26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸੁਖਪਾਲ ਸਿੰਘ ਖਹਿਰਾ ਨੇ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦੀ ਸਪੱਸ਼ਟਤਾ ਸੰਬੰਧੀ ਲਿਖਿਆ ਪੱਤਰ

Ad Position 21
No active advertisement
ਅਜੀਤ ਡੈਸਕ 22-02-2026
ਭੁਲੱਥ, 21 ਫਰਵਰੀ (ਮੇਹਰ ਚੰਦ ਸਿੱਧੂ)- ਪੰਜਾਬ ਸਰਕਾਰ ਵਲੋਂ ਐਲਾਨ ਕੀਤੀ ਗਈ 10 ਲੱਖ ਰੁਪਏ ਵਾਲੀ ਸਿਹਤ ਬੀਮਾ ਯੋਜਨਾ ਬਾਰੇ ਤੁਰੰਤ ਸਪਸ਼ਟਤਾ ਪ੍ਰਾਪਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਲਿਖਦੇ ਹੋਏ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਯੋਜਨਾ ਵਿਚ ਲਗਭਗ 2356 ਬਿਮਾਰੀਆਂ ਲਈ ਪੈਕੇਜ ਤੈਅ ਕੀਤੇ ਗਏ ਹਨ | ਮਾਹਿਰਾਂ ਤੇ ਮਰੀਜ਼ਾਂ ਦਾ ਕਹਿਣਾ ਹੈ ਕਿ ਜੇਕਰ ਇਲਾਜ ਦੀ ਅਸਲ ਲਾਗਤ ਪੈਕੇਜ ਦਰ ਤੋਂ ਵੱਧ ਹੋਈ ਤਾਂ ਮਰੀਜ਼ ਨੂੰ ਵਾਧੂ ਭੁਗਤਾਨ ਕਰਨਾ ਪੈ ਸਕਦਾ ਹੈ | ਇਸ ਨਾਲ ਯੋਜਨਾ ਦਾ ਮੂਲ ਉਦੇਸ਼ ਕੈਸ਼ਲੈੱਸ 'ਤੇ ਪੂਰੀ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ | ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਪੱਤਰ ਵਿਚ ਸੁਖਪਾਲ ਸਿੰਘ ਖਹਿਰਾ ਨੇ ਸਪਸ਼ਟ ਜਵਾਬ ਮੰਗਿਆ ਹੈ ਕਿ 10 ਲੱਖ ਰੁਪਏ ਦੀ ਸੀਮਾ ਸਾਲਾਨਾ ਕੁੱਲ ਪਰਿਵਾਰ ਸੀਮਾ ਹੈ ਜਾਂ ਪੈਕੇਜ ਵਾਰ ਲਾਗੂ ਹੋਵੇਗੀ | ਉਨ੍ਹਾਂ ਕਿਹਾ ਕਿ ਪੈਕੇਜ ਦਰਾਂ ਕਿੰਨੀਆਂ ਉਚਿੱਤ ਹਨ ਤੇ ਹਸਪਤਾਲਾਂ ਵਲੋਂ ਵਾਧੂ ਭੁਗਤਾਨ ਦੀ ਮੰਗ ਨੂੰ ਕਿਵੇਂ ਰੋਕਿਆ ਜਾਵੇਗਾ | ਉਨ੍ਹਾਂ ਵਲੋਂ ਯੋਜਨਾ ਦੇ ਪ੍ਰਭਾਵੀ ਕਾਰਜਸ਼ੀਲਤਾ ਲਈ ਸਰਕਾਰੀ ਤੇ ਨਿੱਜੀ ਹਸਪਤਾਲਾਂ ਦੀਆਂ ਤਿਆਰੀਆਂ ਦੀ ਵੀ ਜਾਣਕਾਰੀ ਮੰਗੀ ਗਈ ਹੈ | ਇਸ ਪੱਤਰ ਦੀ ਕਾਪੀ ਸਿਹਤ ਤੇ ਪਰਿਵਾਰ ਵੈੱਲਫੇਅਰ ਮੰਤਰੀ ਬਲਬੀਰ ਸਿੰਘ ਨੂੰ ਵੀ ਭੇਜੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਤਰੀਕ ਭੁਗਤ ਕੇ ਆ ਰਹੇ ਨੌਜਵਾਨ ਦੀ ਹੋਰਨਾਂ ਨੌਜਵਾਨਾਂ ਵਲੋਂ ਕੁੱਟਮਾਰ <br/> ਅਗਲੀ ਖ਼ਬਰ ਹੇਮਪ੍ਰੀਤ ਉਰਫ਼ ਹੇਮਾ ਦੇ ਕਤਲ ਮਾਮਲੇ 'ਚ ਹਰਿਆਣਾ ਪੁਲਿਸ ਵਲੋਂ ਹਥਿਆਰਾਂ ਸਮੇਤ ਇਕ ਕਾਬੂ <br/>
Ad Position 24