02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਡਡਵਿੰਡੀ ਵਿਖੇ ਸਰਵ ਸਮਾਜ ਸਮਰਸਤਾ ਸਮਿਤੀ ਵੱਲੋਂ ਧਰਮ ਸੰਮੇਲਨ <br/>

Ad Position 21
No active advertisement
ਅਜੀਤ ਡੈਸਕ 23-02-2026
ਡਡਵਿੰਡੀ, 22 ਫਰਵਰੀ (ਦਿਲਬਾਗ ਸਿੰਘ ਝੰਡ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੇਲਵੇ ਸਟੇਸ਼ਨ ਡਡਵਿੰਡੀ ਨੇੜੇ ਅੱਜ ਸਰਵ ਸਮਾਜ ਸਮਰਸਤਾ ਸਮਿਤੀ ਵੱਲੋਂ ਧਰਮ ਸੰਮੇਲਨ ਕਰਵਾਇਆ ਗਿਆ | ਇਸ ਮੌਕੇ ਸਾਬਕਾ ਸਟੇਸ਼ਨ ਸੁਪਰਡੈਂਟ ਟਾਈਗਰ ਰਾਜਬੀਰ ਸਿੰਘ ਉਚੇਚੇ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਕੇਸ਼ਵ ਜੈਨ ਕੌਮੀ ਕੈਰੀਅਰ ਸਲਾਹਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਸ਼ਹੀਦੀ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ | ਸਮਾਜ ਸੇਵਕ ਗੌਰਵ ਨੇ ਪੰਜਾਬ ਦੇ ਮਾਣਮੱਤੇ ਇਤਿਹਾਸ ਤੋਂ ਸਾਰਿਆਂ ਨੂੰ ਜਾਣੂ ਕਰਵਾਇਆ | ਸਰਵ ਸਮਾਜ ਸਮਰਸਤਾ ਸੰਮਤੀ ਦੇ ਮੁੱਖ ਬੁਲਾਰੇ ਪ੍ਰਮੋਦ ਕੁਮਾਰ ਨੇ ਪੰਜ ਵਿਸ਼ਿਆਂ ਸਮਾਜਿਕ ਸਿੱਖਿਆ ਤੇ ਧਰਮ ਨੂੰ ਅਪਣਾਉਣ 'ਤੇ ਜ਼ੋਰ ਦਿੱਤਾ | ਸਮਾਗਮ ਦੇ ਅੰਤ ਵਿੱਚ ਬੱਚਿਆਂ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਰੋਹਿਤ ਗੁਪਤਾ ਤੇ ਭਾਵਕ ਜੈਨ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਕੁਲਵਿੰਦਰ ਸਿੰਘ, ਜਸਪ੍ਰੀਤ ਸਿੰਘ, ਤੀਰਥ ਸਿੰਘ, ਜਸਵਿੰਦਰ ਲਾਲ ਪੰਚ, ਬਲਜੀਤ ਕੌਰ ਤੇ ਐਡਵੋਕੇਟ ਸਤਬੀਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲਾਇਨ ਕਲੱਬ ਬੇਗੋਵਾਲ ਸੇਵਾ ਦੀ ਮਹੀਨਾਵਾਰ ਮੀਟਿੰਗ 'ਚ ਹੋਈਆਂ ਅਹਿਮ ਵਿਚਾਰਾਂ <br/> ਅਗਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ 'ਚ ਵਰਕਸ਼ਾਪ ਲਗਾਈ <br/>
Ad Position 24