ਕਪੂਰਥਲਾ, 7 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਹਿੰਦੂ ਕੰਨਿਆ ਕਾਲਜ ਕਪੂਰਥਲਾ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਉਮੰਗ-2026 ਕਰਵਾਇਆ ਗਿਆ | ਜਿਸ 'ਚ ਉੱਘੀ ਲੇਖਕ ਤੇ ਐਂਕਰ ਤੇ ਗਿੱਧਿਆਂ ਦੀ ਰਾਣੀ ਵਜੋਂ ਜਾਣੀ ਜਾਂਦੀ ਸਰਬਜੀਤ ਕੌਰ ਮਾਂਗਟ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਿਲਕਰਾਜ ਅਗਰਵਾਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ | ਸਮਾਗਮ ਦਾ ਆਗਾਜ਼ ਵਿਦਿਆਲੇ ਦੀ ਗੀਤ ਦੀ ਪਵਿੱਤਰ ਪਰੰਪਰਾ ਤੇ ਜੋਤੀ ਜਗਾਉਣ ਦੀ ਰਸਮ ਨਾਲ ਹੋਇਆ | ਇਸ ਮੌਕੇ ਵਿਦਿਆਰਥਣਾਂ ਨੇ ਕੁਇਜ਼ ਬੀ ਮੇਨੀਆ, ਕਲਚਰਲ ਕਾਂਨਲਫਲੂਐਂਸ, ਸਨੈਪ ਰੈਪ ਸਾਗਾ, ਬਿਜ਼ਨਸ ਪਲਾਨ, ਐਡ ਮੈਡ ਸ਼ੋਅ, ਕਰੀਏਟਿਵ ਕੈਨਵਸ, ਰੀਲ ਮੇਕਿੰਗ, ਵੈੱਬਸਾਈਟ ਡਿਜ਼ਾਇਨਿੰਗ, ਪੰਫਲੇਟ ਡਿਜ਼ਾਇਨਿੰਗ, ਰੰਗੋਲੀ, ਇਨਵੇਟਿਵ ਡਰੈੱਸ, ਟੇਸਟ ਆਫ ਇੰਡੀਆ, ਬਰਾਈਡਲ ਮੇਕਪ ਮੁਕਾਬਲਾ, ਨੇਲ ਆਰਟ, ਫੇਸ ਪੇਂਟਿੰਗ ਆਦਿ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ | ਮੁਕਾਬਲਿਆਂ 'ਚ ਜੱਜਮੈਂਟ ਦੇ ਫ਼ਰਜ ਸ਼ੇਫ ਸਮੀਰ ਐਨ. ਐਫ. ਸੀ. ਆਈ. ਕੁਕਿੰਗ ਐਂਡ ਹੋਟਲ ਮੈਨੇਜਮੈਂਟ ਇੰਸਟੀਚਿਊਟ, ਡਾ. ਰਮਨ ਕੁਮਾਰ ਸਹਾਇਕ ਪ੍ਰੋਫੈਸਰ ਪੰਜਾਬ ਤਕਨੀਕੀ ਯੂਨੀਵਰਸਿਟੀ, ਪ੍ਰੋ. ਤਰੁਨ ਭੱਲਾ ਚੇਅਰਮੈਨ ਅਤੇ ਐਸੋਸੀਏਟ ਪ੍ਰੋਫੈਸਰ ਆਨੰਦ ਕਾਲਜ ਐਂਡ ਇੰਜੀਨੀਅਰਿੰਗ ਮੈਨੇਜਮੈਂਟ ਕਪੂਰਥਲਾ, ਡਾ. ਪੂਜਾ ਸਿੰਘ ਮੈਨੇਜਿੰਗ ਡਾਇਰੈਕਟਰ ਐਨ. ਆਈ. ਆਈ. ਬੀ. ਇੰਸਟੀਚਿਊਟ, ਇਸ਼ੂ ਜੋਸ਼ੀ ਫੈਸ਼ਨ ਡਿਜ਼ਾਈਨਰ ਤੇ ਕੋਰੀਓਗ੍ਰਾਫਰ, ਪ੍ਰੋ. ਵਿਮਲ ਸੇਠੀ ਸੇਵਾ ਮੁਕਤ ਪ੍ਰੋਫੈਸਰ ਪੰਜਾਬੀ ਵਿਭਾਗ ਬੀ. ਆਰ. ਅੰਬੇਡਕਰ ਸਰਕਾਰੀ ਕਾਲਜ ਜਲੰਧਰ, ਤੁਹਿਨਾ ਸੇਨ ਕੋਰੀਓਗ੍ਰਾਫਰ, ਤਰੁਨਦੀਪ ਸਿੰਘ ਮਾਰਕੀਟਿੰਗ ਮੈਨੇਜਰ ਪੀ.ਐਨ.