ਫਗਵਾੜਾ, 9 ਮਾਰਚ (ਚਾਨਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਮੌਰਿਆ ਸਾਹਦੇਵ ਦੀ ਚੋਣ ਏਸ਼ੀਆ ਪੈਸੀਫ਼ਿਕ ਚਿਲਡਰਨ ਕਨਵੈੱਨਸ਼ਨ ਬਿ੍ਜ ਸਮਰ ਕੈਂਪ ਜਾਪਾਨ 2026 ਲਈ ਹੋਈ ਹੈ | ਸਕੂਲ ਪਿ੍ੰ. ਜ਼ੋਰਾਵਰ ਸਿੰਘ ਨੇ ਇਸ ਪ੍ਰਾਪਤੀ 'ਤੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਸਾਡੇ ਸਕੂਲ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਦਿਆਰਥੀ ਮੌਰਿਆ ਦੀ ਚੋਣ ਏ. ਪੀ. ਸੀ. ਸੀ. ਬਿ੍ਜ ਸਮਰ ਕੈਂਪ ਜਾਪਾਨ 2026 ਲਈ ਹੋਈ ਹੈ | ਉਨ੍ਹਾਂ ਦੱਸਿਆ ਕਿ ਜੁਲਾਈ 2026 'ਚ ਜਾਪਾਨ ਜਾਣ ਵਾਲੇ ਭਾਰਤ ਦੇ ਛੇ ਬੱਚਿਆਂ 'ਚ ਇਸ ਬੱਚੇ ਦੀ ਚੋਣ ਹੋਈ ਹੈ |