ ਨਸ਼ੀਲੀਆਂ ਗੋਲੀਆਂ ਫੜਾਈਆਂ ਜਿਸ ਨੂੰ ਉਨ੍ਹਾਂ ਮੌਕੇ 'ਤੇ ਕਾਬੂ ਕਰ ਲਿਆ ਜਿਸ ਸਬੰਧ 'ਚ ਪੁਲਿਸ ਨੇ ਸੋਨੀਆ ਪਤਨੀ ਲਖਵੀਰ ਕੁਮਾਰ ਵਾਸੀ ਗੰਢਵਾ ਤੇ ਰਵੀ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਇਸੇ ਤਰ੍ਹਾਂ ਸਿਟੀ ਪੁਲਿਸ ਨੇ ਨਸ਼ੇ ਦਾ ਸੇਵਨ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਕੇਸ ਦਰਜ ਕੀਤਾ ਹੈ | ਪੁਲਿਸ ਅਨੁਸਾਰ ਪੁਰਾਣਾ ਸਿਵਲ ਹਸਪਤਾਲ ਵਿਖੇ ਦੋ ਨੌਜਵਾਨ ਬੈਠ ਕੇ ਨਸ਼ੇ ਦਾ ਸੇਵਨ ਕਰ ਰਹੇ ਹਨ ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਮਨੀ ਕੁਮਾਰ ਪੁੱਤਰ ਦਵਿੰਦਰ ਕੁਮਾਰ ਵਾਸੀ ਪਿੰਡ ਭੁੱਲਾਰਾਈ ਤੇ ਵਰਿੰਦਰ ਕੁਮਾਰ ਪੁੱਤਰ ਬੱਗਾ ਰਾਮ ਵਾਸੀ ਪਲਾਹੀ ਗੇਟ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਇਸੇ ਤਰ੍ਹਾਂ ਰਾਵਲਪਿੰਡੀ ਪੁਲਿਸ ਨੇ ਰਿਹਾਣਾ ਜੱਟਾਂ ਦਾਣਾ ਮੰਡੀ 'ਚੋਂ ਦੋ ਨੌਜਵਾਨਾਂ ਨੂੰ ਨਸ਼ੇ ਦਾ ਸੇਵਨ ਕਰਦੇ ਸਮੇਂ ਕਾਬੂ ਕੀਤਾ ਹੈ | ਕਾਬੂ ਕੀਤੇ ਵਿਅਕਤੀ ਦੀ ਪਛਾਣ ਚਰਨਜੀਤ ਉਰਫ਼ ਗੋਰਾ ਪੁੱਤਰ ਲਹਿੰਬਰ ਰਾਮ ਤੇ ਮੁਕੇਸ਼ ਕੁਮਾਰ ਪੁੱਤਰ ਲੇਟ ਮਦਨ ਲਾਲ ਵਾਸੀਆਨ ਰਾਣੀਪੁਰ
Ad Position 22
No active advertisement
ਪਿਛਲੀ ਖ਼ਬਰ ਮਲਕੀਤ ਮਲਕਪੁਰੀਏ ਨੇ ਗੁਰਮੀਤ ਸਿੰਘ ਮਜੀਠਾ ਨੂੰ ਚਿੱਤ ਕਰਕੇ ਪਟਕੇ ਦੀ ਕੁਸ਼ਤੀ ਜਿੱਤੀ <br/> ਅਗਲੀ ਖ਼ਬਰ ਡਾਇਲੈਸਿਸ ਸੈਂਟਰ ਭੁਲੱਥ ਨੂੰ ਦਾਨੀ ਸੱਜਣਾਂ ਵਲੋਂ ਸਹਾਇਤਾ ਰਾਸ਼ੀ ਭੇਟ <br/>
Ad Position 24