ਤਲਵੰਡੀ ਚੌਧਰੀਆਂ, 20 ਫਰਵਰੀ (ਪਰਸਨ ਲਾਲ ਭੋਲਾ)- ਪੀਰ ਬਾਬਾ ਗੋਦੜ ਸ਼ਾਹ ਬੋਹੜ ਵਾਲਾ ਦਾ ਸਾਲਾਨਾ ਜੋੜ ਮੇਲਾ ਤੇ ਛਿੰਝ ਮੇਲਾ ਗਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਜੋੜ ਮੇਲਾ ਪ੍ਰਬੰਧਕ ਕਮੇਟੀ ਮੈਂਬਰਾਂ ਤੇ ਦਰਗਾਹ ਦੇ ਮੁੱਖ ਸੇਵਾਦਾਰ ਰੂੜਾ ਰਾਮ ਨੇ ਚਾਦਰ ਤੇ ਝੰਡਾ ਚੜ੍ਹਾਉਣ ਦੀ ਰਸਮ ਸਾਂਝੇ ਤੌਰ 'ਤੇ ਅਦਾ ਕੀਤੀ | ਵੱਖ-ਵੱਖ ਅਖਾੜਿਆਂ ਤੋਂ ਆਏ ਪਹਿਲਵਾਨਾਂ ਨੇ ਆਪਣੇ ਆਪਣੇ ਵਿਰੋਧੀਆਂ ਨੂੰ ਚਿੱਤ ਕਰਕੇ ਦਰਸ਼ਕਾਂ ਤੋਂ ਵਾਹ-ਵਾਹ ਖੱਟੀ | ਮਲਕੀਤ ਮਲਕਪੁਰੀਏ ਨੇ ਗੁਰਪ੍ਰੀਤ ਨੂੰ ਚਿੱਤ ਕਰਕੇ ਪੱਟਕੇ ਦੀ ਕੁਸ਼ਤੀ ਜਿੱਤੀ | ਜੇਤੂ ਪਹਿਲਵਾਨ ਤੇ ਉਪ ਜੇਤੂ ਪਹਿਲਵਾਨ ਦੀ ਸਰਪੰਚ ਸਰੂਪ ਚੰਦ ਬੋਹੜਵਾਲਾ, ਬਲਜਿੰਦਰ ਸਿੰਘ ਰੀਡਰ, ਲਵਪ੍ਰੀਤ ਸਿੰਘ ਕੈਨੇਡਾ ਪੁੱਤਰ ਸਵ. ਗੁਰਨਾਮ ਸਿੰਘ ਠੇਕੇਦਾਰ ਤੇ ਡਾ. ਭੁੱਲਰ ਵਲੋਂ ਹੌਸਲਾ ਅਫਜ਼ਾਈ ਕੀਤੀ ਗਈ | ਇਸ ਮੌਕੇ ਛੋਟੇ ਬੱਚਿਆਂ ਦਾ ਐਕਸ਼ਨ ਕਬੱਡੀ ਦਾ ਮੈਚ ਖਿੱਚ ਦਾ ਕੇਂਦਰ ਰਿਹਾ ਜਿਸ ਵਿਚ ਜੇਤੂ ਤੇ ਉਪ ਜੇਤੂ ਖਿਡਾਰੀਆਂ ਨੂੰ ਅਵਨੂਰ ਨਾਹਰ ਦੁਬਈ, ਅਨਮੋਲ ਨਾਹਰ ਯੂ.ਐਸ.ਏ. ਪੁੱਤਰ ਨਛੱਤਰ ਨਾਹਰ ਪਰਿਵਾਰਾਂ ਵੱਲੋਂ ਇਨਾਮ ਤਕਸੀਮ ਕੀਤੇ ਗਏ | ਪਿੰਡ ਪੱਧਰ ਦਾ ਕਬੱਡੀ ਸ਼ੋਅ ਮੈਚ ਵਿਚ ਪਿੰਡ ਉੱਚਾ ਬੋਹੜ ਨੇ ਤਾਸ਼ਪੁਰ ਨੂੰ 30 ਦੇ ਮੁਕਾਬਲੇ 34 ਅੰਕਾਂ ਨਾਲ ਹਰਾਇਆ | ਜੇਤੂ ਟੀਮ ਨੂੰ ਸਾਬਕਾ ਸਰਪੰਚ ਦੇਵਾ ਸਿੰਘ, ਮਹਿਲ ਸਿੰਘ ਯੂ.ਕੇ. ਚਰਨਜੀਤ ਚੰਨੀ, ਰਾਜੂ ਛੋਟਾ ਸਰਪੰਚ ਵੱਲੋਂ ਸਾਂਝੇ ਤੌਰ 'ਤੇ 41000 ਰੁਪਏ ਤੇ ਸੁੱਖਾ ਡੀਲਰ ਵੱਲੋਂ 31000 ਨਾਲ ਉਪ ਜੇਤੂ ਟੀਮ ਨੂੰ ਨਿਵਾਜਿਆ ਗਿਆ | ਅੰਤਰਰਾਸ਼ਟਰੀ ਕਬੱਡੀ ਖਿਡਾਰੀ ਘੋੜੇ ਦਾ 51000 ਰੁਪਏ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਰਪੰਚ ਸਰੂਪ ਚੰਦ ਬੋਹੜ ਵਾਲਾ, ਬਲਜਿੰਦਰ ਸਿੰਘ ਰੀਡਰ, ਲਵਪ੍ਰੀਤ ਸਿੰਘ, ਨਛੱਤਰ ਨਾਹਰ, ਬਲਵੀਰ ਸਿੰਘ ਮੈਂਬਰ, ਰਾਜੂ ਨਾਹਰ, ਹਰਦੀਪ ਸਿੰਘ ਸੰਧੂ, ਅਮਰਜੀਤ ਨੰਬਰਦਾਰ, ਬੱਗਾ ਭੁੱਲਰ, ਕਰਮ ਚੰਦ, ਨਿਸ਼ਾਨ ਸਿੰਘ ਭੁੱਲਰ ਪੰਚ, ਸਤਿੰਦਰ ਸਿੰਘ, ਹਰਦੀਪ ਸਿੰਘ ਸੰਧੂ, ਗੁਰਮੇਲ ਸਿੰਘ ਸੰਧੂ, ਬਲਦੇਵ ਸਿੰਘ ਫ਼ੌਜੀ, ਸਨੀ, ਮੁਖਤਾਰ ਨਾਹਰ, ਸਰਵਣ ਨਾਹਰ, ਲਵਪ੍ਰੀਤ ਨਾਹਰ, ਗੁਰਮੇਜ ਸੰਧੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਮੈਚਾਂ ਨੂੰ ਨੇਪਰੇ ਚਾੜ੍ਹਨ ਵਿਚ ਸਤਨਾਮ ਸਿੰਘ ਨਾਮੀ ਡੜਵਿੰਡੀ ਤੇ ਸਮਿੱਤਰ ਸਿੰਘ ਕਬੱਡੀ ਕੋਚ ਨੇ ਬਤੌਰ ਰੈਫ਼ਰੀ ਭੂਮਿਕਾ ਨਿਭਾਈ | ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਗੁਰਦੇਵ ਮਿੱਠਾ ਤੇ ਗੁਰਸ਼ਰਨ ਮੰਗੂਪੁਰ ਨੇ ਮਾਂ ਬੋਲੀ ਪੰਜਾਬੀ ਵਿਚ ਸ਼ਾਨਦਾਰ ਕਮੈਂਟਰੀ ਕੀਤੀ |