ਫਗਵਾੜਾ, 20 ਫਰਵਰੀ (ਹਰਜੋਤ ਸਿੰਘ ਚਾਨਾ) - ਕਿਰਪਾ ਨਗਰ ਦੇ ਨੇੜੇ ਨਸ਼ੇ ਵਿੱਚ ਚੂਰ ਕਾਰ ਚਾਲਕ ਵੱਲੋਂ ਖੰਭੇ ਨਾਲ ਟੱਕਰ ਮਾਰ ਦਿੱਤੀ ਗਈ | ਇਸ ਹਾਦਸੇ ਵਿੱਚ ਕਾਰ ਚਾਲਕ ਜ਼ਖਮੀ ਹੋ ਗਿਆ ਜਦਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਹੋ ਗਈ | ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ, ਹਾਦਸੇ ਤੋਂ ਬਾਅਦ ਚਾਲਕ ਨੂੰ ਉਸਦੇ ਪਰਿਵਾਰਕ ਮੈਂਬਰ ਆਪਣੇ ਨਾਲ ਲੈ ਗਏ | ਜਾਣਕਾਰੀ ਦਿੰਦਿਆਂ ਨਵਦੀਪ, ਵਿਵੇਕ ਤੇ ਸੰਦੀਪ ਸਿੰਘ ਨੇ ਦੱਸਿਆ ਕਿ ਉਕਤ ਕਾਰ ਕਿਸੇ ਵਿਆਹ ਸਮਾਰੋਹ ਤੋਂ ਆਈ ਹੋਈ ਲੱਗਦੀ ਸੀ | ਉਨ੍ਹਾਂ ਦੱਸਿਆ ਕਿ ਨਸ਼ੇ ਵਿੱਚ ਹੋਣ ਕਰਕੇ ਚਾਲਕ ਨੇ ਆਪਣੀ ਪਛਾਣ ਦੱਸਣ ਤੋਂ ਵੀ ਇਨਕਾਰ ਕਰ ਦਿੱਤਾ | ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |