21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਮੋਗਾ ਰੈਲੀ ਦੀ ਸਫ਼ਲਤਾ ਲਈ ਪਾਰਟੀ ਆਗੂ ਤੇ ਮੰਡਲ ਪ੍ਰਧਾਨ ਲੋਕਾਂ ਨੂੰ ਪਿੰਡ ਤੇ ਬੂਥ ਪੱਧਰ 'ਤੇ ਜਾ ਕੇ ਲਾਮਬੰਦ ਕਰਨ-ਅਸ਼ਵਨੀ ਸ਼ਰਮਾ

Ad Position 21
No active advertisement
ਅਜੀਤ ਡੈਸਕ 08-03-2026
ਕਪੂਰਥਲਾ, 7 ਮਾਰਚ (ਅਮਰਜੀਤ ਕੋਮਲ)-ਭਾਜਪਾ ਦੇ ਆਗੂ ਤੇ ਮੰਡਲ ਪ੍ਰਧਾਨ 14 ਮਾਰਚ ਨੂੰ ਮੋਗਾ 'ਚ ਪਾਰਟੀ ਵਲੋਂ ਕੀਤੀ ਜਾ ਰਹੀ ਬਦਲਾਅ ਰੈਲੀ ਨੂੰ ਸਫ਼ਲ ਬਣਾਉਣ ਲਈ ਪਿੰਡ ਦੇ ਬੂਥ ਪੱਧਰ 'ਤੇ ਜਾ ਕੇ ਲੋਕਾਂ ਨੂੰ ਲਾਮਬੰਦ ਕਰਨ | ਇਹ ਗੱਲ ਅਸ਼ਵਨੀ ਸ਼ਰਮਾ ਸੂਬਾਈ ਕਾਰਜਕਾਰੀ ਪ੍ਰਧਾਨ ਭਾਜਪਾ ਨੇ ਪਾਰਟੀ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੇ ਗ੍ਰਹਿ ਵਿਖੇ ਮੋਗਾ ਰੈਲੀ ਦੀ ਤਿਆਰੀ ਸੰਬੰਧੀ ਪਾਰਟੀ ਦੇ ਜ਼ਿਲ੍ਹੇ ਦੇ ਪ੍ਰਮੁੱਖ ਆਗੂਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਇਹ ਰੈਲੀ ਪੰਜਾਬ ਦੀ ਰਾਜਨੀਤੀ 'ਚ ਇਕ ਨਵਾਂ ਮੋੜ ਲਿਆਵੇਗੀ | ਉਨ੍ਹਾਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ ਉਹ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ | ਉਨ੍ਹਾਂ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਬਾਰੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ | ਇਸ ਤੋਂ ਪਹਿਲਾਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਅਸ਼ਵਨੀ ਸ਼ਰਮਾ ਤੇ ਹੋਰ ਆਗੂਆਂ ਨੂੰ ਜੀ ਆਇਆਂ ਕਿਹਾ | ਉਨ੍ਹਾਂ ਪਾਰਟੀ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਨੂੰ ਭਰੋਸਾ ਦਿਵਾਇਆ ਕਿ ਕਪੂਰਥਲਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਤੋਂ ਪਾਰਟੀ ਆਗੂਆਂ, ਵਰਕਰਾਂ ਤੇ ਭਾਜਪਾ ਦੇ ਹਮਾਇਤੀਆਂ ਦਾ ਵੱਡਾ ਕਾਫ਼ਲਾ ਮੋਗਾ ਰੈਲੀ ਿ'ਚ ਸ਼ਮੂਲੀਅਤ ਕਰੇਗਾ | ਮੀਟਿੰਗ 'ਚ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ, ਪਾਰਟੀ ਦੇ ਸੂਬਾਈ ਜਨਰਲ ਸਕੱਤਰ ਰਕੇਸ਼ ਰਾਠੌਰ, ਸੂਬਾਈ ਮੀਤ ਪ੍ਰਧਾਨ ਰਜੇਸ਼ ਬਾਘਾ, ਸੂਬਾਈ ਸਕੱਤਰ ਅਨਿਲ ਸੱਚਰ, ਸੋਸ਼ਲ ਮੀਡੀਆ ਪੰਜਾਬ ਦੇ ਕੋ-ਕਨਵੀਨਰ ਵਿੱਕੀ ਗੁਜਰਾਲ, ਪਾਰਟੀ ਦੇ ਜ਼ਿਲ੍ਹਾ ਇੰਚਾਰਜ ਹਨੀ ਕੰਬੋਜ, ਸੰਜੀਵ ਮਿਨਹਾਸ, ਸ਼ਾਮ ਸੁੰਦਰ ਅਗਰਵਾਲ, ਰਾਜੀਵ ਪਾਹਵਾ, ਕਪੂਰ ਚੰਦ ਥਾਪਰ, ਐਡਵੋਕੇਟ ਹੈਰੀ ਸ਼ਰਮਾ, ਐਡਵੋਕੇਟ ਚੰਦਰ ਸ਼ੇਖਰ, ਆਸ਼ੂ ਸਾਂਪਲਾ, ਪਰਮਜੀਤ ਸਿੰਘ ਚਾਚੋਕੀ, ਬਲਵਿੰਦਰ ਠਾਕੁਰ, ਬਲਵਿੰਦਰ ਸਿੰਘ ਅਰਾਈਆਂਵਾਲ, ਨਿਰਮਲ ਨਾਹਰ, ਰਮੇਸ਼ ਸ਼ਰਮਾ, ਸਰਬਜੀਤ ਸਿੰਘ ਦਿਉਲ, ਬਲਵੰਤ ਸਿੰਘ ਬੂਟਾਂ, ਕਮਲਜੀਤ ਪ੍ਰਭਾਕਰ, ਲੱਕੀ ਸਰਪੰਚ, ਡਾ. ਪ੍ਰਦੀਪ ਕੌਸ਼ਲ ਪ੍ਰਦੀਪ ਸੂਦ, ਮਹਿੰਦਰ ਸਿੰਘ ਬਲੇਰ, ਰੌਸ਼ਨ ਸਭਰਵਾਲ, ਸੰਨੀ ਬੈਂਸ, ਭਾਰਤੀ ਸ਼ਰਮਾ, ਮੱਸਾ ਸਿੰਘ, ਪ੍ਰੋ: ਅਨੁਰਾਗ ਸ਼ਰਮਾ, ਬਲਭੱਦਰ ਸੈਨ ਦੁੱਗਲ, ਤੇਜੱਸਵੀ ਭਾਰਦਵਾਜ, ਬਲਵੰਤ ਸਿੰਘ ਵਡਾਲਾ, ਦੀਪਾ ਬਡਿਆਲ, ਤੀਰਥ ਸਿੰਘ ਲੰਬੜਦਾਰ, ਆਸ਼ੂ ਪੁਰੀ, ਅਨੁਰਾਗ ਮੰਨਖੰਡ, ਹੀਰਕ ਜੋਸ਼ੀ, ਹਰਵਿੰਦਰ ਸਾਬੀ, ਰਾਜੂ ਖਾਨਪੁਰੀ, ਰਵਿੰਦਰ ਸ਼ਰਮਾ, ਡਾ ਅਮਰਨਾਥ, ਪ੍ਰਦੀਪ ਠਾਕੁਰ ਤੋਂ ਇਲਾਵਾ ਪਾਰਟੀ ਦੇ ਹੋਰ ਕਈ ਪ੍ਰਮੁੱਖ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੁੱਟ ਖੋਹ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀ ਕਾਬੂ <br/> ਅਗਲੀ ਖ਼ਬਰ ਡਿਪਟੀ ਮੈਡੀਕਲ ਕਮਿਸ਼ਨਰ ਵਲੋਂ ਸੀ. ਐਸ. ਸੀ. ਸੈਂਟਰ ਦੇ ਮਾਲਕਾਂ ਨਾਲ ਮੀਟਿੰਗ
Ad Position 24