22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸ਼ਹੀਦ ਜੈਮਲ ਸਿੰਘ ਪੱਡਾ ਦੀ ਯਾਦ 'ਚ ਲੱਖਣ ਕੇ ਪੱਡਾ 'ਚ ਸਿਆਸੀ ਕਾਨਫ਼ਰੰਸ 17 ਨੂੰ <br/>

Ad Position 21
No active advertisement
ਅਜੀਤ ਡੈਸਕ 07-03-2026
ਕਪੂਰਥਲਾ, 6 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਭਾਰਤੀ ਕਮਿਊਨਿਸਟ ਪਾਰਟੀ (ਮ. ਲ.) ਨਿਊ ਡੈਮੋਕਰੇਸੀ ਜ਼ਿਲ੍ਹਾ ਕਪੂਰਥਲਾ ਦੀ ਇਕ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨੇਮੱਲ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਨਿਰਮਲ ਸ਼ੇਰਪੁਰ ਸੱਧਾ ਦੀ ਅਗਵਾਈ ਵਿਚ ਹੋਈ | ਮੀਟਿੰਗ ਉਪਰੰਤ ਇਨ੍ਹਾਂ ਆਗੂਆਂ ਨੇ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਤੇ ਇਨਕਲਾਬੀ ਮੈਗਜ਼ੀਨ 'ਹਿਰਾਵਲ ਦਸਤਾ' ਦੇ ਸੰਪਾਦਕ ਤੇ ਇਨਕਲਾਬੀ ਸ਼ਾਇਰ ਸ਼ਹੀਦ ਜੈਮਲ ਸਿੰਘ ਪੱਡਾ ਦੀ 38ਵੀਂ ਬਰਸੀ 17 ਮਾਰਚ ਨੂੰ ਉਨ੍ਹਾਂ ਦੇ ਪਿੰਡ ਲੱਖਣ ਕੇ ਪੱਡੇ ਵਿਚ ਮਨਾਈ ਜਾ ਰਹੀ ਹੈ | ਇਸ ਮੌਕੇ ਪਾਰਟੀ ਦੇ ਸੀਨੀਅਰ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ, ਕਾਮਰੇਡ ਕੁਲਵਿੰਦਰ ਸਿੰਘ ਵੜੈਚ ਤੇ ਹੋਰ ਆਗੂ ਸ਼ਹੀਦ ਜੈਮਲ ਸਿੰਘ ਪੱਡਾ ਤੇ ਸੰਘਰਸ਼ਾਂ ਦੌਰਾਨ ਵਿਛੜੇ ਸਾਥੀ ਮਲਕੀਤ ਸਿੰਘ ਚੀਮਾ, ਟੇਕ ਸਿੰਘ ਟੱਕਰ, ਸਰਵਣ ਚੰਦ ਹੈਦਰਾਬਾਦ ਦੋਨਾ ਨੂੰ ਸ਼ਰਧਾਂਜਲੀਆਂ ਭੇਟ ਕਰਨਗੇ | ਉਨ੍ਹਾਂ ਕਿਹਾ ਕਿ 17 ਮਾਰਚ ਨੂੰ ਪਾਰਟੀ ਵਲੋਂ ਸਵੇਰੇ 11 ਵਜੇ ਸ਼ਹੀਦ ਜੈਮਲ ਸਿੰਘ ਪੱਡਾ ਦੀ ਸ਼ਹੀਦੀ ਲਾਟ 'ਤੇ ਝੰਡਾ ਚੜ੍ਹਾਉਣ ਦੀ ਰਸਮ ਤੋਂ ਬਾਅਦ ਸਿਆਸੀ ਕਾਨਫ਼ਰੰਸ ਹੋਵੇਗੀ | ਇਸ ਮੌਕੇ ਲੋਕ ਕਲਾ ਮੰਚ (ਇਪਟਾ) ਵਲੋਂ ਕੋਰੀਓਗ੍ਰਾਫੀ ਪੇਸ਼ ਕੀਤੀ ਜਾਵੇਗੀ | ਪਾਰਟੀ ਆਗੂਆਂ ਨੇ ਕਿਸਾਨ ਮਜ਼ਦੂਰ ਜਥੇਬੰਦੀਆਂ, ਇਨਸਾਫ਼ ਪਸੰਦ ਲੋਕਾਂ ਨੂੰ ਇਸ ਕਾਨਫ਼ਰੰਸ ਵਿਚ ਪੁੱਜਣ ਦੀ ਅਪੀਲ ਕੀਤੀ | ਮੀਟਿੰਗ 'ਚ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ, ਬਲਬੀਰ ਸਿੰਘ ਫਜਲਾਬਾਦ, ਕਸ਼ਮੀਰਾ ਸਿੰਘ ਭੰਡਾਲ ਦੋਨਾ, ਕੁਲਵਿੰਦਰ ਸਿੰਘ ਭੰਡਾਲ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਲੰਗਰ ਸਾਹਿਬ ਉੱਚਾ ਵਿਖੇ ਲਗਾਏ ਲੰਗਰ ਦੀ ਸਮਾਪਤੀ 'ਤੇ ਬਾਬਾ ਲੀਡਰ ਸਿੰਘ ਵਲੋਂ ਸੰਗਤਾਂ ਦਾ ਧੰਨਵਾਦ <br/> ਅਗਲੀ ਖ਼ਬਰ ਪੀ. ਐਸ. ਪੀ. ਸੀ. ਐਲ. ਦੀਆਂ ਜ਼ਮੀਨਾਂ ਨੂੰ ਵੇਚਣਾ ਤੇ ਮੁਫ਼ਤ ਬਿਜਲੀ ਸਹੂਲਤ ਦੇਣਾ ਲੋਕ ਹਿਤ 'ਚ ਨਹੀਂ-ਦੀਪੇਵਾਲ <br...
Ad Position 24