ਸੁਲਤਾਨਪੁਰ ਲੋਧੀ, 22 ਫਰਵਰੀ (ਨਰੇਸ਼ ਹੈਪੀ)-ਮਹਾਂ ਸ਼ਿਵਰਾਤਰੀ ਮੌਕੇ ਸਿੰਘ ਭਵਾਨੀ ਮੰਦਰ, ਸੁਲਤਾਨਪੁਰ ਲੋਧੀ ਦੇ ਮੂਹਰੇ ਦੁਕਾਨਦਾਰਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਚਾਹ ਤੇ ਪਕੌੜਿਆਂ ਦੇ ਅਤੁੱਟ ਲੰਗਰ ਲਗਾਏ ਗਏ | ਲੰਗਰ ਦੀ ਆਰੰਭਤਾ ਤੋਂ ਪਹਿਲਾਂ ਭਗਵਾਨ ਸ਼ਿਵ ਪਰਿਵਾਰ ਨੂੰ ਭੋਗ ਲਗਾਏ ਗਏ ਤੇ ਪੰਡਤਾਂ ਨੂੰ ਲੰਗਰ ਛਕਾਇਆ ਗਿਆ | ਉਪਰੰਤ ਸੇਵਾਦਾਰਾਂ ਵੱਲੋਂ ਰਾਹ ਜਾਂਦੀਆਂ ਸੰਗਤਾਂ ਨੂੰ ਚਾਹ ਤੇ ਪਕੌੜਿਆਂ ਦੇ ਲੰਗਰ ਛਕਾਏ ਗਏ | ਇਸ ਮੌਕੇ ਸੇਵਾ ਕਰਨ ਵਾਲਿਆਂ ਵਿਚ ਰਾਣਾ ਲਾਹੋਰੀਆ, ਅੰਕਿਤ ਮਰਵਾਹਾ, ਅਨੁਰਾਗ ਮਰਵਾਹਾ, ਪਵਨ ਹਨੀ, ਨਰਿੰਦਰ ਕੁਮਾਰ, ਰਮੇਸ਼ ਕੁਮਾਰ, ਨਵਦੀਪ ਠਾਕੁਰ, ਰੌਬਿਨ ਲਾਹੌਰੀਆ, ਰੋਹਿਨ ਲਾਹੌਰੀਆ, ਪਵਨ ਕੁਮਾਰ, ਗੱਗੀ, ਰੋਹਨ, ਲੱਖਾ, ਮਲਕੀਤ ਸਿੰਘ, ਸੁਮਿਤ ਚਾਵਲਾ, ਅਮਨ ਮਰਵਾਹਾ, ਡਾ. ਦਲਜੀਤ ਸਿੰਘ ਢੋਟ, ਦਿਨਕਰ ਨਈਅਰ, ਬਾਵਾ ਸੇਠੀ, ਗੋਲਡੀ, ਸਾਬਕਾ ਸਰਪੰਚ ਹਰਦੇਵ ਸਿੰਘ ਨਸੀਰਪੁਰ ਤੇ ਮੋਨੂੰ ਬੇਕਰੀ ਵਾਲੇ ਆਦਿ ਸ਼ਾਮਲ ਸਨ |