12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਏਕ ਨੂਰ ਸੁਸਾਇਟੀ ਨੇ ਪਿਤਾ ਤੋਂ ਮਹਿਰੂਮ 3 ਵਿਦਿਆਰਥਣਾਂ ਦੀ ਫ਼ੀਸ ਅਦਾ ਕੀਤੀ <br/>

Ad Position 21
No active advertisement
ਅਜੀਤ ਡੈਸਕ 21-02-2026
ਨਡਾਲਾ, 20 ਫਰਵਰੀ (ਰਘਬਿੰਦਰ ਸਿੰਘ)-ਸਮਾਜਿਕ ਸੇਵਾ ਦੇ ਖੇਤਰ ਵਿਚ ਸਰਗਰਮ ਏਕ ਨੂਰ ਅਵੇਅਰਨੈੱਸ ਐਂਡ ਵੈੱਲਫੇਅਰ ਸੁਸਾਇਟੀ ਨਡਾਲਾ ਵਲੋਂ ਪਿਤਾ ਤੋਂ ਮਹਿਰੂਮ ਲੋੜਵੰਦ ਵਿਦਿਆਰਥਣਾਂ ਦੀ ਮਦਦ ਲਈ ਸ਼ਲਾਘਾਯੋਗ ਕਦਮ ਚੁੱਕਿਆ ਗਿਆ | ਸੁਸਾਇਟੀ ਨੇ ਤਿੰਨ ਆਰਥਿਕ ਤੌਰ 'ਤੇ ਕਮਜ਼ੋਰ ਵਿਦਿਆਰਥਣਾਂ ਦੀ ਸਾਰੇ ਸਾਲ ਦੀ ਸਕੂਲੀ ਫ਼ੀਸ ਅਦਾ ਕਰਕੇ ਉਨ੍ਹਾਂ ਦੀ ਪੜ੍ਹਾਈ ਨੂੰ ਨਿਰੰਤਰ ਜਾਰੀ ਰੱਖਣ ਵਿਚ ਸਹਿਯੋਗ ਦਿੱਤਾ | ਗੱਲਬਾਤ ਕਰਦਿਆਂ ਸੁਸਾਇਟੀ ਦੇ ਆਗੂਆਂ ਨੇ ਦੱਸਿਆ ਕਿ ਸਿੱਖਿਆ ਹਰ ਬੱਚੇ ਦਾ ਮੁੱਢਲਾ ਅਧਿਕਾਰ ਹੈ ਤੇ ਕਿਸੇ ਵੀ ਵਿਦਿਆਰਥੀ ਦੀ ਪੜ੍ਹਾਈ ਆਰਥਿਕ ਤੰਗੀ ਕਾਰਨ ਰੁਕਣੀ ਨਹੀਂ ਚਾਹੀਦੀ ਜਿਸ ਦੇ ਚੱਲਦਿਆਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸ਼ਿੰਘਰਾਲਾ ਸਕੂਲ ਦੀਆਂ ਦੋ ਵਿਦਿਆਰਥਣਾਂ ਤੇ ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਦੀ ਇੱਕ ਵਿਦਿਆਰਥਣਾਂ ਲਈ ਪੂਰੇ ਸਾਲ ਲਈ 28 ਹਜ਼ਾਰ ਫ਼ੀਸ ਅਦਾ ਕੀਤੀ ਹੈ | ਇਸ ਮੌਕੇ ਸ਼ਿੰਘਰਾਲਾ ਸਕੂਲ ਦੇ ਚੇਅਰਮੈਨ ਡਾ ਆਸਾ ਸਿੰਘ ਘੁੰਮਣ ਤੇ ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਦੇ ਪਿ੍ੰਸੀਪਲ ਦਲਵੀਰ ਕੌਰ ਨੇ ਜਿੱਥੇ ਸੁਸਾਇਟੀ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ ਨੇ ਸਮਾਜ ਦੇ ਸਮਰੱਥ ਵਰਗ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੀਆਂ ਮਨੁੱਖਤਾ ਭਰੀਆਂ ਪਹਿਲਕਦਮੀਆਂ ਵਿਚ ਯੋਗਦਾਨ ਪਾਉਣ | ਵਿਦਿਆਰਥਣਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮਦਦ ਨਾਲ ਬੱਚਿਆਂ ਦੇ ਭਵਿੱਖ ਲਈ ਨਵੀਂ ਉਮੀਦ ਜਗੀ ਹੈ | ਇਲਾਕੇ ਦੇ ਵਸਨੀਕਾਂ ਨੇ ਵੀ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ | ਇਸ ਮੌਕੇ ਸੰਦੀਪ ਕੁਮਾਰ ਟੋਨੀ, ਬਲਵਿੰਦਰ ਸਿੰਘ ਸਰਗੋਧੀਆ, ਸ਼ਿਵ ਕੁਮਾਰ, ਹਰਜਿੰਦਰ ਪਾਲ ਜੋਸ਼ੀ, ਸੰਦੀਪ ਆਸਟੇ੍ਰਲੀਆ, ਜਤਿੰਦਰ ਸਾਜਨ, ਮੋਹਨ ਸਿੰਘ, ਜਗਜੀਤ ਸਿੰਘ ਤੇ ਹੋਰ ਸੁਸਾਇਟੀ ਦੇ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਰ ਖੰਭੇ ਨਾਲ ਟਕਰਾਈ, 1 ਜ਼ਖਮੀ ਅਗਲੀ ਖ਼ਬਰ ਆਈ.ਕੇ.ਜੀ. ਪੀ.ਟੀ.ਯੂ. ਦੇ ਇੰਜੀਨੀਅਰਿੰਗ ਕੋਰਸਾਂ ਦੀਆਂ ਵੱਖ-ਵੱਖ ਸ਼ਾਖਾਵਾਂ ਦੀ ਫਰੈਸ਼ਰ ਪਾਰਟੀ ਸੰਬੰਧੀ ਸਮਾਗਮ
Ad Position 24