05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਹੋਲੀ ਦੇ ਤਿਉਹਾਰ ਦੀ ਆੜ 'ਚ ਨੌਜਵਾਨਾਂ ਨੇ ਕੀਤੀ ਹੁੱਲੜਬਾਜ਼ੀ

Ad Position 21
No active advertisement
ਅਜੀਤ ਡੈਸਕ 06-03-2026
ਭੁਲੱਥ, 5 ਮਾਰਚ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਅੰਦਰ ਹੁੱਲੜਬਾਜ਼ੀ ਦਾ ਨੰਗਾ ਨਾਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਮੇਨ ਬਾਜ਼ਾਰ ਤੇ ਸੜਕਾਂ 'ਤੇ ਕੁਝ ਸ਼ਰਾਰਤੀ ਅਨਸਰ ਮੋਟਰਸਾਈਕਲਾਂ 'ਤੇ ਸਵਾਰ ਹੁੱਲੜਬਾਜ਼ੀ ਤੇ ਚੀਕਾਂ ਮਾਰਦੇ ਨਜ਼ਰ ਆਏ | ਹੋਲੀ ਦੇ ਤਿਉਹਾਰ ਦੀ ਆੜ ਵਿਚ ਲੋਕਾਂ 'ਤੇ ਰੰਗ ਤਾਂ ਪਾ ਹੀ ਰਹੇ ਸਨ ਤੇ ਦੂਜੇ ਪਾਸੇ ਕੁਝ ਸ਼ਰਾਰਤੀ ਅਨਸਰ ਬੁਲਟ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਉੱਚੀ ਆਵਾਜ਼ ਵਿਚ ਪਟਾਕੇ ਵੀ ਮਾਰ ਰਹੇ ਸਨ, ਜਿਸ ਨਾਲ ਬਹੁਤ ਸਾਰੇ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ | ਪ ਅਫਸੋਸ ਕਿ ਪੁਲਿਸ ਪ੍ਰਸ਼ਾਸਨ ਭੁਲੱਥ ਇਸ ਪਾਸੇ ਲਾਪਰਵਾਹ ਨਜ਼ਰ ਆਇਆ |
Ad Position 22
No active advertisement
ਪਿਛਲੀ ਖ਼ਬਰ ਦਾਜ-ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਤੇ ਕੁੱਟਮਾਰ ਕਰਨ ਸੰਬੰਧੀ ਦੋ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਭੇਦਭਰੀ ਹਾਲਤ ਵਿਚ ਨੌਜਵਾਨ ਦੀ ਮੌਤ
Ad Position 24