ਤਲਵੰਡੀ ਚੌਧਰੀਆਂ, 22 ਫਰਵਰੀ (ਪਰਸਨ ਲਾਲ ਭੋਲਾ)- ਅੱਜ ਲਾਲਾਂ ਵਾਲੇ ਪੀਰ ਸਟੇਡੀਅਮ ਤਲਵੰਡੀ ਚੌਧਰੀਆਂ ਵਿਖੇ 1, 2 ਤੇ 3 ਮਾਰਚ 2026 ਨੂੰ ਸਖੀ ਸਰਵਰ ਲਾਲਾਂ ਵਾਲੇ ਪੀਰ ਦੀ ਯਾਦ ਵਿਚ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਜੋੜ ਮੇਲੇ ਤੇ ਵਾਲੀਬਾਲ ਤੇ ਕਬੱਡੀ ਟੂਰਨਾਮੈਂਟ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਸਰਪੰਚ ਬਲਵਿੰਦਰ ਸਿੰਘ ਚੇਅਰਮੈਨ ਜੋੜ ਮੇਲਾ ਪ੍ਰਬੰਧਕ ਕਮੇਟੀ ਲਾਲਾਂ ਵਾਲਾ ਪੀਰ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ | ਸਮੂਹ ਮੇਲਾ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਘਰ-ਘਰ ਜਾ ਕੇ ਲੋਕਾਂ ਨੂੰ ਸੰਪਰਕ ਕੀਤਾ ਜਾ ਰਿਹਾ ਹੈ ਜਿੱਥੇ ਲੋਕ ਵਿਚ ਜੋੜ ਮੇਲੇ ਤੇ ਟੂਰਨਾਮੈਂਟ ਲਈ ਉਤਸ਼ਾਹ ਹੈ ਉੱਥੇ ਪ੍ਰਬੰਧਕ ਕਮੇਟੀ ਦੀ ਆਰਥਿਕ ਸਹਾਇਤਾ ਵੀ ਕਰ ਰਹੇ ਹਨ | ਜੀਤ ਸਿੰਘ ਚਲਧੀਆ ਵਾਲੀਬਾਲ ਪ੍ਰਬੰਧਕ ਤੇ ਕੋਚ ਵੀਰਪਾਲ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਇਕ ਮਾਰਚ ਨੂੰ ਵਾਲੀਬਾਲ ਦੇ ਮੈਚ (60 ਕਿਲੋਗ੍ਰਾਮ) ਕਰਵਾਏ ਜਾਣਗੇ ਜਦਕਿ ਦੋ ਮਾਰਚ ਨੂੰ ਵਾਲੀਬਾਲ ਪਿੰਡ ਪੱਧਰ ਦੇ ਸਦੀਆਂ ਟੀਮਾਂ ਦੇ ਮੈਚ ਕਰਵਾਏ ਜਾਣਗੇ | ਪ੍ਰਬੰਧਕਾਂ ਨੇ ਦੱਸਿਆ ਕਿ ਤਿੰਨ ਮਾਰਚ ਨੂੰ ਕਬੱਡੀ ਦੀਆਂ ਆਲ ਓਪਨ ਪਿੰਡ ਪੱਧਰ ਦੀਆਂ ਛੇ ਟੀਮਾਂ ਦੇ ਮੈਚ ਕਰਵਾਏ ਜਾਣਗੇ | ਜੇਤੂ ਟੀਮ ਨੂੰ 1.25 ਲੱਖ ਤੇ ਉਪ ਜੇਤੂ ਟੀਮ ਨੂੰ ਇਕ ਲੱਖ ਰੁਪਏ ਨਾਲ ਪ੍ਰਬੰਧਕਾਂ ਵੱਲੋਂ ਨਿਵਾਜਿਆ ਜਾਵੇਗਾ | ਬੈੱਸਟ ਰੇਡਰ ਤੇ ਜਾਫੀ ਨੂੰ ਫੋਲਡ ਟਰੈਕਟਰ ਦਿੱਤੇ ਜਾਣਗੇ | ਪਾਰਟੀਸਪੇਸ਼ਨ ਕਰਨ ਵਾਲੀਆਂ ਟੀਮਾਂ ਨੂੰ 60 ਹਜ਼ਾਰ ਤੇ 70 ਹਜ਼ਾਰ ਰੁਪਏ ਨਾਲ ਨਿਵਾਜਿਆ ਜਾਵੇਗਾ | ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਚੇਅਰਮੈਨ ਜੋੜ ਮੇਲਾ ਪ੍ਰਬੰਧਕ ਕਮੇਟੀ, ਮਨਜੀਤ ਸਿੰਘ ਲਾਲੀ, ਕੁਲਦੀਪ ਸਿੰਘ ਚੰਦੀ ਯੂ.ਐਸ.ਏ., ਹਰਜੀਤ ਸਿੰਘ ਰਾਣਾ, ਡਾਕਟਰ ਸਾਹਿਬ ਸਿੰਘ, ਬਖਸ਼ੀਸ਼ ਸਿੰਘ ਬਿੱਲਾ, ਯਾਦਵਿੰਦਰ ਓਠੀ, ਸੁਖਦੇਵ ਲਾਲ, ਮਾਸਟਰ ਪਰਸਨ ਲਾਲ ਭੋਲਾ, ਰਣਜੀਤ ਸਿੰਘ ਰਾਣਾ, ਬਲਜੀਤ ਸਿੰਘ ਬਾਜਵਾ, ਦਵਿੰਦਰ ਸਿੰਘ ਓਠੀ, ਰਜਿੰਦਰ ਸਿੰਘ ਭਾਰਜ, ਲਖਵਿੰਦਰ ਸਿੰਘ ਲੱਖਾ, ਰਣਜੀਤ ਸਿੰਘ ਰਾਜਾ, ਸਤਨਾਮ ਸਿੰਘ ਸਾਬੀ, ਸਰਬਜੀਤ ਸਿੰਘ ਸ਼ੱਬਾ,ਜਸਵਿੰਦਰ ਸਿੰਘ ਸੋਨੂ, ਬਿੰਦਰ ਨੰਡਾ, ਸਤਿਨਾਮ ਸਿੰਘ, ਮੰਗਲ ਸਿੰਘ, ਮਨੀ ਬਦੇਸ਼ਾਂ ਇਟਲੀ, ਬਲਵਿੰਦਰ ਸਿੰਘ ਯੂਐਸਏ, ਲਖਵਿੰਦਰ ਸਿੰਘ ਰਤਨਪਾਲ, ਅਮਰੀਕ ਸਿੰਘ ਫੌਜੀ, ਬਲਜੀਤ ਸਿੰਘ ਬਿੱਟੂ, ਕਮਲ ਬਿੱਟੂ, ਕਰਨ ਗਿੱਲ, ਓਮ ਪ੍ਰਕਾਸ਼ ਨੰਬਰਦਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |