01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਅਨੁਰਾਗ ਮਨਖੰਡ ਨੇ ਡਾ. ਰਾਜਕੁਮਾਰ ਚੱਬੇਵਾਲ ਦੀ ਹਾਜ਼ਰੀ ’ਚ ਸੰਭਾਲਿਆ ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਦਾ ਅਹੁਦਾ

ਫਗਵਾੜਾ, 1 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਸਰਕਾਰ ਵੱਲੋਂ ਮਾਰਕੀਟ ਕਮੇਟੀ ਫਗਵਾੜਾ ਦੇ ਨਵ-ਨਿਯੁਕਤ ਚੇਅਰਮੈਨ ਅਨੁਰਾਗ ਮਨਖੰਡ ਨੇ ਰਸਮੀ ਤੌਰ ‘ਤੇ ਆਪਣੇ ਅਹੁਦੇ ਦਾ ਕਾਰਜ ਭਾਰ ਸੰਭਾਲ ਲਿਆ | ਇਸ ਮੌਕੇ ਮਾਰਕੀਟ ਕਮੇਟੀ ਦੇ ਦਫ਼ਤਰ, ਦਾਣਾ ਮੰਡੀ, ਫਗਵਾੜਾ ਵਿਖੇ ਧਾਰਮਿਕ ਰਸਮਾਂ ਉਪਰੰਤ ਅਹੁਦਾ ਸੰਭਾਲਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ | ਅਹੁਦਾ ਸੰਭਾਲਣ ਮੌਕੇ ਗੱਲਬਾਤ ਕਰਦਿਆਂ ਅਨੁਰਾਗ ਕੁਮਾਰ ਮਨਖੰਡ ਨੇ ਪੰਜਾਬ ਸਰਕਾਰ ਅਤੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਸਮੇਤ ਪਾਰਟੀ ਦੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਨਾਲ ਸਬੰਧਿਤ ਕਿਸਾਨਾਂ, ਆੜ੍ਹਤੀਆਂ, ਵਪਾਰੀਆਂ ਅਤੇ ਹੋਰ ਵਰਗਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਸੁਣ ਕੇ ਉਨ੍ਹਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ | ਉਨ੍ਹਾਂ ਮੰਡੀ ਵਿਚ ਸਫ਼ਾਈ, ਪੀਣ ਵਾਲੇ ਪਾਣੀ, ਬੈਠਣ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ | ਅਨੁਰਾਗ ਮਨਖੰਡ ਨੇ ਕਿਹਾ ਕਿ ਮਾਰਕੀਟ ਕਮੇਟੀ ਦੇ ਅਧੀਨ ਆਉਂਦੀਆਂ ਮੰਡੀਆਂ ਵਿਚ ਕਿਸਾਨਾਂ ਅਤੇ ਮੰਡੀ ਨਾਲ ਜੁੜੇ ਹੋਰ ਵਰਗਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਬੰਧਿਤ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਕੰਮ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਇਹ ਅਹੁਦਾ ਸਿਰਫ਼ ਜ਼ਿੰਮੇਵਾਰੀ ਨਹੀਂ, ਸਗੋਂ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਹੈ | ਚੇਅਰਮੈਨ ਅਨੁਰਾਗ ਮਨਖੰਡ ਦੇ ਅਹੁਦਾ ਸੰਭਾਲਣ ਮੌਕੇ ਮੈਂਬਰ ਪਾਰਲੀਮੈਂਟ ਡਾ: ਰਾਜ ਕੁਮਾਰ ਚੱਬੇਵਾਲ, ਵਿਧਾਇਕ ਇਸ਼ਾਂਕ ਕੁਮਾਰ ਚੱਬੇਵਾਲ, ਮੇਅਰ ਰਾਮਪਾਲ ਉਪਲ, ਡਿਪਟੀ ਮੇਅਰ ਵਿੱਕੀ ਸੂਦ, ਕੌਂਸਲਰ ਦਵਿੰਦਰ ਸਪਰਾ, ਗੁਰਸ਼ਰਨ ਸਿੰਘ ਸੰਗਠਨ ਇੰਚਾਰਜ ਆਮ ਆਦਮੀ ਪਾਰਟੀ, ਦਲਜੀਤ ਰਾਜੂ ਦਰਵੇਸ਼ ਪਿੰਡ, ਜਰਨੈਲ ਨੰਗਲ ਚੇਅਰਮੈਨ ਨਗਰ ਸੁਧਾਰ ਟਰੱਸਟ ਫਗਵਾੜਾ, ਤਵਿੰਦਰ ਰਾਮ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ, ਬੋਬੀ ਬੇਦੀ, ਤੇਜੱਸਵੀ ਭਾਰਦਵਾਜ, ਗੁਰਪਾਲ ਸਿੰਘ ਪਾਲਾ ਮੌਲੀ ਕਿਸਾਨ ਆਗੂ, ਕਾਲਾ ਅਠੋਲੀ, ਵਰੁਣ ਬੰਗੜ ਸਰਪੰਚ ਚੱਕ ਹਕੀਮ, ਰਮੇਸ਼ ਸਚਦੇਵਾ, ਸੁਰਿੰਦਰ ਚੋਪੜਾ, ਦੇਵ ਸ਼ਰਮਾ, ਅਮਿਤ ਸ਼ੁਕਲਾ, ਅਸ਼ੋਕ ਦੁੱਗਲ, ਨੀਤੂ ਦੁੱਗਲ, ਮਨੀਸ਼ ਪ੍ਰਭਾਕਰ, ਲਲਿਤ ਸਕਲਾਨੀ, ਮਨਜੀਤ ਸਿੰਘ ਖ਼ਾਲਸਾ, ਮਾਸਟਰ ਨਿਰਮਲ ਸਿੰਘ, ਜਤਿੰਦਰਪਾਲ ਸਿੰਘ ਪਲਾਹੀ, ਤਰਸੇਮ ਲਾਲ ਬਤਰਾ, ਐਡਵੋਕੇਟ ਰਮਨ ਨਾਰੰਗ, ਐਡਵੋਕੇਟ ਰਜਨੀਸ਼ ਮਧੋਕ, ਐਡਵੋਕੇਟ ਅੰਕਿਤ ਢੀਂਗਰਾ, ਐਡਵੋਕੇਟ ਗੁਰਦੇਵ ਚੌਧਰੀ, ਹਰਵੇਲ ਸਿੰਘ ਪਾਹਵਾ, ਮਹੇਸ਼ ਬਾਂਗਾ, ਕੌਸ਼ਲ ਪ੍ਰਭਾਕਰ, ਹਰਸ਼ ਪ੍ਰਭਾਕਰ ਤੋਂ ਇਲਾਵਾ ਆੜ੍ਹਤੀ ਅਨਿਲ ਗੁਪਤਾ, ਗਜਾਨੰਦ ਪ੍ਰਸਾਦ, ਅਰੁਣ ਕਲੂਚਾ, ਅੰਕਿਤ ਗੁਪਤਾ, ਸੁਭਾਸ਼ ਕਲੂਚਾ, ਪ੍ਰਵੇਸ਼ ਗੁਪਤਾ ਆਦਿ ਹਾਜ਼ਰ ਸਨ |

Ad Position 21
No active advertisement
ਫਗਵਾੜਾ ਦੀ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਅਨੁਰਾਗ ਕੁਮਾਰ ਮਨਖੰਡ ਅਹੁਦਾ ਸੰਭਾਲਣ ਮੌਕੇ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਅਤੇ ਹੋਰ ਪਤਵੰਤਿਆਂ ਦੇ ਨਾਲ | ਤਸਵੀਰ: ਵਾਲੀਆ 02-10-2026

Ad Position 22
No active advertisement
ਪਿਛਲੀ ਖ਼ਬਰ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗਜ਼ ’ਚ ਐਲ.ਪੀ.ਯੂ. ਦੇਸ਼ ’ਚ ਚੌਥੇ ਸਥਾਨ ’ਤੇ ਪਹੁੰਚੀ ਅਗਲੀ ਖ਼ਬਰ ਐਸ.ਡੀ.ਐਮ. ਰੁਪਿੰਦਰ ਪਾਲ ਸਿੰਘ ਤੇ ਸਰਬਜੀਤ ਸਿੰਘ ਪੱਪਲ ਨੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ
Ad Position 24