09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸੰਤ ਹੀਰਾ ਦਾਸ ਕਾਲਜ 'ਚ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 28-03-2026
ਕਾਲਾ ਸੰਘਿਆਂ, 27 ਮਾਰਚ (ਬਲਜੀਤ ਸਿੰਘ ਸੰਘਾ)-ਸਥਾਨਕ ਸੰਤ ਹੀਰਾ ਦਾਸ ਕੰਨਿਆ ਮਹਾਂ ਵਿਦਿਆਲਿਆ ਦੇ ਐਨ. ਐਸ. ਐਸ. ਵਿਭਾਗ ਅਤੇ ਰੈੱਡ ਰਿਬਨ ਕਲੱਬ ਦੇ ਸਾਂਝੇ ਉੱਦਮ ਸਦਕਾ ਵਹਿਮਾਂ ਭਰਮਾਂ ਉੱਪਰ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਸਭ ਤੋਂ ਪਹਿਲਾਂ ਸੰਸਥਾ ਦੇ ਪ੍ਰਧਾਨ ਇੰਜ. ਸੀਤਲ ਸਿੰਘ ਸੰਘਾ ਨੇ ਇਸ ਸੈਮੀਨਾਰ ਵਿਚ ਪਹੁੰਚੇ ਬੁਲਾਰਿਆਂ ਅਤੇ ਸਟਾਫ਼ ਮੈਂਬਰਾਂ ਨੂੰ ਰਸਮੀ ਜੀ ਆਇਆ ਆਖਿਆ | ਮਾਸਟਰ ਸੁਖਦੇਵ ਸਿੰਘ ਫਗਵਾੜਾ ਜੋ ਤਰਕਸ਼ੀਲ ਸੋਸਾਇਟੀ ਪੰਜਾਬ ਰਜਿਸਟਰਡ ਜ਼ੋਨ ਜਲੰਧਰ ਦੇ ਪ੍ਰਧਾਨ ਹਨ, ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ ਆਪਣੇ ਜੀਵਨ ਵਿਚ ਵਿਗਿਆਨਕ ਸੋਚ ਅਤੇ ਤਰਕਸ਼ੀਲਤਾ ਨੂੰ ਅਪਣਾਉਣ ਉੱਪਰ ਜ਼ੋਰ ਦਿੱਤਾ | ਉਨ੍ਹਾਂ ਆਖਿਆ ਪੰਜਾਬੀ ਸਮਾਜ ਵਿਚ ਪਾਏ ਜਾਂਦੇ ਵਹਿਮਾਂ ਭਰਮਾਂ ਦਾ ਅੱਜ ਕੋਈ ਵਿਗਿਆਨਕ ਆਧਾਰ ਨਹੀਂ ਹੈ |
ਇਸ ਕਰਕੇ ਅਜਿਹੇ ਵਹਿਮਾਂ ਭਰਮਾਂ ਵਿਚ ਫਸ ਕੇ ਮਨੁੱਖ ਅਗਾਂਹ ਵਧੂ ਨਹੀਂ ਰਹਿੰਦਾ ਅਤੇ ਉਸਦਾ ਮਾਨਸਿਕ ਵਿਕਾਸ ਰੁਕ ਜਾਂਦਾ ਹੈ | ਉਨ੍ਹਾਂ ਹਵਾਲਾ ਦੇ ਕੇ ਦੱਸਿਆ ਕਿ ਬਿੱਲੀ ਦੇ ਰਸਤਾ ਕੱਟ ਜਾਣ ਦੇ ਨਾਲ ਜਾਂ ਬੱਚੇ ਦੇ ਤੜਾਗੀ ਪਾਉਣ ਦੇ ਨਾਲ ਉਸ ਨੂੰ ਬਿਮਾਰੀਆਂ ਤੋਂ ਨਹੀਂ ਬਚਾਇਆ ਜਾ ਸਕਦਾ | ਸੰਸਥਾ ਦੇ ਡਾਇਰੈਕਟਰ ਡਾ. ਰਾਮ ਮੂਰਤੀ ਨੇ ਵੀ ਅਜੋਕੇ ਯੁੱਗ ਵਿਚ ਵਹਿਮ ਭਰਮਾਂ ਦੀ ਅਵਿਗਿਆਨਿਕਤਾ ਉੱਪਰ ਜ਼ੋਰ ਦਿੰਦਿਆਂ ਇਹਨਾਂ ਨੂੰ ਤਿਆਗਣ ਦਾ ਸੁਨੇਹਾ ਦਿੱਤਾ | ਅੰਤ ਵਿਚ ਸੰਸਥਾ ਦੀ ਪਿ੍ੰਸੀਪਲ ਸ੍ਰੀਮਤੀ ਬਲਜਿੰਦਰ ਕੌਰ ਸਚਦੇਵਾ ਨੇ ਸਭ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲੋਕਾਂ ਨੂੰ ਵੱਡੀ ਰਾਹਤ, ਅਮਨਪ੍ਰੀਤ ਹਸਪਤਾਲ 'ਚ ਮੁਫ਼ਤ ਇਲਾਜ ਜਾਰੀ-ਧੀਰ <br/> ਅਗਲੀ ਖ਼ਬਰ ਐਸ. ਡੀ. ਕਾਲਜ ਫ਼ਾਰ ਵੋਮੈਨ ਵਿਖੇ ਐਸ. ਡੀ. ਸਭਾ ਵਲੋਂ ਰਾਮ ਨੌਮੀ ਦਾ ਉਤਸਵ ਸ਼ਰਧਾ ਨਾਲ ਮਨਾਇਆ <br/>
Ad Position 24