20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਵੱਖ-ਵੱਖ ਥਾਈਾ ਅੰਤਰਰਾਸ਼ਟਰੀ ਮਹਿਲਾ ਦਿਵਸ ਸੰਬੰਧੀ ਸਮਾਗਮ <br/>

Ad Position 21
No active advertisement
ਅਜੀਤ ਡੈਸਕ 08-03-2026
ਕਪੂਰਥਲਾ, 7 ਮਾਰਚ (ਅਮਰਜੀਤ ਕੋਮਲ)-ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸੰਬੰਧ 'ਚ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਇਕ ਸਮਾਗਮ ਕਰਵਾਇਆ, ਜਿਸ ਵਿਚ ਆਰ. ਸੀ. ਐਫ. ਦੇ ਚੀਫ਼ ਮੈਡੀਕਲ ਅਫ਼ਸਰ ਡਾ. ਲਲਿਤਾ ਰਾਮਾਿਲੰਗਮ, ਪਿ੍ੰਸੀਪਲ ਮੁੱਖ ਸੁਰੱਖਿਆ ਕਮਿਸ਼ਨਰ ਰੇਨੂੰ ਪੁਸ਼ਕਰ ਸਿੱਬਰ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ | ਰੇਲਵੇ ਬੋਰਡ ਦੇ ਆਦੇਸ਼ਾਂ ਅਨੁਸਾਰ ਕਰਵਾਏ ਸਮਾਗਮ ਦਾ ਮੁੱਖ ਉਦੇਸ਼ ਔਰਤਾਂ ਦੀਆਂ ਉਪਲਬਧੀਆਂ ਨੂੰ ਉਜਾਗਰ ਕਰਨਾ ਤੇ ਸਮਾਜ ਵਿਚ ਿਲੰਗ ਸਮਾਨਤਾ ਨੂੰ ਉਤਸ਼ਾਹਿਤ ਕਰਨਾ ਸੀ | ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਲਲਿਤਾ ਰਾਮਾਿਲੰਗਮ ਤੇ ਰੇਨੂੰ ਪੁਸ਼ਕਰ ਸਿੱਬਰ ਨੇ ਔਰਤਾਂ ਦੀ ਸਿਹਤ, ਸੁਰੱਖਿਆ, ਆਤਮ ਨਿਰਭਰਤਾ ਤੇ ਉਨ੍ਹਾਂ ਨੂੰ ਕੰਮ ਵਾਲੀ ਥਾਂ 'ਤੇ ਬਰਾਬਰ ਦੇ ਮੌਕੇ ਦੇਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਇਸ ਮੌਕੇ ਮਹਿਲਾ ਸ਼ਸਕਤੀਕਰਨ, ਬਰਾਬਰ ਦੇ ਮੌਕੇ ਸਮਾਜ 'ਚ ਔਰਤਾਂ ਦੀ ਭੂਮਿਕਾ ਬਾਰੇ ਵਿਸਥਾਰਪੂਰਵਕ ਚਰਚਾ ਹੋਈ | ਬੁਲਾਰਿਆਂ ਨੇ ਕਿਹਾ ਕਿ ਔਰਤਾਂ ਦੇ ਸਨਮਾਨ, ਸੁਰੱਖਿਆ ਤੇ ਸਮਾਨਤਾ ਨੂੰ ਯਕੀਨੀ ਬਣਾਉਣ ਲਈ ਅਜਿਹੇ ਸਮਾਜ ਦੀ ਸਿਰਜਣਾ ਕੀਤੀ ਜਾਵੇ, ਜਿਸ 'ਚ ਔਰਤਾਂ ਹਰ ਖੇਤਰ ਵਿਚ ਆਪਣੀ ਸਮਰੱਥਾ ਦਾ ਪੂਰਾ ਲਾਭ ਉਠਾਕੇ ਰਾਸ਼ਟਰ ਨਿਰਮਾਣ ਵਿਚ ਸਰਗਰਮ ਯੋਗਦਾਨ ਪਾ ਸਕਣ | ਸਮਾਗਮ 'ਚ ਨਿ੍ਤ, ਗਾਇਨ ਤੇ ਹੋਰ ਕਈ ਸਭਿਆਚਾਰਕ ਗਤੀਵਿਧੀਆਂ ਬਾਖ਼ੂਬੀ ਨਾਲ ਪੇਸ਼ ਕੀਤੀਆਂ ਗਈਆਂ, ਜਿਸ 'ਚ ਔਰਤਾਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਔਰਤਾਂ ਦੀ ਸਿਹਤ ਜਾਂਚ ਸੰਬੰਧੀ ਇਕ ਕੈਂਪ ਲਗਾਇਆ, ਜਿਸ 'ਚ ਵੱਡੀ ਗਿਣਤੀ ਵਿਚ ਔਰਤਾਂ ਦੀ ਸਿਹਤ ਸੰਬੰਧੀ ਜਾਂਚ ਕੀਤੀ ਗਈ | ਇਸ ਸਮਾਗਮ 'ਚ ਆਰ. ਸੀ. ਐਫ. 'ਚ ਕੰਮ ਕਰਦੀਆਂ ਵੱਡੀ ਗਿਣਤੀ ਵਿਚ ਔਰਤ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ |
ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਸੰਬੰਧੀ ਸਮਾਗਮ
