22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਪੇਂਡੂ ਮਜ਼ਦੂਰ ਯੂਨੀਅਨ ਵਲੋਂ 13 ਨੂੰ ਥਾਣਾ ਸੁਭਾਨਪੁਰ ਅੱਗੇ ਧਰਨਾ ਦੇਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 12-03-2026
ਸੁਭਾਨਪੁਰ, 11 ਮਾਰਚ (ਸਤਨਾਮ ਸਿੰਘ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਹੋਰ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਨੇੜਲੇ ਪਿੰਡ ਜੱਗਾ ਦੇ ਦਲਿਤ ਨੌਜਵਾਨ ਦੇ ਅਗਵਾ ਤੇ ਕਤਲ ਐਸ.ਸੀ.ਐਸ.ਟੀ. ਐਕਟ ਤਹਿਤ ਮਾਮਲਾ ਦਰਜ ਕਰਕੇ ਜ਼ਿੰਮੇਵਾਰ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ 13 ਮਾਰਚ ਨੂੰ ਥਾਣਾ ਸੁਭਾਨਪੁਰ ਅੱਗੇ ਪੀੜਤ ਪਰਿਵਾਰ ਸਮੇਤ ਧਰਨਾ ਮੁਜ਼ਾਹਰਾ ਕਰੇਗੀ | ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ ਅਤੇ ਮਿ੍ਤਕ ਨੌਜਵਾਨ ਰਵੀ ਦੀ ਪਤਨੀ ਪੂਜਾ ਰਾਣੀ ਦੱਸਿਆ ਕਿ ਰਵੀ ਕੁਮਾਰ ਬੀਤੀ 3 ਮਾਰਚ ਨੂੰ ਸਵੇਰੇ 9:00 ਵਜੇ ਰੋਜ਼ਾਨਾ ਦੀ ਤਰ੍ਹਾਂ ਦਿਹਾੜੀ-ਮਜ਼ਦੂਰੀ ਦੇ ਕੰਮ ਲਈ ਘਰੋਂ ਨਿਕਲਿਆ ਸੀ | ਉਹ ਇਕ ਮਿਸਤਰੀ ਦੇ ਨਾਲ ਲੇਬਰ ਦਾ ਕੰਮ ਕਰਦਾ ਸੀ | 3 ਮਾਰਚ ਨੂੰ ਦੁਪਹਿਰ 3:00 ਵਜੇ ਦੇ ਕਰੀਬ ਜਦੋਂ ਉਹ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਦਿਆਲਪੁਰ ਤੋਂ ਪਾੜੇ ਪਿੰਡ ਨੂੰ ਜਾਂਦੇ ਫਾਟਕ ਕੋਲ ਪਿੰਦਾ, ਹਰਮਨ, ਹਰਪ੍ਰੀਤ ਤੇ ਬਲਦੇਵ ਸਿੰਘ ਵਾਸੀ ਦਿਆਲਪੁਰ ਚਾਰੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਤੇ ਚੁੱਕ ਕੇ ਇੱਕ ਮੋਟਰ 'ਤੇ ਲੈ ਗਏ | ਉੱਥੇ ਦੋਸ਼ੀਆਂ ਨੇ ਮੇਰੇ ਪਤੀ ਨੂੰ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ-ਮਾਰਿਆ | ਦੋਸ਼ੀਆਂ ਨੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦਿਆਂ ਉਸ ਦੇ ਗੁਪਤ ਅੰਗ ਵਿਚ ਲੋਹੇ ਦੀ ਰਾਡ ਵੀ ਪਾਈ, ਜਿਸ ਨਾਲ ਉਸ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ | ਸਾਮ 7:00 ਵਜੇ ਦੇ ਕਰੀਬ ਦੋਸ਼ੀ ਉਸ ਨੂੰ ਮਰਨ ਦੀ ਹਾਲਤ ਵਿਚ ਦਿਆਲਪੁਰ-ਅੰਮਿ੍ਤਸਰ ਹਾਈਵੇ 'ਤੇ ਲਿੰਕ ਰੋਡ-ਸੁੱਟ ਕੇ ਫ਼ਰਾਰ ਹੋ ਗਏ | ਅਨੰਦਪੁਰ ਸਾਹਿਬ ਜਾ ਰਹੇ ਕੁੱਝ ਭਲੇ ਪੁਰਸ਼ਾਂ ਨੇ ਮੇਰੇ ਪਤੀ ਨੂੰ ਦੇਖਿਆ, ਉਸ ਨੂੰ ਪਾਣੀ ਪਿਲਾਇਆ ਅਤੇ ਰਾਤ 9:30 ਉਨ੍ਹਾਂ ਦੇ ਮੋਬਾਈਲ ਰਾਹੀਂ ਸਾਨੂੰ ਸੂਚਨਾ ਮਿਲੀ | ਮੈਂ ਆਪਣੇ ਭਰਾਵਾਂ ਨੂੰ ਦੱਸਿਆ, ਜਿਨ੍ਹਾਂ ਨੇ ਰਵੀ ਨੂੰ ਤੁਰੰਤ ਕਰਤਾਰਪੁਰ ਸਿਵਲ ਹਸਪਤਾਲ ਪਹੁੰਚਾਇਆ | ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫ਼ਰ ਕਰ ਦਿੱਤਾ | ਜਲੰਧਰ ਹਸਪਤਾਲ ਵਿਚ ਇਲਾਜ ਦੌਰਾਨ ਮੇਰੇ ਪਤੀ ਨੇ ਮੈਨੂੰ ਇਕਾਂਤ ਵਿਚ ਦੱਸਿਆ ਕਿ ਉਪਰੋਕਤ ਚਾਰੇ ਵਿਅਕਤੀਆਂ ਨੇ ਉਸ ਨੂੰ ਅਗਵਾ ਕਰਕੇ ਉਸ 'ਤੇ ਹਮਲਾ ਕੀਤਾ ਸੀ | ਉਸ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਇਸ ਸਾਰੀ ਵਾਰਦਾਤ ਦਾ ਮੁੱਖ ਸਾਜਿਸ਼ਕਰਤਾ ਸੀ | ਉਨ੍ਹਾਂ ਦੋਸ਼ ਲਾਇਆਂ ਕਿ 9 ਦਿਨ ਬੀਤਣ 'ਤੇ ਵੀ ਪੁਲਿਸ ਵੱਲੋਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਅਗਵਾ, ਕਤਲ ਅਤੇ ਐੱਸ ਸੀ. ਐਸ. ਟੀ. ਐਕਟ ਦੀਆਂ ਧਰਾਵਾਂ ਤਹਿਤ ਕੇਸ ਦਰਜ ਨਹੀਂ ਕੀਤਾ ਜਾ ਰਿਹਾ | ਪੁਲਿਸ ਪ੍ਰਸ਼ਾਸਨ ਸਿਆਸੀ ਦਬਾਅ ਹੇਠ ਇਹਨਾਂ ਜਾਬਰਾਂ ਨੂੰ ਬਚਾਉਣ ਲਈ ਉਨ੍ਹਾਂ ਦੀ ਪਿੱਠ ਥਾਪੜ ਰਿਹਾ ਹੈ | ਕਿਉਂਕਿ ਜਾਬਰ ਸਰਕਾਰੇ ਦਰਬਾਰੇ ਕਾਫ਼ੀ ਰਸੂਖ਼ ਰੱਖਦੇ ਹਨ | ਜਿਸ ਕਾਰਨ ਪੀੜਤ ਮਜ਼ਦੂਰ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਲਾਸ਼ ਰੱਖ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ | ਉਨ੍ਹਾਂ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ 13 ਮਾਰਚ ਨੂੰ ਥਾਣੇ ਸੁਭਾਨਪੁਰ ਅੱਗੇ ਦਿੱਤੇ ਜਾ ਰਹੇ ਧਰਨੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਮਜ਼ਦੂਰ ਸਭਾ ਪੰਜਾਬ ਦੇ ਵੀਰ ਕੁਮਾਰ ਅਤੇ ਹੋਰ ਵੱਡੀ ਗਿਣਤੀ ਮਜ਼ਦੂਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੀ.ਟੀ.ਯੂ. ਦੇ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿਭਾਗ ਨੇ ਕਰਵਾਈ ਦੋ ਰੋਜ਼ਾ ਵਰਕਸ਼ਾਪ ਅਗਲੀ ਖ਼ਬਰ 'ਆਪ' ਆਗੂ ਦਲਜੀਤ ਰਾਜੂ ਦੀ ਕਾਰ ਦਾ ਸ਼ੀਸ਼ਾ ਭੇਦਭਰੇ ਹਾਲਾਤਾਂ 'ਚ ਟੁੱਟਿਆ, ਪੁਲਿਸ ਵਲੋਂ ਜਾਂਚ ਸ਼ੁਰੂ <br/>
Ad Position 24