02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਅਪੰਗਤਾ ਸਹਾਇਤਾ ਕੈਂਪ ਲਗਾਇਆ <br/>

Ad Position 21
No active advertisement
ਕੈਂਪ ਦੌਰਾਨ ਮੈਂਬਰਾਂ ਦੀ ਹਾਜ਼ਰੀ ਇੱਕ ਵਿਅਕਤੀ ਦਾ ਮਾਪ ਲੈਂਦੇ ਹੋਏ ਡਾਕਟਰ | ਅਜੀਤ ਤਸਵੀਰ <br/> 23-02-2026
ਜਲੰਧਰ, 22 ਫਰਵਰੀ (ਜਸਪਾਲ ਸਿੰਘ)- ਲਾਜ ਡੇਵਨ 1953 ਤੇ ਸਿੱਖ ਯੂਨੀਅਨ ਕਵੈਂਟਰੀ ਯੂ.ਕੇ. ਵਲੋਂ ਭਾਰਤ ਵਿਕਾਸ ਪ੍ਰੀਸ਼ਦ ਜਲੰਧਰ ਦੱਖਣੀ ਦੇ ਸਹਿਯੋਗ ਨਾਲ, ਜਲੰਧਰ ਛਾਉਣੀ ਦੇ ਤੋਪਖ਼ਾਨਾ ਬਾਜ਼ਾਰ ਦੇ ਫੈਰੀਮੇਸਨ ਹਾਲ ਵਿਖੇ ਅਪੰਗਤਾ ਸਹਾਇਤਾ ਕੈਂਪ ਦਾ ਲਗਾਇਆ ਕੀਤਾ | ਕੈਂਪ ਦੇ ਪ੍ਰਬੰਧਕ ਮਨਜੀਤ ਸਿੰਘ ਠੁਕਰਾਲ ਨੇ ਦੱਸਿਆ ਕਿ ਇਸ ਕੈਂਪ ਵਿਚ, ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰੱਸਟ ਲੁਧਿਆਣਾ ਦੇ ਮਾਹਿਰਾਂ ਦੀ ਇੱਕ ਟੀਮ ਨੇ ਅਪੰਗਾਂ ਦੇ ਮਾਪ ਲਏ ਤਾਂ ਜੋ ਉਨ੍ਹਾਂ ਨੂੰ ਨਕਲੀ ਲੱਤਾਂ, ਬਾਹਾਂ, ਕੈਲੀਪਰ, ਵੀਲ੍ਹ ਚੇਅਰ, ਟ੍ਰਾਈਸਾਈਕਲ ਤੇ ਸੁਣਨ ਦੇ ਸਾਧਨ ਮੁਫ਼ਤ ਪ੍ਰਦਾਨ ਕੀਤੇ ਜਾ ਸਕਣ | ਕੈਂਪ ਦੌਰਾਨ ਕੌਂਸਲ ਦੇ ਖੇਤਰੀ ਸੰਯੁਕਤ ਜਨਰਲ ਸਕੱਤਰ ਰਾਜਿੰਦਰ ਨੇ ਇਸ ਕੈਂਪ ਲਈ ਬੀ.ਵੀ.ਪੀ ਜਲੰਧਰ ਦੱਖਣੀ, ਸਿੱਖ ਯੂਨੀਅਨ ਕਵੈਂਟਰੀ ਤੇ ਲਾਜ ਡੇਵਨ ਦੇ ਮੈਂਬਰਾਂ ਦਾ ਧੰਨਵਾਦ ਕੀਤਾ | ਡਾ. ਰਾਜੇਸ਼ ਮਾਨ ਨੇ ਦੱਸਿਆ ਕਿ ਜਿਨ੍ਹਾਂ ਅਪੰਗ ਵਿਅਕਤੀਆਂ ਦੇ ਮਾਪ ਅੱਜ ਲਏ ਗਏ ਹਨ, ਉਨ੍ਹਾਂ ਨੂੰ 15 ਮਾਰਚ, ਐਤਵਾਰ ਨੂੰ ਇਸੇ ਸਥਾਨ 'ਤੇ ਹੋਣ ਵਾਲੇ ਇੱਕ ਵੱਡੇ ਮੈਡੀਕਲ ਕੈਂਪ ਵਿਚ ਨਕਲੀ ਅੰਗ ਪ੍ਰਦਾਨ ਕੀਤੇ ਜਾਣਗੇ | ਮਨਜੀਤ ਸਿੰਘ ਠੁਕਰਾਲ, ਵਰਿੰਦਰ ਗੁਪਤਾ ਤੇ ਅਵਿਨਾਸ਼ ਕਪੂਰ ਨੇ ਦੱਸਿਆ ਕਿ 15 ਮਾਰਚ ਨੂੰ ਇਸੇ ਸਥਾਨ 'ਤੇ ਵਿਸ਼ਾਲ ਮੈਡੀਕਲ ਕੈਂਪ ਵਿਚ, ਅੱਖਾਂ ਦੇ ਮਰੀਜ਼ਾਂ, ਕੈਂਸਰ ਦੇ ਮਰੀਜ਼ਾਂ, ਜਿਗਰ ਦੀ ਜਾਂਚ ਤੇ ਹਰ ਤਰਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕਅੱਪ ਕੀਤਾ ਜਾਵੇਗਾ, ਮੁਫ਼ਤ ਟੈੱਸਟ ਕੀਤੇ ਜਾਣਗੇ ਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ | ਅੱਖਾਂ ਦੇ ਮਰੀਜ਼ਾਂ ਦੇ ਆਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ | ਸ਼ਾਖਾ ਦੇ ਪ੍ਰਧਾਨ ਡਾ: ਜੋਗਿੰਦਰ ਅਰੋੜਾ ਨੇ ਇਸ ਕੈਂਪ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਰਮੇਸ਼ ਵਿਜ, ਰਵੀ ਮਹਾਜਨ, ਚੰਦਰ ਸ਼ਰਮਾ, ਕੇ.ਐਲ ਅਰੋੜਾ, ਐੱਚ.ਐੱਲ. ਕੋਹਲੀ, ਨਵੀਨ ਗੋਸਵਾਮੀ, ਸਤਨਾਮ ਅਰੋੜਾ, ਗੋਪਾਲ ਕਿ੍ਸ਼ਨ, ਸੁਭਾਸ਼ ਜੋਸ਼ੀ, ਵਿਵੇਕ ਜੋਸ਼ੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੁਕਾਨਦਾਰਾਂ ਨੇ ਲੰਗਰ ਲਗਾਇਆ <br/> ਅਗਲੀ ਖ਼ਬਰ ਦੋਆਬਾ ਖ਼ਾਲਸਾ ਸਕੂਲ ਮਾਰਕੀਟ ਐਸੋਸੀਏਸ਼ਨ ਦੀ ਨਵੀਂ ਕਮੇਟੀ ਵਲੋਂ ਨਿਤਿਨ ਕੋਹਲੀ ਨਾਲ ਮੁਲਾਕਾਤ
Ad Position 24