21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਡਿਪਟੀ ਮੈਡੀਕਲ ਕਮਿਸ਼ਨਰ ਵਲੋਂ ਸੀ. ਐਸ. ਸੀ. ਸੈਂਟਰ ਦੇ ਮਾਲਕਾਂ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 08-03-2026
ਸੁਲਤਾਨਪੁਰ ਲੋਧੀ, 7 ਮਾਰਚ (ਨਰੇਸ਼ ਹੈਪੀ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਯੋਜਨਾ ਦੇ ਸੰਬੰਧ 'ਚ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਸੰਦੀਪ ਭੋਲਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਸੀ. ਐਸ. ਸੀ. ਸੈਂਟਰਾਂ ਦੇ ਵੀ. ਐਲ. ਈ., ਆਸ਼ਾ ਵਰਕਰ ਤੇ ਸਟਾਫ਼ ਦੇ ਨਾਲ ਮੀਟਿੰਗ ਕੀਤੀ | ਉਨ੍ਹਾਂ ਆਸ਼ਾ ਵਰਕਰਾਂ ਨੂੰ ਕਿਹਾ ਕਿ 10 ਲੱਖ ਦਾ ਮੁਫ਼ਤ ਵਾਲੇ ਕਾਰਡ ਬਣਾਉਣ ਵਿਚ ਤੇਜ਼ੀ ਲਿਆਉਣ ਵਾਸਤੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰਿਤ ਕੀਤਾ ਜਾਵੇ ਤਾਂ ਲੋਕ ਆਪਣਾ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਦੇ ਮੁਫ਼ਤ ਇਲਾਜ ਵਾਲਾ ਕਾਰਡ ਬਣਾ ਸਕਣ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਸੁਪਨਾ ਹੈ ਕਿ ਹਰ ਇਕ ਪਰਿਵਾਰ ਨੂੰ 10 ਲੱਖ ਦਾ ਮੁਫ਼ਤ ਇਲਾਜ ਕਾਰਡ ਬਣਾ ਕੇ ਦਿੱਤਾ ਜਾਵੇ ਤੇ ਹਰ ਇਕ ਪਰਿਵਾਰ ਮੁਫ਼ਤ ਇਲਾਜ ਕਰਵਾ ਸਕੇ | ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਵੀ ਕੈਂਪ ਲੱਗਿਆ ਹੋਇਆ ਹੈ | ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਆਪਣਾ 10 ਲੱਖ ਦਾ ਮੁਫ਼ਤ ਇਲਾਜ ਵਾਲਾ ਕਾਰਡ ਇੱਥੋਂ ਵੀ ਬਣਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਵੀ ਕੈਂਪ ਲਾ ਕੇ ਮੁੱਖ ਮੰਤਰੀ ਸਿਹਤ ਯੋਜਨਾ ਵਾਲੇ ਕਾਰਡ ਬਣਾਏ ਜਾ ਰਹੇ ਹਨ ਤੇ ਸ਼ਹਿਰ ਵਿਚ 6 ਸੀ. ਐਸ. ਸੀ. ਸੈਂਟਰ ਵੀ ਚੱਲ ਰਹੇ ਹਨ | ਇਸ ਲਈ ਲੋਕ ਆਪਣੀ ਸਹੂਲਤ ਮੁਤਾਬਿਕ ਸੀ. ਐਸ. ਸੀ. ਸੈਂਟਰਾਂ ਤੇ ਵੀ ਜਾ ਕੇ ਮੁੱਖ ਮੰਤਰੀ ਸਿਹਤ ਯੋਜਨਾ ਵਾਲੇ ਕਾਰਡ ਬਣਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਪਿੰਡਾਂ ਵਿਚ ਵੀ ਕੈਂਪ ਲਗਾਏ ਜਾ ਰਹੇ ਹਨ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਬਰਿੰਦਰ ਸਿੰਘ, ਅਮਰਿੰਦਰਜੀਤ ਸਿੰਘ ਫਾਰਮੇਸੀ ਅਫ਼ਸਰ, ਡਾਕਟਰ ਪ੍ਰਤਿਭਾ, ਬਲਵਿੰਦਰ ਸਿੰਘ, ਦੀਪਕ ਕੁਮਾਰ, ਆਸ਼ੂਤੋਸ਼ ਗੁਜਰਾਲ, ਨਿਧੀ ਗੁਜਰਾਲ, ਜਸਵੰਤ ਸਿੰਘ, ਕਮਲਜੀਤ ਸਿੰਘ ਤੋਂ ਇਲਾਵਾ ਸਟਾਫ਼ ਮੈਂਬਰ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੋਗਾ ਰੈਲੀ ਦੀ ਸਫ਼ਲਤਾ ਲਈ ਪਾਰਟੀ ਆਗੂ ਤੇ ਮੰਡਲ ਪ੍ਰਧਾਨ ਲੋਕਾਂ ਨੂੰ ਪਿੰਡ ਤੇ ਬੂਥ ਪੱਧਰ 'ਤੇ ਜਾ ਕੇ ਲਾਮਬੰਦ ਕਰਨ-ਅਸ... ਅਗਲੀ ਖ਼ਬਰ ਕੇਂਦਰੀ ਜੇਲ੍ਹ 'ਚ ਬੰਦ ਕੈਦੀ ਦੀ ਮੌਤ
Ad Position 24