22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਮੋਗਾ 'ਚ 14 ਨੂੰ ਹੋਣ ਵਾਲੀ 'ਬਦਲਾਅ ਰੈਲੀ' ਸੰਬੰਧੀ ਭਾਜਪਾ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 07-03-2026
ਫਗਵਾੜਾ, 6 ਮਾਰਚ (ਹਰਜੋਤ ਸਿੰਘ ਚਾਨਾ)-ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਗ੍ਰਹਿ ਵਿਖੇ ਭਾਰਤੀ ਜਨਤਾ ਪਾਰਟੀ ਵਲੋਂ 14 ਮਾਰਚ ਨੂੰ ਮੋਗਾ 'ਚ ਹੋਣ ਜਾ ਰਹੀ ਰਾਜ ਪੱਧਰੀ 'ਬਦਲਾਅ ਰੈਲੀ' ਦੇ ਸੰਬੰਧ 'ਚ ਵਿਧਾਨ ਸਭਾ ਦੀ ਮੀਟਿੰਗ ਕੀਤੀ ਗਈ | ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਮੋਗਾ ਰੈਲੀ (ਫਗਵਾੜਾ) ਦੇ ਇੰਚਾਰਜ ਅਨਿਲ ਸੱਚਰ ਨੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਰੈਲੀ ਨੂੰ ਕਾਮਯਾਬ ਬਣਾਉਣ ਲਈ ਮੰਡਲ ਪੱਧਰ ਦੇ ਵਰਕਰਾਂ ਤੇ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਆਗੂਆਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ 'ਚ ਆਪਣੇ ਸਮਰਥਕਾਂ ਸਮੇਤ ਮੋਗਾ ਰੈਲੀ 'ਚ ਸ਼ਮੂਲੀਅਤ ਕਰਨ | ਇਸ ਮੌਕੇ ਕੌਮੀ ਸਕੱਤਰ ਕਿਸਾਨ ਮੋਰਚਾ ਅਵਤਾਰ ਮੰਡ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਜ਼ਿਲ੍ਹਾ ਮਹਾਂ ਮੰਤਰੀ ਰਾਜੀਵ ਪਾਹਵਾ, ਭਾਜਪਾ ਆਗੂ ਪੰਕਜ ਚਾਵਲਾ, ਪਰਮਜੀਤ ਚਾਚੋਕੀ, ਸੰਜੂ ਚੈਲ, ਸਾਹਿਲ ਚੋਪੜਾ, ਜੀਤਾ ਪੰਡਵਾ, ਗਗਨ ਸੋਨੀ, ਕੌਂਸਲਰ ਬੀਰਾ ਰਾਮ, ਨਿਤਿਨ ਚੱਢਾ, ਬਸੰਤ ਕੁਮਾਰ, ਜੈਲਾ ਰਾਮ, ਜਸਵਿੰਦਰ ਕੌਰ, ਰਜਿੰਦਰ ਡਾਬਰੀ, ਰੇਸ਼ਮ ਕੌਰ ਜਗਤਪੁਰ ਜੱਟਾਂ ਸਮੇਤ ਹੋਰ ਭਾਜਪਾ ਆਗੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਬੱਤ ਦੇ ਭਲੇ ਲਈ ਬੱਸ ਅੱਡੇ ਵਿਖੇ ਕਰਵਾਇਆ ਧਾਰਮਿਕ ਸਮਾਗਮ <br/> ਅਗਲੀ ਖ਼ਬਰ ਗੁਰੂ ਨਾਨਕ ਮਿਸ਼ਨ ਨੇਤਰਹੀਨ ਬਿਰਧ ਆਸ਼ਰਮ ਵਿਖੇ 37ਵਾਂ ਸਾਲਾਨਾ ਸਮਾਗਮ ਕੱਲ੍ਹ <br/>
Ad Position 24