22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਪੀ.ਟੀ.ਯੂ. ਦੇ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿਭਾਗ ਨੇ ਕਰਵਾਈ ਦੋ ਰੋਜ਼ਾ ਵਰਕਸ਼ਾਪ

Ad Position 21
No active advertisement
ਅਜੀਤ ਡੈਸਕ 12-03-2026
ਕਪੂਰਥਲਾ, 11 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਮੁੱਖ ਕੈਂਪਸ ਕਪੂਰਥਲਾ ਦੇ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿਭਾਗ ਵਲੋਂ ਉਦਯੋਗ ਕੇਂਦਰਿਤ ਤਕਨਾਲੋਜੀ ਅਤੇ ਸਾਫ਼ਟਵੇਅਰ ਵਿਕਾਸ ਸੰਗਠਨ ਓ-7 ਸਰਵਿਸਿਜ਼ ਦੇ ਸਹਿਯੋਗ ਨਾਲ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ | ਜਿਸ ਵਿਚ ਓ-7 ਸਰਵਿਸਿਜ਼ ਦੇ ਸੀ.ਈ.ਓ. ਵਿਪਨ ਮਹਿਰਾ ਤੇ ਸੀ.ਟੀ.ਓ. ਗੌਰਵ ਸ਼ਰਮਾ ਨੇ ਆਪਣੀ ਤਕਨੀਕੀ ਟੀਮ ਦੇ ਨਾਲ ਵਿਦਿਆਰਥੀਆਂ ਨੂੰ ਕਲਾਊਡ ਅਤੇ ਕਲਾਊਡ ਸੁਰੱਖਿਆ, ਆਰਟੀਫਿਸ਼ੀਅਲ ਇੰਟੈਲੀਜੈਂਸ ਸਮੇਤ ਹੋਰ ਆਧੁਨਿਕ ਤਕਨਾਲੋਜੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਫਰੰਟਐਂਡ ਅਤੇ ਬੈਕਐਂਡ ਤਕਨਾਲੋਜੀਆਂ ਜਿਵੇਂ ਕਿ ਐਂਗੂਲਰ, ਰੀਐਕਟ ਜੇ.ਐਸ. ਤੇ ਨੋਡ ਜੇ.ਐਸ. ਦੇ ਨਾਲ ਨਾਲ ਕਲਾਊਡ ਪਲੇਟਫ਼ਾਰਮ ਜਿਵੇਂ ਕਿ ਮਾਈਕਰੋਸਾਫ਼ਟ ਆਯੂਰ, ਵਰਚੂਅਲ ਮਸ਼ੀਨਾਂ ਤੇ ਜਿਨਕਿਸ ਦੀ ਵਰਤੋਂ ਕਰਦੇ ਹੋਏ ਸੀ.ਆਈ. ਤੇ ਸੀ.ਡੀ. ਬਾਰੇ ਜਾਣਕਾਰੀ ਦਿੱਤੀ | ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਸੁਸ਼ੀਲ ਮਿੱਤਲ ਦੀ ਅਗਵਾਈ ਤੇ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਰਾਜੀਵ ਬੇਦੀ ਦੀ ਨਿਗਰਾਨੀ ਹੇਠ ਕਰਵਾਈ ਗਈ ਵਰਕਸ਼ਾਪ ਵਿਚ ਵਿਦਿਆਰਥਣਾਂ ਨੇ ਆਪਣੇ ਤਕਨੀਕੀ ਤੇ ਪੇਸ਼ਾਵਰ ਹੁਨਰ ਨੂੰ ਵਧਾਉਣ ਲਈ ਅਜਿਹੇ ਉਦਯੋਗ ਆਧਾਰਿਤ ਪ੍ਰੋਗਰਾਮਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ | ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਨੇ ਇੰਟਰ ਐਕਟਿਵ ਸੈਸ਼ਨ ਅਤੇ ਵਿਵਹਾਰਿਕ ਪ੍ਰਦਰਸ਼ਨਾਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ | ਵਰਕਸ਼ਾਪ ਨੇ ਉਦਯੋਗ ਸਬੰਧੀ ਤਕਨਾਲੋਜੀਆਂ ਨੂੰ ਕੀਮਤੀ ਐਕਸਪੋਜ਼ਰ ਪ੍ਰਦਾਨ ਕੀਤਾ ਅਤੇ ਅਕਾਦਮਿਕ ਸਿੱਖਿਆ ਤੇ ਵਿਵਾਹਿਰਕ ਉਦਯੋਗਾਂ ਦੀਆਂ ਲੋੜਾਂ ਦਰਮਿਆਨ ਗੈਪ ਨੂੰ ਘੱਟ ਕਰਨ ਵਿਚ ਮਦਦ ਕੀਤੀ | ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵਰਕਸ਼ਾਪ ਰਾਹੀਂ ਪ੍ਰਾਪਤ ਕੀਤੇ ਗਿਆਨ ਲਈ ਓ-7 ਸਰਵਿਸਿਜ਼ ਦੇ ਮਾਹਿਰਾਂ ਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ | ਇਸ ਮੌਕੇ ਪ੍ਰੋ. ਡਾ. ਸੁਸ਼ੀਲ ਮਿੱਤਲ ਨੇ ਓ-7 ਸਰਵਿਸਿਜ਼ ਦੀ ਸੀ.ਈ.ਓ. ਵਿਪਨ ਮਹਿਰਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮਹਿਲਾ ਵਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ 'ਤੇ ਨੌਜਵਾਨ ਨੇ ਕੀਤੀ ਖੁਦਕੁਸ਼ੀ <br/> ਅਗਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਵਲੋਂ 13 ਨੂੰ ਥਾਣਾ ਸੁਭਾਨਪੁਰ ਅੱਗੇ ਧਰਨਾ ਦੇਣ ਦਾ ਐਲਾਨ
Ad Position 24