ਬੀ., ਉਮੇਸ਼ ਚੀਫ਼ ਮੈਨੇਜਰ ਸਟੇਟ ਬੈਂਕ ਆਫ ਇੰਡੀਆ, ਸਮਰੀਨ ਕੌਰ ਨਾਜ ਬੁਟੀਕ ਕਪੂਰਥਲਾ, ਡਾ. ਮਨਜੀਤ ਕੌਰ ਪੱਡਾ ਸੇਵਾ ਮੁਕਤ ਐਸੋਸੀਏਟ ਪ੍ਰੋਫੈਸਰ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ, ਕੀਮਤੀ ਲਾਲ ਸੇਵਾ ਮੁਕਤ ਪ੍ਰੋਗਰਾਮ ਐਗਜ਼ੀਕਿਊਟਿਵ ਜਲੰਧਰ ਦੂਰਦਰਸ਼ਨ, ਡਾ. ਦਲੇਰ ਅਲੀ ਏ ਗਰੇਡ ਕਲਾਕਾਰ ਆਲ ਇੰਡੀਆ ਰੇਡੀਓ, ਗਾਇਤਰੀ ਸਹਾਇਕ ਪ੍ਰੋਫੈਸਰ ਫਾਈਨ ਆਰਟਸ ਸਰਕਾਰੀ ਕਾਲਜ ਹੁਸ਼ਿਆਰਪੁਰ, ਜਸਪਾਲ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਡਾ. ਯੋਗਿਤਾ ਪਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਿਆਰ ਨੇ ਜੱਜਮੈਂਟ ਦੇ ਫ਼ਰਜ ਨਿਭਾਏ | ਮੁਕਾਬਲਿਆਂ 'ਚ ਓਵਰਆਲ ਟਰਾਫੀ ਕੇ. ਐਮ. ਵੀ. ਕਾਲਜ ਜਲੰਧਰ ਨੇ ਜਿੱਤੀ | ਕਾਲਜ ਦੀ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਦੱਸਿਆ ਕਿ ਮੁਕਾਬਲੇ 'ਚ ਕਪੂਰਥਲਾ ਤੇ ਇਸ ਦੇ ਆਸ-ਪਾਸ ਦੇ 20 ਕਾਲਜਾਂ ਦੇ 350 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ | ਮੁੱਖ ਮਹਿਮਾਨ ਤੇ ਹੋਰ ਸ਼ਖ਼ਸੀਅਤਾਂ ਨੇ ਵੱਖ-ਵੱਖ ਮੁਕਾਬਲੇ 'ਚ ਜੇਤੂ ਰਹੀਆਂ ਵਿਦਿਆਰਥਣਾਂ ਨੂੰ ਟਰਾਫ਼ੀਆਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਸਰਬਜੀਤ ਕੌਰ ਮਾਂਗਟ ਨੇ ਜੇਤੂ ਰਹੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਸਾਡੀਆਂ ਸਮਾਜ ਪ੍ਰਤੀ ਬਹੁਤ ਜ਼ਿੰਮੇਵਾਰੀਆਂ ਹਨ, ਇਸ ਲਈ ਤੁਸੀਂ ਆਪਣੀ ਲੀਕ ਬਾਕੀਆਂ ਤੋਂ ਵੱਡੀ ਕਰਨ ਲਈ ਮਿਹਨਤ ਕਰੋ | ਮੁਕਾਬਲਿਆਂ ਦੌਰਾਨ ਡਾ. ਜਸਦੀਪ ਕੌਰ ਸਹਾਇਕ ਪ੍ਰੋਫੈਸਰ ਪੰਜਾਬੀ ਵਿਭਾਗ, ਇੰਜ. ਇੰਦਰਜੀਤ ਕੌਰ ਬੱਲ ਤੇ ਡਾ. ਨੀਤੂ ਭਾਰਗਵ ਨੇ ਮੰਚ ਸੰਚਾਲਨ ਦੇ ਫਰਜ਼ ਅਦਾ ਕੀਤੇ | ਕਾਲਜ ਦੀ ਪਿ੍ੰਸੀਪਲ ਤੇ ਹੋਰ ਸਟਾਫ਼ ਮੈਂਬਰਾਂ ਨੇ ਡਾ. ਸਰਬਜੀਤ ਕੌਰ ਮਾਂਗਟ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |