05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਭੇਦਭਰੀ ਹਾਲਤ ਵਿਚ ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 06-03-2026
ਕਪੂਰਥਲਾ, 5 ਮਾਰਚ (ਅਮਨਜੋਤ ਸਿੰਘ ਵਾਲੀਆ)-ਮੁਹੱਲਾ ਅਰਫਵਾਲਾ ਵਿਖੇ ਭੇਦਭਰੀ ਹਾਲਤ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਊਟੀ ਡਾਕਟਰ ਵਿਜੇ ਨੇ ਦੱਸਿਆ ਕਿ ਇਕ ਨੌਜਵਾਨ ਜਿਸ ਦਾ ਨਾਂਅ ਰਿੰਕੂ ਪੁੱਤਰ ਧਰਮਪਾਲ ਵਾਸੀ ਮੁਹੱਲਾ ਅਰਫਵਾਲਾ ਨੂੰ ਬੇਹੋਸ਼ੀ ਦੀ ਹਾਲਤ ਵਿਚ ਸਿਵਲ ਹਸਪਤਾਲ ਕਪੂਰਥਲਾ ਵਿਖੇ ਲਿਆਂਦਾ ਗਿਆ, ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਉਸ ਦੀ ਮੌਤ ਹੋ ਚੁੱਕੀ ਸੀ | ਇਸ ਸਬੰਧੀ ਡਾਕਟਰ ਵਲੋਂ ਥਾਣਾ ਸਿਟੀ ਨੂੰ ਸੂਚਿਤ ਕਰ ਦਿੱਤਾ ਗਿਆ | ਮੌਕੇ 'ਤੇ ਪਹੁੰਚੇ ਏ.ਐਸ.ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਲਾਸ਼ ਨੂੰ ਕਬਜੇ ਵਿਚ ਲੈ ਲਿਆ ਹੈ ਤੇ ਪੋਸਟਮਾਰਟਮ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਹੋਲੀ ਦੇ ਤਿਉਹਾਰ ਦੀ ਆੜ 'ਚ ਨੌਜਵਾਨਾਂ ਨੇ ਕੀਤੀ ਹੁੱਲੜਬਾਜ਼ੀ ਅਗਲੀ ਖ਼ਬਰ ਸ਼ਿਸ਼ੂ ਮਾਡਲ ਸਕੂਲ ਭੁਲੱਥ ਵਿਖੇ ਮਨਾਈ ਹੋਲੀ
Ad Position 24