ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ’ਚ ਲਗਾਈ ਗਈ ਹੇਅਰ ਕਟਿੰਗ ਵਰਕਸ਼ਾਪ
ਕਪੂਰਥਲਾ, 1 ਅਕਤੂਬਰ (ਵਿ. ਪ੍ਰ.)
ਕਪੂਰਥਲਾ, 1 ਅਕਤੂਬਰ (ਵਿ.ਪ੍ਰ.)-ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਦੇ ਬੀ.ਵੋਕ ਲੈਬ ਵਿਚ ਵਿਦਿਆਰਥੀਆਂ ਦੇ ਪੇਸ਼ਾਵਰ ਹੁਨਰ ਨੂੰ ਹੋਰ ਬੜਾਵਾ ਦੇਣ ਦੇ ਮਨੋਰਥ ਨਾਲ ਹੇਅਰ ਕਟਿੰਗ ਵਰਕਸ਼ਾਪ ਲਗਾਈ ਗਈ | ਇਸ ਮੌਕੇ ਓਲੀਗਾ ਸੈਲੂਨ ਦੀ ਪੇਸ਼ਾਵਰ ਹੇਅਰ ਕੇਅਰ ਤੇ ਸਟਾਈਿਲੰਗ ਮਾਹਿਰ ਵਲੋਂ ਇਕ ਵਰਕਸ਼ਾਪ ਲਗਾਈ ਗਈ | ਜਿਸ ਵਿਚ ਵਿਦਿਆਰਥੀਆਂ ਨੂੰ ਹੇਅਰ ਕਟਿੰਗ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਮਾਹਿਰਾਂ ਨੇ ਵਿਦਿਆਰਥਣਾਂ ਨੂੰ ਹੇਅਰ ਕੱਟ ਦੀਆਂ ਵੱਖ-ਵੱਖ ਵਿਧੀਆਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਉਚੇਚੇ ਤੌਰ ’ਤੇ ਸ਼ਾਮਿਲ ਹੋਏ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ ਤੇ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਵਿਦਿਆਰਥਣਾਂ ਨੂੰ ਸਕਿੱਲ ਆਧਾਰਿਤ ਸਿੱਖਿਆ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਇਹ ਵਰਕਸ਼ਾਪ ਲਗਾਉਣ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਉਦਯੋਗ ਦੇ ਮੁਤਾਬਿਕ ਤਿਆਰ ਕਰਨਾ ਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਤੇ ਉਨ੍ਹਾਂ ਦੇ ਹੁਨਰ ਦਾ ਵਿਕਾਸ ਕਰਨਾ ਹੈ | ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਓਲੀਗਾ ਸੈਲੂਨ ਦੇ ਮਾਹਿਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕਾਲਜ ਦੇ ਬੀ.ਵੋਕ ਵਿਭਾਗ ਨਾਲ ਸਬੰਧਿਤ ਅਧਿਆਪਕ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |