23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪਿੰਡ ਲੱਖਪੁਰ ਵਿਖੇ ਸੀਵਰੇਜ ਦੇ ਚੱਲ ਰਹੇ ਕੰਮ 'ਚ ਐਨ. ਆਰ. ਆਈ. ਵੀਰਾਂ ਨੇ ਪਾਇਆ 5.30 ਲੱਖ ਰੁਪਏ ਦਾ ਵਡਮੁੱਲਾ ਯੋਗਦਾਨ

Ad Position 21
No active advertisement
ਅਜੀਤ ਡੈਸਕ 10-03-2026
ਖਲਵਾੜਾ, 9 ਮਾਰਚ (ਮਨਦੀਪ ਸਿੰਘ ਸੰਧੂ)-ਪਿੰਡ ਲੱਖਪੁਰ ਵਿਖੇ ਸੀਵਰੇਜ ਪਾਈਪ ਲਾਈਨ ਵਿਛਾਉਣ ਦੇ ਚੱਲ ਰਹੇ ਕੰਮ 'ਚ ਐਨ. ਆਰ. ਆਈ. ਵੀਰਾਂ ਵਲੋਂ ਵਡਮੁੱਲਾ ਸਹਿਯੋਗ ਕਰਦੇ ਹੋਏ 5.30 ਲੱਖ ਰੁਪਏ ਸਰਪੰਚ ਗੁਰਮੀਤ ਸਿੰਘ ਗੋਗੀ ਲੱਖਪੁਰ ਨੂੰ ਭੇਟ ਕੀਤੇ ਗਏ | ਸਰਪੰਚ ਗੁਰਮੀਤ ਸਿੰਘ ਗੋਗੀ ਨੇ ਦੱਸਿਆ ਕਿ ਇਸ ਰਕਮ ਦੇ ਨਾਲ ਬਿੱਕਰ ਸਿੰਘ ਦੇ ਘਰ ਤੋਂ ਲੈ ਕੇ ਸ਼ਮਸ਼ਾਨਘਾਟ ਤੱਕ ਪਾਈਪ ਲਾਈਨ ਪਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਨਛੱਤਰ ਸਿੰਘ ਢੱਡਵਾਲ ਸਪੁੱਤਰ ਪ੍ਰਕਾਸ਼ ਸਿੰਘ ਯੂ. ਐਸ. ਏ. ਨੇ 1 ਲੱਖ ਰੁਪਏ, ਜਸਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਕੈਨੇਡਾ ਨੇ 1 ਲੱਖ ਰੁਪਏ, ਅਮਰੀਕ ਸਿੰਘ ਪੁੱਤਰ ਸਾਧੂ ਸਿੰਘ ਕੈਨੇਡਾ ਨੇ 1 ਲੱਖ ਰੁਪਏ, ਸੋਹਣ ਸਿੰਘ ਪੁੱਤਰ ਬਚਨ ਸਿੰਘ ਨੇ 1 ਲੱਖ ਰੁਪਏ, ਗੁਰਦਿਆਲ ਸਿੰਘ ਪੁੱਤਰ ਬਿਸ਼ਨ ਸਿੰਘ ਕੈਨੇਡਾ ਨੇ 50 ਹਜ਼ਾਰ ਰੁਪਏ, ਨਿਰਮਲ ਸਿੰਘ ਪੁੱਤਰ ਸੰਸਾਰ ਸਿੰਘ ਕੈਨੇਡਾ ਨੇ 50 ਹਜ਼ਾਰ ਅਤੇ ਬਲਵੀਰ ਸਿੰਘ ਪੁੱਤਰ ਸੇਵਾ ਸਿੰਘ ਨੇ 30 ਹਜ਼ਾਰ ਰੁਪਏ ਦਾ ਵਡਮੁੱਲਾ ਯੋਗਦਾਨ ਪਾਇਆ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਐਨ. ਆਰ. ਆਈ. ਰਘਬੀਰ ਸਿੰਘ ਪੁੱਤਰ ਆਤਮਾ ਸਿੰਘ ਵੱਲੋਂ 1 ਲੱਖ ਰੁਪਏ, ਡਾ. ਸਤਨਾਮ ਸਿੰਘ ਬੰਗੜ ਤੇ ਮੋਹਨ ਲਾਲ ਬੰਗੜ ਨੇ 1 ਲੱਖ ਰੁਪਏ ਅਤੇ ਪਿਆਰਾ ਸਿੰਘ ਢੱਡਵਾਲ ਸਾਬਕਾ ਸਰਪੰਚ ਲੱਖਪੁਰ ਨੇ 1 ਲੱਖ ਰੁਪਏ ਦਾ ਯੋਗਦਾਨ ਪਾਇਆ ਸੀ | ਉਨ੍ਹਾਂ ਸਮੂਹ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ | ਉਨ੍ਹਾਂ ਕਿਹਾ ਕਿ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਬਹੁਤ ਜਲਦੀ ਇਸ ਪਿੰਡ ਨੂੰ ਨਮੂਨੇ ਦੇ ਪਿੰਡ ਵਜੋਂ ਵਿਕਸਿਤ ਕੀਤਾ ਜਾਵੇਗਾ | ਇਸ ਮੌਕੇ ਰਿਟਾ. ਪਿ੍ੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਸਹਿਯੋਗ ਲਈ ਸਮੂਹ ਐਨ. ਆਰ. ਆਈ. ਵੀਰਾਂ ਵਲੋਂ ਕੀਤੇ ਜਾ ਰਹੇ ਉਪਰਾਲੇ ਅਤੇ ਪੰਚਾਇਤ ਤੇ ਵਿਕਾਸ ਕਮੇਟੀ ਵਲੋਂ ਪਿੰਡ ਦੇ ਕਰਵਾਏ ਜਾ ਰਹੇ ਸਰਬ ਪੱਖੀ ਵਿਕਾਸ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਐਨ. ਆਰ. ਆਈ. ਗੁਰਨੇਕ ਸਿੰਘ ਯੂ. ਕੇ., ਰਘਬੀਰ ਸਿੰਘ ਕੈਨੇਡਾ, ਮਹਿੰਦਰ ਸਿੰਘ ਢੱਡਵਾਲ ਸਾਬਕਾ ਸਰਪੰਚ, ਤਰਲੋਚਨ ਸਿੰਘ ਲੱਖਪੁਰ, ਪਿਆਰਾ ਸਿੰਘ ਢੱਡਵਾਲ ਸਾਬਕਾ ਸਰਪੰਚ, ਸੁਰਿੰਦਰ ਸਿੰਘ, ਸਤਪਾਲ, ਸਰਬਜੀਤ ਸਿੰਘ ਢੱਡਵਾਲ, ਠੇਕੇਦਾਰ ਸਵਰਨਾ ਰਾਮ ਤੋਂ ਇਲਾਵਾ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਲੋਂ ਪੰਜਾਬੀ ਬੋਲੀ, ਪੰਜਾਬੀ ਸਾਹਿਤ ਤੇ ਪੰਜਾਬੀ ਸੱਭਿਆਚਾਰ ਦੇ ਸਰੋਕਾਰਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ 'ਤੇ ਪੰ... ਅਗਲੀ ਖ਼ਬਰ ਭੁਲੱਥ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਮਾਗਮ ਕਰਵਾਇਆ
Ad Position 24