23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਆਗਾਮੀ ਨਗਰ ਨਿਗਮ ਦੀ ਚੋਣ 'ਚ ਏਕਤਾ ਪਾਰਟੀ 'ਆਪ' ਦਾ ਸਮਰਥਨ ਕਰੇਗੀ-ਗੁਰਮੀਤ ਲਾਲ ਬਿੱਟੂ <br/>

Ad Position 21
No active advertisement
ਅਜੀਤ ਡੈਸਕ 10-03-2026
ਕਪੂਰਥਲਾ, 9 ਮਾਰਚ (ਵਿ.ਪ੍ਰ.)-ਏਕਤਾ ਪਾਰਟੀ ਕਪੂਰਥਲਾ ਦੀ ਮੀਟਿੰਗ ਪ੍ਰਧਾਨ ਗੁਰਮੀਤ ਲਾਲ ਬਿੱਟੂ ਦੀ ਅਗਵਾਈ ਵਿਚ ਹੋਈ, ਜਿਸ 'ਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਵਰਕਰਾਂ ਨੇ ਭਾਗ ਲਿਆ | ਮੀਟਿੰਗ 'ਚ ਵਿਚਾਰ ਵਟਾਂਦਰੇ ਉਪਰੰਤ ਫ਼ੈਸਲਾ ਲਿਆ ਗਿਆ ਕਿ ਆਗਾਮੀ ਨਗਰ ਨਿਗਮ ਦੀਆਂ ਚੋਣਾਂ 'ਚ ਏਕਤਾ ਪਾਰਟੀ ਆਮ ਆਦਮੀ ਪਾਰਟੀ ਦਾ ਸਮਰਥਨ ਕਰੇਗੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਮੀਤ ਲਾਲ ਬਿੱਟੂ ਨੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਕਿਹਾ ਕਿ ਉਹ ਸ਼ਹਿਰ ਦੇ 50 ਵਾਰਡਾਂ ਵਿਚ ਨਿਗਮ ਦੀ ਚੋਣ ਸਮੇਂ ਵਿਕਾਸ ਕਰਨ ਵਾਲਿਆਂ ਨੂੰ ਵੋਟਾਂ ਪਾਈਆਂ ਜਾਣ | ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਿਚ ਕੋਈ ਵੀ ਵਿਕਾਸ ਕਾਰਜ ਨਹੀਂ ਹੋਏ, ਜਿਸ ਨੂੰ ਲੈ ਕੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਮੀਟਿੰਗ 'ਚ ਪਰਮਜੀਤ ਸਿੰਘ, ਸੁਰਜੀਤ ਸਿੰਘ ਮਾਨ, ਅਰੁਣ ਸਭਰਵਾਲ, ਦਲਜੀਤ ਸਿੰਘ ਲੱਕੀ, ਕੇਵਲ ਸਿੰਘ, ਲਖਵਿੰਦਰ ਸਿੰਘ ਚੀਮਾ, ਸਵਾਮੀ ਬਾਬਾ, ਸਾਗਰ, ਮਨੀ, ਕਨੂੰ, ਜੋਬਨ, ਲਵ, ਮੰਗਾ, ਦਮਨ, ਹਰਮਨ, ਰਾਹੁਲ, ਢੋਲੀ, ਰਾਜਾ, ਮੋਨੂੰ, ਨੇਪਾਲੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਨੰਦ ਕਾਲਜ ਆਫ਼ ਇੰਜੀਨੀਅਰਿੰਗ 'ਚ ਕਰਵਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ ਸੰਬੰਧੀ ਸੈਮੀਨਾਰ <br/> ਅਗਲੀ ਖ਼ਬਰ ਸਰਕਾਰ ਵਲੋਂ ਪੇਸ਼ ਕੀਤਾ ਇਤਿਹਾਸਕ ਬਜਟ ਨਵੀਆਂ ਸੰਭਾਵਨਾਵਾਂ ਪੈਦਾ ਕਰਨ ਵਾਲਾ-'ਆਪ' ਆਗੂ <br/>
Ad Position 24