ਕਪੂਰਥਲਾ, (ਵਿਸ਼ੇਸ਼ ਪ੍ਰਤੀਨਿਧ)-ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਇਕ ਸਮਾਗਮ ਕਰਵਾਇਆ, ਜਿਸ 'ਚ ਸਕੂਲ ਦੀ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ, ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਮਾਗਮ ਦੀ ਆਰੰਭਤਾ 'ਤੇ ਸਕੂਲ ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ, ਉਪ ਪਿ੍ੰਸੀਪਲ ਡਾ. ਦੀਪਕ ਅਰੋੜਾ ਤੇ ਰਵਿੰਦਰ ਸੇਖੋਂ ਨੇ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਅਧਿਆਪਕਾਂ ਨੇ ਕਵਿਤਾਵਾਂ, ਗੀਤ ਪੇਸ਼ ਕੀਤੇ | ਸਮਾਗਮ ਨੂੰ ਸੰਬੋਧਨ ਕਰਦਿਆਂ ਵਰਿੰਦਰ ਕੁਮਾਰੀ ਆਨੰਦ ਨੇ ਸਕੂਲ ਦੇ ਸਟਾਫ਼ ਤੇ ਵਿਦਿਆਰਥੀਆਂ ਨੂੰ ਅਸ਼ੀਸ਼ ਦਿੰਦਿਆਂ ਉਨ੍ਹਾਂ ਨੂੰ ਜੀਵਨ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਆਨੰਦ ਪਬਲਿਕ ਸਕੂਲ 'ਚ ਔਰਤਾਂ ਦਾ ਸਤਿਕਾਰ ਤੇ ਯੋਗਦਾਨ ਦਾ ਬਹੁਤ ਮਹੱਤਵ ਹੈ | ਬਾਅਦ ਵਿਚ ਕੇਕ ਵੀ ਕੱਟਿਆ ਗਿਆ | ਸਮਾਗਮ ਨੂੰ ਸਫ਼ਲ ਬਣਾਉਣ ਵਿਚ ਨੇਹਾ, ਬਬਿਤਾ, ਕਰੂਣਾ, ਪੂਜਾ ਡਾਵਰ, ਭਾਵਨਾ ਲਤਾ ਸਮੇਤ ਹੋਰ ਸਟਾਫ਼ ਮੈਂਬਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ |
ਡਿਪਸ ਕਾਲਜ ਢਿਲਵਾਂ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
ਢਿਲਵਾਂ, (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਡਿਪਸ ਕਾਲਜ ਆਫ਼ ਐਜੂਕੇਸ਼ਨ ਢਿਲਵਾਂ ਦੇ ਰੈੱਡ ਰਿਬਨ ਯੂਨਿਟ ਤੇ ਐਨ. ਐਸ. ਐਸ. ਯੂਨਿਟ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਮੁਕੇਸ਼ ਕੁਮਾਰ ਤੇ ਕਾਲਜ ਦੇ ਸਟਾਫ਼ ਦੀ ਅਗਵਾਈ ਹੇਠ ਆਡੀਟੋਰੀਅਮ ਵਿਚ ਇਕ ਸੰਖੇਪ ਪ੍ਰੋਗਰਾਮ ਕਰਵਾਇਆ, ਜਿਸ 'ਚ ਵਿਦਿਆਰਥੀਆਂ ਨੇ ਭਾਸ਼ਨਾਂ ਤੇ ਕਵਿਤਾ ਦੇ ਰੂਪ ਵਿਚ ਆਪਣੇ ਵਿਚਾਰ ਪੇਸ਼ ਕੀਤੇ | ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਜਿਵੇਂ ਰਾਜਨੀਤੀ, ਕਲਾ ਤੇ ਸੰਗੀਤ, ਖੇਡਾਂ, ਵਿਗਿਆਨ ਅਤੇ ਪੁਲਾੜ ਆਦਿ ਵਿਚ ਮਹਾਨ ਮਹਿਲਾ ਸ਼ਖ਼ਸੀਅਤਾਂ ਦੀਆਂ ਕਈ ਪ੍ਰਾਪਤੀਆਂ ਬਾਰੇ ਪ੍ਰਭਾਵਸ਼ਾਲੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਇਕ ਬੱਚੀ ਦਾ ਸਵਾਗਤ ਕਰਨ ਦੀ ਮਹੱਤਤਾ ਤੇ ਔਰਤਾਂ ਨੂੰ ਸਸ਼ਕਤ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਗਿਆ | ਕਾਲਜ ਵਲੋਂ ਵਿਦਿਆਰਥੀਆਂ ਨੂੰ ਮਹਿਲਾ ਦਿਵਸ 'ਤੇ ਇਕ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਗਈ | ਇਸ ਮੌਕੇ ਕਾਲਜ ਦੇ ਸਹਾਇਕ ਡਾਇਰੈਕਟਰ ਜਗੀਰ ਸਿੰਘ, ਸੁਖਮਿੰਦਰਬੀਰ ਕੌਰ, ਲਵਲੀ ਸ਼ਰਮਾ, ਡਾ. ਕੰਵਲਜੀਤ ਕੌਰ, ਅਮਨਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਰਿਚੀ, ਮਾਨਵਦੀਪ ਕੌਰ ਆਦਿ ਮੌਜੂਦ ਸਨ |
ਐਸ. ਡੀ. ਕਾਲਜ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ)-ਐਸ. ਡੀ. ਕਾਲਜ ਫਾਰ ਵੋਮੈਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇਕ ਪ੍ਰੇਰਣਾਦਾਇਕ ਸਮਾਗਮ ਦਾ ਆਯੋਜਨ ਪਿ੍ੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ ਹੇਠ ਕੀਤਾ | ਇਹ ਪ੍ਰੋਗਰਾਮ ਕਾਲਜ ਦੇ ਐਨ. ਐੱਸ. ਐੱਸ. ਵਿਭਾਗ ਤੇ ਭਾਸ਼ਾ ਮੰਚ ਦੇ ਸਾਂਝੇ ਉਪਰਾਲੇ ਨਾਲ ਕਰਵਾਇਆ | ਰਾਜਦੀਪ ਕੌਰ ਜੋਸ਼ਨ ਨੇ ਰਿਸੋਰਸ ਪਰਸਨ ਵਜੋਂ ਹਾਜ਼ਰੀ ਭਰਦੇ ਹੋਏ ਵਿਦਿਆਰਥਣਾਂ ਨੂੰ ਮਹਿਲਾ ਸਸ਼ਕਤੀਕਰਨ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ | ਆਪਣੇ ਸੰਬੋਧਨ ਦੌਰਾਨ ਜੋਸ਼ਨ ਨੇ ਕਿਹਾ ਕਿ ਮਹਿਲਾਵਾਂ ਸਮਾਜ ਦੀ ਮਜ਼ਬੂਤ ਨੀਂਹ ਹਨ ਅਤੇ ਅੱਜ ਦੇ ਸਮੇਂ 'ਚ ਉਹ ਹਰ ਖੇਤਰ ਵਿਚ ਆਪਣੀ ਕਾਬਲੀਅਤ ਸਾਬਤ ਕਰ ਰਹੀਆਂ ਹਨ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਰਹਿਣ ਤੇ ਸਿੱਖਿਆ ਰਾਹੀਂ ਆਪਣੇ ਆਪ ਨੂੰ ਮਜ਼ਬੂਤ ਬਣਾਉਣ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਡਾ. ਵੰਦਨਾ ਸ਼ੁਕਲਾ ਨੇ ਰਾਜਦੀਪ ਕੌਰ ਜੋਸ਼ਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥਣਾਂ 'ਚ ਆਤਮ-ਵਿਸ਼ਵਾਸ ਅਤੇ ਜਾਗਰੂਕਤਾ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇਸ ਦੌਰਾਨ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਮਹਿਲਾ ਸਸ਼ਕਤੀਕਰਨ ਦੇ ਸੰਦੇਸ਼ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ |

Ad Position 22
No active advertisement
ਪਿਛਲੀ ਖ਼ਬਰ ਬੇਬੇ ਨਾਨਕੀ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜੋੜ ਮੇਲੇ ਦੀਆਂ ਤਿਆਰੀਆਂ ਸ਼ੁਰੂ-ਗੁਰਦਿਆਲ ਸਿੰਘ ਯੂ. ਕੇ. <br/> ਅਗਲੀ ਖ਼ਬਰ ਵਿਆਹੁਤਾ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ 'ਚ ਪਤੀ ਤੇ ਸਹੁਰੇ ਵਿਰੁੱਧ ਕੇਸ ਦਰਜ
Ad Position 24