ਸੁਲਤਾਨਪੁਰ ਲੋਧੀ, 27 ਮਾਰਚ (ਨਰੇਸ਼ ਹੈਪੀ)-ਸ੍ਰੀ ਰਾਮ ਨੌਮੀ ਦਾ ਪਾਵਨ ਤਿਉਹਾਰ ਐਸ. ਡੀ. ਸਭਾ ਵਲੋਂ ਪ੍ਰਧਾਨ ਰਾਕੇਸ਼ ਕੁਮਾਰ ਧੀਰ ਦੀ ਅਗਵਾਈ ਹੇਠ ਸ਼ਰਧਾ ਪੂਰਵਕ ਮਨਾਇਆ | ਇਸ ਮੌਕੇ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਵਿਧੀ ਪੂਰਵਕ ਪਾਏ ਗਏ | ਪੰਡਿਤ ਤਿਵਾੜੀ ਨੇ ਰਮਾਇਣ ਦੇ ਪਾਠ ਉਪਰੰਤ ਸਮੂਹ ਭਗਤਾਂ ਨੂੰ ਰਾਮ ਨੌਮੀ ਦੀ ਵਧਾਈ ਦਿੱਤੀ | ਸ੍ਰੀ ਰਾਮਾਇਣ ਦੇ ਪਾਠ ਦੇ ਭੋਗ ਉਪਰਾਂਤ ਲਾਰਡ ਕਿ੍ਸ਼ਨਾ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਵਲੋਂ ਹਨੂਮਾਨ ਚਾਲੀਸਾ ਪੜ੍ਹ ਕੇ ਸੁਣਾਇਆ | ਰਮਾਇਣ ਜੀ ਦੀ ਆਰਤੀ ਐਸ. ਡੀ. ਸਭਾ ਦੇ ਪ੍ਰਧਾਨ ਰਾਕੇਸ਼ ਧੀਰ ਤੇ ਸਮੂਹ ਮੈਂਬਰਾਂ ਨੇ ਕੀਤੀ ਅਤੇ ਪ੍ਰਭੂ ਸ੍ਰੀ ਰਾਮ ਦੇ ਕੋਲੋਂ ਸੰਸਥਾ ਦੀ ਤਰੱਕੀ ਲਈ ਪ੍ਰਾਰਥਨਾ ਕੀਤੀ | ਭਗਤਾਂ ਨੂੰ ਕੜਾਹ ਪ੍ਰਸ਼ਾਦ ਵੰਡਣ ਉਪਰੰਤ ਐਸ. ਡੀ. ਕਾਲਜ ਫ਼ਾਰ ਵੋਮੈਨ ਦੇ ਕੈਂਪਸ 'ਚ ਧਾਰਮਿਕ ਸਮਾਗਮ ਕਰਵਾਇਆ, ਜਿਸ 'ਚ ਜਲੰਧਰ ਤੋਂ ਭਜਨ ਗਾਇਕਾ ਪੂਨਮ ਸ਼ਰਮਾ ਨੇ ਭਗਵਾਨ ਸ੍ਰੀ ਰਾਮ ਦੇ ਭਜਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪ੍ਰਧਾਨ ਐਸ. ਡੀ. ਸਭਾ ਨੇ ਸਮੂਹ ਨਗਰ ਨਿਵਾਸੀਆਂ ਨੂੰ ਰਾਮ ਨੌਮੀ ਦੇ ਉਤਸਵ ਦੀ ਵਧਾਈ ਦਿੱਤੀ | ਸਮਾਗਮ ਦੌਰਾਨ 'ਆਪ' ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਤੇ 'ਆਪ' ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਉਚੇਚੇ ਤੌਰ 'ਤੇ ਆਪਣੇ ਸਾਥੀਆਂ ਸਮੇਤ ਪੁੱਜੇ ਜਿਨ੍ਹਾਂ ਦਾ ਪ੍ਰਧਾਨ ਰਕੇਸ਼ ਧੀਰ ਵਲੋਂ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਪ੍ਰਧਾਨ ਰਾਕੇਸ਼ ਧੀਰ, ਦਿਨੇਸ਼ ਧੀਰ ਸਾਬਕਾ ਪ੍ਰਧਾਨ ਨਗਰ ਕੌਂਸਲ, ਉਮਾ ਦੱਤ ਸ਼ਰਮਾ, ਪਿ੍ੰਸੀਪਲ ਬਲਦੇਵ ਰਾਜ ਵਧਵਾ, ਸ਼ਸ਼ੀ ਚੋਪੜਾ, ਰਵਿੰਦਰ ਠਾਕੁਰ, ਰਚਿਤ ਕੋਛੜ, ਵਿਜੇ ਧੀਰ, ਪਿ੍ੰਸੀਪਲ ਮੈਡਮ ਵੰਦਨਾ ਸ਼ੁਕਲਾ ਐਸ. ਡੀ. ਕਾਲਜ ਫ਼ਾਰ ਵੋਮੈਨ, ਪਿ੍ੰਸੀਪਲ ਕਰਨਜੀਤ ਸਿੰਘ ਐਸ. ਡੀ. ਮਾਡਲ ਸਕੂਲ, ਪਿ੍ੰਸੀਪਲ ਪਿੰਦਰਜੀਤ ਸਿੰਘ, ਪਿ੍ੰਸੀਪਲ ਰੂਬੀ ਭਗਤ, ਸੁਮੀ ਧੀਰ, ਅਨਿਲ ਭੋਲਾ, ਕਮਲ ਕਿਸ਼ੋਰ ਚਾਵਲਾ, ਰਜਿੰਦਰ ਸਿੰਘ ਸਾਬਕਾ ਕੌਂਸਲਰ, ਵਿੱਕੀ ਚੌਹਾਨ ਸਾਬਕਾ ਕੌਂਸਲਰ, ਸ਼ਕਤੀ ਸ਼ਰਮਾ, ਰਜੀਵ ਕੁਮਾਰ, ਭਜਨ ਭਗਤ, ਸੁਰਿੰਦਰ ਛਿੰਦਾ ਆਦਿ ਵੀ ਹਾਜ਼ਰ ਸਨ |