ਜਲੰਧਰ, 23 ਫਰਵਰੀ (ਸ਼ਿਵ)- ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਖੇਤਰੀ ਕਮਿਸ਼ਨਰ ਸ੍ਰੀ ਪੰਕਜ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਫਤਰ ਵੱਲੋਂ ਮੈਡੀਕਲ ਐਮਰਜੈਂਸੀ ਦੇ ਮਾਮਲਿਆਂ ਵਿਚ ਇਸ ਸਾਲ ਸਭ ਤੋਂ ਵੱਧ ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ | ਬਿਮਾਰੀ ਨਾਲ ਸੰਬੰਧਿਤ 1,18,455 ਦਾਅਵਿਆਂ ਦਾ ਸਫਲ ਨਿਪਟਾਰਾ ਕਰਦਿਆਂ ਲਗਭਗ 158.39 ਕਰੋੜ ਰੁਪਏ ਦੀ ਰਕਮ ਸਿੱਧੀ ਮੈਂਬਰਾਂ ਦੇ ਖਾਤਿਆਂ 'ਚ ਜਮਾਂ ਕਰਵਾਈ ਗਈ | ਆਵਾਸ ਸੰਬੰਧੀ ਦਾਅਵਿਆਂ ਤਹਿਤ ਘਰ ਬਣਾਉਣ ਲਈ 3,691 ਦਾਅਵਿਆਂ ਦਾ ਨਿਪਟਾਰਾ ਕਰਕੇ ਲਗਭਗ 42,64 ਕਰੋੜ ਜਾਰੀ ਕੀਤੇ ਗਏ | ਇਸ ਤੋਂ ਇਲਾਵਾ ਪਲਾਟ ਖ਼ਰੀਦਣ ਲਈ 329 ਦਾਅਵਿਆਂ ਦਾ ਨਿਪਟਾਰਾ ਕਰਕੇ ਲਗਭਗ 5.17 ਕਰੋੜ ਜਾਰੀ ਕੀਤੇ ਗਏ | ਤਿਆਰ ਘਰ ਖ਼ਰੀਦਣ ਲਈ 102 ਦਾਅਵਿਆਂ ਦਾ ਨਿਪਟਾਰਾ ਕਰ ਕੇ ਲਗਭਗ 99.16 ਲੱਖ ਪ੍ਰਦਾਨ ਕੀਤੇ ਗਏ | ਘਰ ਦੀ ਮੁਰੰਮਤ ਲਈ 656 ਦਾਅਵਿਆਂ ਦਾ ਨਿਪਟਾਰਾ ਕਰ ਕੇ ਲਗਭਗ 5.56 ਕਰੋੜ ਜਾਰੀ ਕੀਤੇ ਗਏ | ਸਿੱਖਿਆ ਲਈ 851 ਦਾਅਵਿਆਂ ਨੂੰ ਮਨਜ਼ੂਰੀ ਦੇ ਕੇ ਲਗਭਗ 457 ਕਰੋੜ ਜਾਰੀ ਕੀਤੇ ਗਏ | ਵਿਆਹ ਲਈ 2,037 ਦਾਅਵਿਆਂ ਨੂੰ ਮਨਜ਼ੂਰੀ ਦੇ ਕੇ ਲਗਭਗ 11.05 ਕਰੋੜ ਰੁਪਏ ਜਾਰੀ ਕੀਤੇ ਗਏ | ਸ੍ਰੀ ਪੰਕਜ ਕੁਮਾਰ ਨੇ ਦੱਸਿਆ ਕਿ ਵਰ੍ਹਾ 2025 ਦੌਰਾਨ ਜਲੰਧਰ ਖੇਤਰ 'ਚ 669 ਨਵੇਂ ਅਦਾਰਿਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ | 48,271 ਨਵੇਂ ਮੈਂਬਰ ਬਣਾਏ ਗਏ | 35,971 ਪੈਨਸ਼ਨਰਾਂ ਨੂੰ ਲਗਭਗ 9.25 ਕਰੋੜ ਰੁਪਏ ਦੀ ਪੈਨਸ਼ਨ ਨਿਯਮਿਤ ਤੌਰ 'ਤੇ ਜਾਰੀ ਕਰ ਰਿਹਾ ਹੈ |