ਫਗਵਾੜਾ, 5 ਮਾਰਚ (ਚਾਨਾ)- ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਤੇ ਕੁੱਟਮਾਰ ਕਰਨ ਦੇ ਸਬੰਧ 'ਚ ਸਤਨਾਮਪੁਰਾ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਕ੍ਰਿਤਿਕਾ ਪੁੱਤਰੀ ਰਾਜਿੰਦਰ ਕੁਮਾਰ ਵਾਸੀ ਬਸੰਤ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਪੁਲਕਿਤ ਪਲਿਆਲ ਤੇ ਸਹੁਰਾ ਸਰਵਣ ਕੁਮਾਰ ਨਿਊਜ਼ੀਲੈਂਡ ਵਲੋਂ ਇੱਕ ਸਲਾਹ ਹੋ ਕੇ ਦਾਜ ਦਹੇਜ ਤੇ ਸੋਨੇ ਦੇ ਗਹਿਣੇ ਲੈ ਕੇ ਆਉਣ ਲਈ ਤੰਗ ਪ੍ਰੇਸ਼ਾਨ ਕਰਨ, ਕੁੱਟਮਾਰ ਕਰਨ ਤੇ ਸਾਜ਼ਿਸ਼ ਤਹਿਤ ਉਸ ਨੂੰ ਨਿਊਜ਼ੀਲੈਂਡ ਤੋਂ ਵਾਪਸ ਭਾਰਤ ਭੇਜਣ 'ਤੇ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਿਸ ਸਬੰਧ 'ਚ ਪੁਲਿਸ ਨੇ ਪੁਲਕਿਤ ਪਲਿਆਲ ਪੁੱਤਰ ਸਰਵਣ ਕੁਮਾਰ ਤੇ ਸਰਵਣ ਕੁਮਾਰ ਹਾਲ ਵਾਸੀ ਅਰਾਨ ਸਟਰੀਟ ਐਵੋਨਡੇਲ ਆਕਲੈਂਡ ਨਿਊਜ਼ੀਲੈਂਡ ਤਹਿਤ ਕੇਸ ਦਰਜ ਕੀਤਾ ਹੈ |