ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਕਪੂਰਥਲਾ ਵਲੋਂ ਸਟੇਟ ਐਵਾਰਡੀ ਅਧਿਆਪਕ ਸੰਤੋਖ ਸਿੰਘ ਮੱਲ੍ਹੀ ਦਾ ਸਨਮਾਨ
ਕਪੂਰਥਲਾ, 1 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਨੰਬਰਦਾਰ ਯੂਨੀਅਨ ਕਪੂਰਥਲਾ ਵਲੋਂ ਯੂਨੀਅਨ ਦੇ ਜ਼ਿਲ੍ਹੇ ਦੇ ਪ੍ਰਧਾਨ ਸੁਖਵੰਤ ਸਿੰਘ ਕੰਗ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਘੁੰਮਣ ਦੀ ਅਗਵਾਈ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਭਾਣੋਲੰਗਾ ਦੇ ਸਟੇਟ ਐਵਾਰਡੀ ਅਧਿਆਪਕ ਸੰਤੋਖ ਸਿੰਘ ਮੱਲੀ ਸੈਂਟਰ ਹੈੱਡ ਟੀਚਰ ਦੇ ਸਨਮਾਨ ’ਚ ਇਕ ਸਮਾਗਮ ਕਰਵਾਇਆ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਘੁੰਮਣ, ਨੰਬਰਦਾਰ ਜਸਵੰਤ ਸਿੰਘ ਚਾਹਲ, ਨੰਬਰਦਾਰ ਲਾਭ ਚੰਦ ਥਿੱਗਲੀ, ਨੰਬਰਦਾਰ ਦਲੇਰ ਸਿੰਘ ਤੋਗਾਂਵਾਲ, ਨੰਬਰਦਾਰ ਗੁਰਚੇਤ ਸਿੰਘ ਕਾਲਾ ਸੰਘਿਆਂ ਤੇ ਸਾਬਕਾ ਪੰਚ ਫਕੀਰ ਸਿੰਘ ਚਾਹਲ ਤੇ ਐਸੋਸੀਏਸ਼ਨ ਦੇ ਹੋਰ ਮੈਂਬਰਾਂ ਨੇ ਸੰਤੋਖ ਸਿੰਘ ਮੱਲੀ ਨੂੰ ਸਟੇਟ ਐਵਾਰਡ ਮਿਲਣ ’ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਸੰਤੋਖ ਸਿੰਘ ਮੱਲੀ ਨੇ ਪੰਜਾਬ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤੇ ਹੋਰ ਆਗੂਆਂ ਦਾ ਤਹਿਦਿਲੋਂ ਧੰਨਵਾਦ ਕੀਤਾ | ਸਮਾਗਮ ਵਿਚ ਉਚੇਚੇ ਤੌਰ ’ਤੇ ਸ਼ਾਮਲ ਹੋਏ ਸਰਬਜੀਤ ਚਾਨਾ ਬਰਨ ਫਗਵਾੜਾ, ਬਲਰਾਜ ਕੁਮਾਰ ਦੇਵਲਾਂਵਾਲ, ਮਾਸਟਰ ਰਣਜੀਤ ਸਿੰਘ ਬਿਧੀਪੁਰ, ਸੁਰਿੰਦਰਪਾਲ ਸਿੰਘ ਸੋਢੀ ਹੈਬਤਪੁਰ, ਸਤਨਾਮ ਸਿੰਘ ਗਿੱਲ ਸੁਲਤਾਨਪੁਰ ਲੋਧੀ, ਮਹਿੰਦਰ ਸਿੰਘ ਮੋਖੇ, ਸਤਵਿੰਦਰ ਸਿੰਘ ਸੱਤਾ, ਸਾਬੂਵਾਲ ਬਲਾਕ ਪ੍ਰਧਾਨ ਸੁਲਤਾਨਪੁਰ ਲੋਧੀ, ਮਲਕੀਤ ਸਿੰਘ ਕੋਕਲਪੁਰ, ਜਰਨੈਲ ਸਿੰਘ ਜਹਾਂਗੀਰਪੁਰ, ਹਰਜਿੰਦਰ ਸਿੰਘ ਖੀਰਾਂਵਾਲੀ, ਗੁਰਮੀਤ ਸਿੰਘ ਸਰਪੰਚ ਨੂਰਪੁਰ, ਪਵਨਜੀਤ ਸਿੰਘ ਚਾਹਲ, ਰਵਿੰਦਰ ਸਿੰਘ ਸੀਕਰੀ ਫਗਵਾੜਾ, ਨੰਬਰਦਾਰ ਦਲਜੀਤ ਸਿੰਘ ਮਾਇਓਪੱਟੀ ਫਗਵਾੜਾ ਨੇ ਵੀ ਸੰਤੋਖ ਸਿੰਘ ਮੱਲੀ ਨੂੰ ਸਟੇਟ ਐਵਾਰਡ ਮਿਲਣ ‘ਤੇ ਵਧਾਈ ਦਿੱਤੀ |