09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸ਼ਮਸ਼ਾਨਘਾਟ ਭੁਲੱਥ ਸ਼ਰਕੀ ਵਾਲੇ ਰਸਤੇ ਦਾ ਨਿਰਮਾਣ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 28-03-2026
ਭੁਲੱਥ, 27 ਮਾਰਚ (ਮਨਜੀਤ ਸਿੰਘ ਰਤਨ)-ਨਗਰ ਪੰਚਾਇਤ ਭੁਲੱਥ ਵਲੋਂ ਨਗਰ ਦੀਆਂ ਵੱਖ-ਵੱਖ ਗਲੀਆਂ ਦੇ ਨਵੇਂ ਨਿਰਮਾਣ ਕੀਤੇ ਜਾ ਰਹੇ ਹਨ | ਇਸੇ ਤਰ੍ਹਾਂ ਭੁਲੱਥ ਦੀ ਵਾਰਡ ਨੰ. 2 'ਚ ਆਉਂਦਾ ਰਸਤਾ ਜੋ ਬਾਈਪਾਸ ਭੋਗਪੁਰ 'ਤੇ ਸਥਿਤ ਗੁਰਦੁਆਰਾ ਸੰਤਸਰ ਸਾਹਿਬ ਤੋਂ ਸ਼ਮਸ਼ਾਨਘਾਟ ਭੁਲੱਥ ਸ਼ਰਕੀ ਤੱਕ ਜਾਂਦਾ ਹੈ ਉਸ ਰਸਤੇ ਦਾ ਨਿਰਮਾਣ ਸ਼ੁਰੂ ਹੋ ਚੁੱਕਾ ਹੈ | ਇਸ ਬਾਰੇ ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਰਸ਼ਪਾਲ ਸ਼ਰਮਾ ਹਲਕਾ ਸੰਗਠਨ ਇੰਚਾਰਜ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਇਸ ਗਲੀ ਨਿਵਾਸੀਆਂ ਤੇ ਭੁਲੱਥ ਸ਼ਰਕੀ ਦੇ ਲੋਕਾਂ ਦੀ ਮੰਗ ਸੀ ਕਿ ਰਸਤੇ ਦੀ ਹਾਲਤ ਬਹੁਤ ਖਸਤਾ ਹੈ ਇਸ ਦਾ ਮੁੜ ਨਿਰਮਾਣ ਕਰਵਾਇਆ ਜਾਵੇ | ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਸੀਮੈਂਟ ਵਾਲਾ ਪੱਕਾ ਰਸਤਾ ਬਣਾਇਆ ਜਾ ਰਿਹਾ ਹੈ, ਜਿਸ ਦਾ ਕੰਮ ਜਲਦ ਹੀ ਮੁਕੰਮਲ ਹੋ ਜਾਵੇਗਾ | ਉਨ੍ਹਾਂ ਕਿਹਾ ਹਲਕਾ ਭੁਲੱਥ 'ਚ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਇਸ ਤੋਂ ਬਾਅਦ ਨਗਰ ਦੀਆਂ ਹੋਰ ਗਲੀਆਂ ਦੇ ਵੀ ਨਿਰਮਾਣ ਕਾਰਜ ਕੀਤੇ ਜਾਣਗੇ | ਉਨ੍ਹਾਂ ਕਿਹਾ ਕੋਈ ਵੀ ਭੁਲੱਥ ਨਿਵਾਸੀ ਆਪਣੀ ਗਲੀ ਦੀ ਕੋਈ ਮੁਰੰਮਤ ਕਰਵਾਉਣ ਚਾਹੁੰਦਾ ਹੋਵੇ ਤਾਂ ਸੰਬੰਧਿਤ ਕੌਂਸਲਰ ਜਾਂ ਨਗਰ ਪੰਚਾਇਤ ਦਫ਼ਤਰ ਸੂਚਨਾ ਦੇ ਸਕਦਾ, ਉਸ ਗਲੀ ਦੀ ਅਗਰ ਮੁਰੰਮਤ ਹੋਵੇ ਜਾਂ ਮੁੜ ਨਿਰਮਾਣ ਹੋਵੇ, ਕਰਵਾਇਆ ਜਾਵੇਗਾ | ਇਸ ਮੌਕੇ ਗਲੀ ਨਿਵਾਸੀ 'ਆਪ' ਆਗੂ ਜਤਿੰਦਰ ਸਿੰਘ ਘੋਤੜਾ ਨੇ ਸਮੂਹ ਗਲੀ ਨਿਵਾਸੀਆਂ ਵਲੋਂ ਨਗਰ ਪੰਚਾਇਤ ਭੁਲੱਥ ਦਾ ਧੰਨਵਾਦ ਕੀਤਾ | ਇਸ ਮੌਕੇ ਮੀਤ ਪ੍ਰਧਾਨ ਨਿਰਮਲ ਸਿੰਘ ਗੁਰਾਇਆ, ਕੌਂਸਲਰ ਕੁਲਦੀਪ ਸਿੰਘ ਸੋਨੂੰ, ਕੌਂਸਲਰ ਰਮਨ ਕੁਮਾਰ, ਸੰਤ ਬੱਲ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੇਬੇ ਨਾਨਕੀ ਦੇ 562ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ-ਚਾਨਾ <br/> ਅਗਲੀ ਖ਼ਬਰ ਅਕਾਲੀ ਦਲ ਦੇ ਐਸ. ਸੀ. ਵਿੰਗ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੂਲੇ ਦਾ ਸਨਮਾਨ
Ad Position 24