22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

'ਆਪ' ਆਗੂ ਦਲਜੀਤ ਰਾਜੂ ਦੀ ਕਾਰ ਦਾ ਸ਼ੀਸ਼ਾ ਭੇਦਭਰੇ ਹਾਲਾਤਾਂ 'ਚ ਟੁੱਟਿਆ, ਪੁਲਿਸ ਵਲੋਂ ਜਾਂਚ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 12-03-2026
ਫਗਵਾੜਾ, 11 ਮਾਰਚ (ਹਰਜੋਤ ਸਿੰਘ ਚਾਨਾ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ 'ਆਪ' ਬੀ.ਸੀ. ਵਿੰਗ ਦੇ ਦੋਆਬਾ ਇੰਚਾਰਜ ਦਲਜੀਤ ਰਾਜੂ ਦੀ ਇਨੋਵਾ ਕਾਰ ਦਾ ਸ਼ੀਸ਼ਾ ਖੇੜਾ ਰੋਡ 'ਤੇ ਭੇਦਭਰੇ ਹਾਲਾਤਾਂ 'ਚ ਟੁੱਟਾ ਮਿਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਾਜੂ ਆਪਣੇ ਸੁਰੱਖਿਆ ਕਰਮਚਾਰੀਆਂ ਨਾਲ ਖੇੜਾ ਰੋਡ 'ਤੇ ਇੱਕ ਫ਼ਲੈਕਸ ਬਣਾਉਣ ਵਾਲੀ ਦੁਕਾਨ 'ਤੇ ਗਏ ਹੋਏ ਸਨ | ਰਾਜੂ ਦੇ ਮੁਤਾਬਿਕ ਉਹ ਕੁੱਝ ਕੰਮ ਸਬੰਧੀ ਦੁਕਾਨ ਦੇ ਅੰਦਰ ਚੱਲੇ ਗਏ ਤੇ ਉਨ੍ਹਾਂ ਦੀ ਕਾਰ ਪੀ.ਬੀ.07.ਏ.ਐਨ.1313 ਸੜਕ ਕਿਨਾਰੇ ਖੜ੍ਹੀ ਸੀ | ਇਸ ਦੌਰਾਨ ਉਨ੍ਹਾਂ ਨੂੰ ਬਾਹਰੋਂ ਅਚਾਨਕ ਆਵਾਜ਼ ਸੁਣਾਈ ਦਿੱਤੀ ਜਦੋਂ ਬਾਹਰ ਆਏ ਤੇ ਦੇਖਿਆ ਤਾਂ ਉਨ੍ਹਾਂ ਦੀ ਕਾਰ ਦਾ ਪਿਛਲਾ ਸ਼ੀਸ਼ਾ ਟੁੱਟਾ ਹੋਇਆ ਸੀ | ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਐਸ.ਪੀ. ਮਾਧਵੀ ਸ਼ਰਮਾ ਮੌਕੇ 'ਤੇ ਪੁੱਜੀ ਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ | ਪੁਲਿਸ ਵਲੋਂ ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਵਰਨਣਯੋਗ ਹੈ ਕਿ ਰਾਜੂ ਨੂੰ ਕਈ ਵਾਰ ਫ਼ਿਰੌਤੀਆਂ ਤੇ ਧਮਕੀਆਂ ਦੇ ਪਹਿਲਾ ਵੀ ਫ਼ੋਨ ਆ ਚੁੱਕੇ ਹਨ ਤੇ ਉਸਦੇ ਘਰ 'ਤੇ 27 ਨਵੰਬਰ ਨੂੰ ਦਰਵੇਸ਼ ਪਿੰਡ 'ਚ ਅੱਧੀ ਰਾਤ ਨੂੰ ਫਾਇਰਿੰਗ ਹੋਈ ਸੀ ਤੇ 23 ਦੇ ਕਰੀਬ ਰਾੳਾੂਡ ਚਲਾਏ ਗਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਇਸ ਸਬੰਧ 'ਚ ਪੁਲਿਸ ਨੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ ਤੇ ਗੈਂਗਸਟਰ ਕਾਲਾ ਰਾਣਾ ਨੂੰ ਵੀ ਪੋ੍ਰਡਕਸ਼ਨ ਵਾਰੰਟ 'ਤੇ ਲਿਆਂਦਾ ਸੀ | ਐਸ.ਪੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕਾਰ ਦਾ ਸ਼ੀਸ਼ਾ ਕਿਸੇ ਦੀ ਸ਼ਰਾਰਤ ਕਾਰਨ ਟੁੱਟਿਆ ਹੈ ਜਾਂ ਫਿਰ ਕਿਸੇ ਤਰ੍ਹਾਂ ਦੀ ਧਮਕੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਵਲੋਂ 13 ਨੂੰ ਥਾਣਾ ਸੁਭਾਨਪੁਰ ਅੱਗੇ ਧਰਨਾ ਦੇਣ ਦਾ ਐਲਾਨ ਅਗਲੀ ਖ਼ਬਰ ਗੈਸ ਬੁਕਿੰਗ 25 ਦਿਨ ਬਾਅਦ ਕਰਨ ਦੇ ਐਲਾਨ ਨਾਲ ਲੋਕਾਂ 'ਚ ਹੜਕੰਪ <br/>
Ad Position 24