ਸੁਲਤਾਨਪੁਰ ਲੋਧੀ, 6 ਮਾਰਚ (ਨਰੇਸ਼ ਹੈਪੀ)-ਬੱਸ ਅੱਡਾ ਸੁਲਤਾਨਪੁਰ ਲੋਧੀ ਵਿਖੇ ਬੱਸਾਂ ਦੇ ਮਾਲਕਾਂ, ਡਰਾਈਵਰਾਂ, ਕੰਡਕਟਰਾਂ ਤੇ ਸਮੁੱਚੇ ਸਟਾਫ਼ ਵਲੋਂ ਸਰਬੱਤ ਦੇ ਭਲੇ ਤੇ ਚੜ੍ਹਦੀ ਕਲਾ ਲਈ ਧਾਰਮਿਕ ਸਮਾਗਮ ਕਰਵਾਇਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਹਜ਼ੂਰੀ ਜਥੇ ਭਾਈ ਗੁਰਸੇਵਕ ਸਿੰਘ ਤੇ ਸਾਥੀਆਂ ਵਲੋਂ ਸੰਗਤਾਂ ਨੂੰ ਕੀਰਤਨ ਰਾਹੀਂ ਗੁਰਬਾਣੀ ਨਾਲ ਜੋੜਿਆ | ਪ੍ਰਬੰਧਕਾਂ ਵਲੋਂ ਹਜ਼ੂਰੀ ਰਾਗੀ ਭਾਈ ਗੁਰਸੇਵਕ ਸਿੰਘ ਦੇ ਜਥੇ ਤੇ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਅੱਡਾ ਇੰਚਾਰਜ ਬਲਵੀਰ ਸਿੰਘ ਤੇ ਪ੍ਰਧਾਨ ਸਰਦੂਲ ਸਿੰਘ ਥਿੰਦ ਨੇ ਸਮੂਹ ਸੰਗਤਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ | ਸਮਾਗਮ ਦੇ ਤਿੰਨ ਦਿਨ ਲਗਾਤਾਰ ਅਤੁੱਟ ਲੰਗਰ ਵਰਤਾਏ ਗਏ | ਇਸ ਮੌਕੇ ਪੀ. ਆਰ. ਟੀ. ਸੀ. ਦੇ ਅੱਡਾ ਇੰਚਾਰਜ ਬਲਵੀਰ ਸਿੰਘ, ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਪ੍ਰਧਾਨ ਸਰਦੂਲ ਸਿੰਘ ਥਿੰਦ, ਕੁਲਦੀਪ ਸਿੰਘ, ਗੁਰਦੇਵ ਸਿੰਘ, ਹਰਦੇਵ ਸਿੰਘ ਹੁੰਦਲ, ਤਜਿੰਦਰ ਸਿੰਘ, ਇੰਦਰਜੀਤ ਸਿੰਘ, ਪ੍ਰੇਮ ਲਾਲ, ਸੇਵਾ ਮੁਕਤ ਇੰਸਪੈਕਟਰ ਹਰਦੀਪ ਸਿੰਘ, ਮੋਹਨ ਸਿੰਘ, ਮਾਨਕ ਸਿੰਘ ਜੀ. ਐਨ. ਟੀ., ਭਗਤ ਸਿੰਘ ਅਮਰਪਾਲ, ਸੋਨੀ ਜੀ. ਐਨ. ਟੀ., ਗੌਤਮ ਸ਼ਰਮਾ ਰਕੇਸ਼ ਕੁਮਾਰ, ਸੱਤਾ ਜੀ. ਐਨ. ਬੀ., ਨਿਰਮਲ ਸਿੰਘ ਹੈਪੀ ਆਦਿ ਵੀ ਹਾਜ਼ਰ ਸਨ |