ਕਪੂਰਥਲਾ, 22 ਫਰਵਰੀ (ਅਮਨਜੋਤ ਸਿੰਘ ਵਾਲੀਆ)-ਰਜਾਪੁਰ ਰੋਡ 'ਤੇ ਪੈਦਲ ਜਾ ਰਹੇ ਇਕ ਵਿਅਕਤੀ ਨੂੰ ਐਕਟਿਵਾ ਸਵਾਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਸਦੀ ਇਕ ਲੱਤ ਟੁੱਟ ਗਈ ਜਿਸ ਨੂੰ ਉਸਦੇ ਸਾਥੀਆਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜੇਰੇ ਇਲਾਜ ਵਿਸ਼ਾਲ ਪੁੱਤਰ ਜਸਬੀਰ ਸਿੰਘ ਵਾਸੀ ਸਿੱਧਵਾਂ ਦੋਨਾਂ ਨੇ ਦੱਸਿਆ ਕਿ ਉਹ ਡੀ.ਜੇ. ਦਾ ਕੰਮ ਕਰਦਾ ਹੈ ਤੇ ਕਾਲਾ ਸੰਘਿਆਂ ਵਲੋਂ ਰਾਤ ਸਮੇਂ ਵਾਪਸ ਆ ਰਿਹਾ ਸੀ, ਜਦੋਂ ਉਹ ਰਜਾਪੁਰ ਨੇੜੇ ਪਹੁੰਚਿਆਂ ਤਾਂ ਗੱਡੀ ਤੋਂ ਉਤਰ ਕੇ ਦੁਕਾਨ ਤੋਂ ਕੁੱਝ ਸਾਮਾਨ ਲੈਣ ਪੈਦਲ ਜਾ ਰਿਹਾ ਸੀ ਤਾਂ ਅਚਾਨਕ ਇਕ ਐਕਟਿਵਾ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਜਿਸਦਾ ਇਲਾਜ ਸਿਵਲ ਹਸਪਤਾਲ 'ਚ ਡਿਊਟੀ ਡਾ. ਯੁਕਤਾ ਵਲੋਂ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |