05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਹੁਸੰਮਤੀ ਹੋਣ ਕਾਰਨ ਕਾਂਗਰਸ ਪੰਚਾਇਤ ਸੰਮਤੀ ਕਪੂਰਥਲਾ 'ਤੇ ਕਬਜ਼ਾ ਕਰਨ 'ਚ ਸਫ਼ਲ ਰਹੀ

Ad Position 21
No active advertisement
ਅਜੀਤ ਡੈਸਕ 06-03-2026
ਕਪੂਰਥਲਾ, 5 ਮਾਰਚ (ਅਮਰਜੀਤ ਕੋਮਲ)-ਪੰਚਾਇਤ ਸੰਮਤੀ ਕਪੂਰਥਲਾ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਬੀ.ਡੀ.ਪੀ.ਓ. ਦਫ਼ਤਰ ਕਪੂਰਥਲਾ ਵਿਚ ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ. ਮੇਜਰ ਡਾ. ਇਰਵਿਨ ਕੌਰ ਦੀ ਦੇਖ ਰੇਖ ਹੇਠ ਹੋਈ | ਜਿਸ ਵਿਚ ਬਹੁਸੰਮਤੀ ਹੋਣ ਕਾਰਨ ਕਾਂਗਰਸ ਪੰਚਾਇਤ ਸੰਮਤੀ 'ਤੇ ਕਬਜ਼ਾ ਕਰਨ ਵਿਚ ਸਫ਼ਲ ਹੋਈ | ਮੀਟਿੰਗ ਵਿਚ ਕਾਂਗਰਸ ਦੇ ਬਲੇਰਖਾਨਪੁਰ ਜ਼ੋਨ ਤੋਂ ਪੰਚਾਇਤ ਸੰਮਤੀ ਮੈਂਬਰ ਪਰਮਵੀਰ ਸਿੰਘ ਨੇ ਚੇਅਰਮੈਨ ਲਈ ਤਲਵੰਡੀ ਮਹਿਮਾ ਜ਼ੋਨ ਤੋਂ ਪੰਚਾਇਤ ਸੰਮਤੀ ਮੈਂਬਰ ਗੁਰਵਿੰਦਰ ਕੌਰ ਦਾ ਨਾਂਅ ਪੇਸ਼ ਕੀਤਾ | ਜਿਸ ਦੀ ਤਾਈਦ ਸਤਿੰਦਰਪਾਲ ਸਿੰਘ ਵਲੋਂ ਕੀਤੀ ਗਈ | ਇਸੇ ਤਰ੍ਹਾਂ ਉਪ ਚੇਅਰਮੈਨ ਲਈ ਮਲਕੀਤ ਸਿੰਘ ਸੇਵਾ ਮੁਕਤ ਈ.ਟੀ.ਓ. ਦਾ ਨਾਂਅ ਵੀ ਪੰਚਾਇਤ ਸੰਮਤੀ ਮੈਂਬਰ ਪਰਮਵੀਰ ਸਿੰਘ ਨੇ ਪੇਸ਼ ਕੀਤਾ ਤੇ ਇਸ ਦੀ ਤਾਈਦ ਵੀ ਸਤਿੰਦਰਪਾਲ ਸਿੰਘ ਨੇ ਕੀਤੀ | ਬਾਅਦ ਵਿਚ ਕਾਂਗਰਸ ਨਾਲ ਸਬੰਧਿਤ ਹਾਜ਼ਰ ਪੰਚਾਇਤ ਸੰਮਤੀ ਮੈਂਬਰਾਂ ਨੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ 'ਤੇ ਸਹਿਮਤੀ ਪ੍ਰਗਟ ਕੀਤੀ | ਪੰਚਾਇਤ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਸਰਬਸੰਮਤੀ ਨਾਲ ਹੋਣ 'ਤੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਕਾਂਗਰਸ ਨਾਲ ਸਬੰਧਿਤ ਪੰਚਾਇਤ ਸੰਮਤੀ ਦੇ ਮੈਂਬਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਕਾਂਗਰਸ ਵਿਧਾਇਕ ਨੇ ਚੇਅਰਪਰਸਨ ਗੁਰਵਿੰਦਰ ਕੌਰ ਤੇ ਉਪ ਚੇਅਰਮੈਨ ਮਲਕੀਤ ਸਿੰਘ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ | ਨਵਨਿਯੁਕਤ ਚੇਅਰਪਰਸਨ ਤੇ ਉਪ ਚੇਅਰਮੈਨ ਨੇ ਰਾਣਾ ਗੁਰਜੀਤ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀ ਦੇਖ ਰੇਖ ਹੇਠ ਪੰਚਾਇਤ ਸੰਮਤੀ ਮੈਂਬਰਾਂ ਦੇ ਸਹਿਯੋਗ ਨਾਲ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਤੇ ਸਮਰਪਣ ਦੀ ਭਾਵਨਾ ਨਾਲ ਨਿਭਾਉਣਗੇ | ਚੋਣ ਮੌਕੇ ਬੀ.ਡੀ.ਪੀ.ਓ. ਕਪੂਰਥਲਾ ਜਸਵੀਰ ਕੌਰ, ਸੁਪਰਡੈਂਟ ਰਵਿੰਦਰਪਾਲ ਸਿੰਘ, ਰਾਜਵੰਤ ਕੌਰ, ਅਮਨਬੀਰ ਕੌਰ, ਪਰਮਜੀਤ ਸਿੰਘ, ਕੁਲਜੀਤ ਕੌਰ, ਕਵਿਤਾ, ਸਤਿੰਦਰਪਾਲ ਸਿੰਘ ਤੋਂ ਇਲਾਵਾ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ, ਕਾਂਗਰਸ ਆਗੂ ਜਸਵੰਤ ਸਿੰਘ ਲਾਡੀ, ਕਾਂਗਰਸ ਆਗੂ ਕੁਲਦੀਪ ਸਿੰਘ, ਦਲਜੀਤ ਸਿੰਘ ਬਡਿਆਲ ਤੇ ਪਾਰਟੀ ਨਾਲ ਸਬੰਧਿਤ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ | ਚੋਣ ਮੌਕੇ ਅਕਾਲੀ ਦਲ ਨਾਲ ਸਬੰਧਿਤ 4 ਤੇ ਆਮ ਆਦਮੀ ਪਾਰਟੀ ਦੇ 2 ਪੰਚਾਇਤ ਸੰਮਤੀ ਮੈਂਬਰ ਗੈਰ ਹਾਜ਼ਰ ਰਹੇ | ਇੱਥੇ ਵਰਨਣਯੋਗ ਹੈ ਕਿ ਪੰਚਾਇਤ ਸੰਮਤੀ ਚੋਣ ਵਿਚ ਸੰਮਤੀ ਦੇ 16 ਜ਼ੋਨਾਂ ਵਿਚੋਂ 10 'ਤੇ ਕਾਂਗਰਸ, 4 'ਤੇ ਅਕਾਲੀ ਦਲ ਤੇ 2 ਜ਼ੋਨਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਸਨ |
Ad Position 22
No active advertisement
ਪਿਛਲੀ ਖ਼ਬਰ ਟਰੈਵਲ ਏਜੰਟ ਸਮੇਤ ਦੋ ਖ਼ਿਲਾਫ਼ ਧੋਖਾਧੜੀ ਸੰਬੰਧੀ ਕੇਸ ਦਰਜ ਅਗਲੀ ਖ਼ਬਰ ਦਾਜ-ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਤੇ ਕੁੱਟਮਾਰ ਕਰਨ ਸੰਬੰਧੀ ਦੋ ਖ਼ਿਲਾਫ਼ ਕੇਸ ਦਰਜ
Ad Position 24