ਸੁਲਤਾਨਪੁਰ ਲੋਧੀ, 22 ਫਰਵਰੀ (ਥਿੰਦ)-ਨੰਬਰਦਾਰ ਯੂਨੀਅਨ ਤਹਿਸੀਲ ਸੁਲਤਾਨਪੁਰ ਲੋਧੀ ਦੀ ਵਿਸ਼ੇਸ਼ ਮੀਟਿੰਗ ਅੱਜ ਪਵਿੱਤਰ ਵੇਈਾ ਕੰਢੇ ਨਿਰਮਲ ਕੁਟੀਆ ਵਿਖੇ ਬਲਾਕ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸਤਵਿੰਦਰ ਸਿੰਘ ਸੱਤਾ ਸਾਬੂਵਾਲ ਦੀ ਅਗਵਾਈ ਹੇਠਾਂ ਹੋਈ ਜਿਸ ਵਿਚ ਨੰਬਰਦਾਰਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਆਉਂਦੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਤੇ ਨੰਬਰਦਾਰਾਂ ਦਾ ਬਣਦਾ ਮਾਣ ਭੱਤਾ ਨਾਲੋਂ ਨਾਲ ਖਾਤਿਆਂ ਵਿਚ ਪਾਉਣ ਦੀ ਮੰਗ ਕੀਤੀ ਗਈ | ਮੀਟਿੰਗ ਵਿਚ ਪੰਜਾਬ ਦੀ ਮੌਜੂਦਾ ਆਪ ਸਰਕਾਰ ਵੱਲੋਂ ਨੰਬਰਦਾਰਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਨਾ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ ਤੇ ਮੰਗ ਕੀਤੀ ਕਿ ਸਮੂਹ ਨੰਬਰਦਾਰਾਂ ਦਾ ਮਾਣ ਭੱਤਾ 1500 ਰੁਪਏ ਤੋਂ ਵਧਾ ਕੇ ਘੱਟੋ ਘੱਟ 3500 ਰੁਪਏ ਕੀਤਾ ਜਾਵੇ | ਇਸ ਤੋਂ ਇਲਾਵਾ ਨੰਬਰਦਾਰ ਯੂਨੀਅਨ ਨੇ ਕਾਰਪੋਰੇਟਰਾਂ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਕੇਂਦਰ ਸਰਕਾਰ ਵੱਲੋਂ ਕੀਤੇ ਟਰੇਡ ਸਮਝੌਤੇ ਦੀ ਨਿਖੇਧੀ ਕੀਤੀ ਤੇ ਇਹ ਸਮਝੌਤੇ ਰੱਦ ਕਰ ਕੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀ ਭਲਾਈ ਹਿਤ ਯੋਜਨਾ ਲਿਆਉਣ ਅਤੇ ਸਵਾਮੀ ਨਾਥਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਫ਼ਸਲਾਂ ਦਾ ਖ਼ਰਚੇ ਦੇ ਹਿਸਾਬ ਨਾਲ ਜੋੜ ਕੇ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ ਦੀ ਮੰਗ ਕੀਤੀ | ਇਸਤੋਂ ਇਲਾਵਾ ਪਾਸ ਕੀਤੇ ਗਏ ਮਤੇ ਵਿਚ ਬਿਜਲੀ ਦੇ ਪ੍ਰੀਪੇਡ ਮੀਟਰ ਧੱਕੇ ਨਾਲ ਲਗਾਉਣ ਦਾ ਵਿਰੋਧ ਕੀਤਾ ਗਿਆ | ਨੰਬਰਦਾਰ ਯੂਨੀਅਨ ਵੱਲੋਂ ਪੰਜਾਬ ਵਿਚ ਵੱਧ ਰਹੀਆਂ ਲੁੱਟ ਖੋਹ ਤੇ ਕਤਲ ਦੀਆਂ ਵਾਰਦਾਤਾਂ ਨੂੰ ਰੋਕਣ ਦੀ ਮੰਗ ਕੀਤੀ ਤੇ ਕਿਹਾ ਗਿਆ ਕਿ ਇਸ ਸਮੇਂ ਪੰਜਾਬ ਦੇ ਲੋਕ ਖ਼ੌਫ਼ 'ਚ ਜੀਅ ਰਹੇ ਹਨ | ਮੀਟਿੰਗ ਵਿਚ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸਤਵਿੰਦਰ ਸਿੰਘ ਸੱਤਾ ਸਾਬੂਵਾਲ, ਜਨਰਲ ਸਕੱਤਰ ਲਹਿੰਬਰ ਸਿੰਘ ਸਰਾਏ ਜੱਟਾਂ, ਜਗਜੀਤ ਸਿੰਘ ਅਦਾਲਤ ਚੱਕ ਸੀਨੀਅਰ ਮੀਤ ਪ੍ਰਧਾਨ, ਕੁਲਵੰਤ ਸਿੰਘ ਸਵਾਲ ਮੀਤ ਪ੍ਰਧਾਨ, ਨੰਬਰਦਾਰ ਕਸ਼ਮੀਰ ਸਿੰਘ ਸ਼ਹਿਰੀ ਪ੍ਰਧਾਨ, ਨੰਬਰਦਾਰ ਸੁਖਵਿੰਦਰ ਸਿੰਘ ਨੱਥੂਪੁਰ, ਨੰਬਰਦਾਰ ਸੁਖਜਿੰਦਰ ਸਿੰਘ ਬਲਾਕ ਪ੍ਰਧਾਨ ਚੁਲੱਧਾ ਜੋਨ, ਨੰਬਰਦਾਰ ਸਰਬਜੀਤ ਸਿੰਘ ਕਾਲੇਵਾਲ ਪੈੱ੍ਰਸ ਸਕੱਤਰ, ਨੰਬਰਦਾਰ ਓਮ ਪ੍ਰਕਾਸ਼ ਤਲਵੰਡੀ ਚੌਧਰੀਆਂ, ਨੰਬਰਦਾਰ ਨਵਦੀਪ ਸਿੰਘ ਦੀਪੇਵਾਲ, ਨੰਬਰਦਾਰ ਜੋਗਾ ਸਿੰਘ ਕਾਲੇਵਾਲ, ਨੰਬਰਦਾਰ ਜੋਗਿੰਦਰ ਸਿੰਘ ਦੰਦੂਪੁਰ, ਨੰਬਰਦਾਰ ਬਾਵਾ ਸਿੰਘ ਮਹੀਜੀਤਪੁਰ, ਨੰਬਰਦਾਰ ਮਲਕੀਤ ਸਿੰਘ ਡਡਵਿੰਡੀ, ਨੰਬਰਦਾਰ ਸ਼ਿੰਦਰਪਾਲ ਹੁਸੈਨਪੁਰ, ਨੰਬਰਦਾਰ ਭਜਨ ਸਿੰਘ ਦੰਦੂਪੁਰ, ਮੇਜਰ ਸਿੰਘ ਭੌਰ, ਨੰਬਰਦਾਰ ਸੁਖਦੇਵ ਸਿੰਘ ਸਵਾਲ, ਨੰਬਰਦਾਰ ਗੁਰਦੀਪ ਸਿੰਘ ਚੱਕ ਕੋਟਲਾ, ਨੰਬਰਦਾਰ ਗੁਰਦੀਪ ਸਿੰਘ ਡਡਵਿੰਡੀ, ਨੰਬਰਦਾਰ