ਸੁਲਤਾਨਪੁਰ ਲੋਧੀ, 27 ਮਾਰਚ (ਨਰੇਸ਼ ਹੈਪੀ)-ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਦੇ ਪ੍ਰਕਾਸ਼ ਉਤਸਵ ਸਮਾਗਮ ਜੋ ਕਿ 1, 2, 3 ਤੇ 4 ਅਪ੍ਰੈਲ ਨੂੰ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਬੇਬੇ ਨਾਨਕੀ ਜੀ ਦੇ 562ਵੇਂ ਜਨਮ ਉਤਸਵ ਸਮਾਗਮ ਨੂੰ ਸਮਰਪਿਤ ਹੁੰਦਿਆਂ ਤਿਆਰੀਆਂ ਸੰਬੰਧੀ ਸੁਲਤਾਨਪੁਰ ਲੋਧੀ ਸ਼ਹਿਰ ਅਤੇ ਇਲਾਕੇ ਦੀਆਂ ਸੰਗਤਾਂ, ਸਭਾ ਸੁਸਾਇਟੀਆਂ, ਧਾਰਮਿਕ ਜਥੇਬੰਦੀਆਂ ਦੇ ਸਮੂਹ ਨੁਮਾਇੰਦਿਆਂ ਤੇ ਸੇਵਾਦਾਰਾਂ ਦੀ ਅਤੇ ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਦੇ ਸਮੂਹ ਸੇਵਾਦਾਰਾਂ ਦੀ ਸਾਂਝੀ ਮੀਟਿੰਗ ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਤਰਲੋਚਨ ਸਿੰਘ ਚਾਨਾ ਤੇ ਮੀਤ ਪ੍ਰਧਾਨ ਤੇ ਮੈਨੇਜਰ ਗੁਰਦਿਆਲ ਸਿੰਘ ਯੂ. ਕੇ. ਦੀ ਅਗਵਾਈ ਹੇਠ ਹੋਈ | ਇਸ ਮੌਕੇ ਮੈਨੇਜਰ ਗੁਰਦਿਆਲ ਸਿੰਘ ਯੂ. ਕੇ. ਨੇ ਦੱਸਿਆ ਕਿ ਚਾਰ ਰੋਜ਼ਾ ਗੁਰਮਤਿ ਸਮਾਗਮ 1 ਅਪ੍ਰੈਲ ਤੋਂ 4 ਅਪ੍ਰੈਲ ਤੱਕ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਬਾਬਾ ਜਸਪਾਲ ਸਿੰਘ, ਭਾਈ ਹਰਜਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ, ਜਥੇਦਾਰ ਗੁਰਦਿਆਲ ਸਿੰਘ ਸੁਲਤਾਨਪੁਰ ਲੋਧੀ, ਪਰਮਿੰਦਰ ਸਿੰਘ ਖ਼ਾਲਸਾ, ਰਜਿੰਦਰ ਕੌਰ ਯੂ. ਕੇ., ਪਿਆਰ ਕੌਰ ਸੀਹਰਾ ਯੂ. ਕੇ., ਲਖਵਿੰਦਰ ਕੌਰ ਲਾਲੀ ਯੂ. ਕੇ., ਪਰਮਜੀਤ ਸਿੰਘ ਸੰਗਰ ਯੂ. ਕੇ., ਜੇਪੀ ਸਿੰਘ, ਜਸਵੰਤ ਸਿੰਘ ਨੰਢਾ, ਹਰਜਿੰਦਰ ਸਿੰਘ, ਸਰਬਜੀਤ ਸਿੰਘ ਪ੍ਰਭਾਤ ਫੇਰੀ ਸੰਗਤ, ਗੁਰਮਿੰਦਰਪਾਲ ਸਿੰਘ ਕੰਡਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਦਿਲਦਾਰ ਸਿੰਘ, ਸਰਵਣ ਸਿੰਘ, ਜਰਨੈਲ ਸਿੰਘ, ਜਗਜੀਤ ਸਿੰਘ, ਗੁਰਸਾਹਿਬ ਸਿੰਘ ਡਾਇਰੈਕਟਰ ਫੇਮ ਪੰਜਾਬ ਟੀਵੀ, ਪਰਮਜੀਤ ਸਿੰਘ, ਡਾਕਟਰ ਗੁਰਦੀਪ ਸਿੰਘ, ਸੂਬੇਦਾਰ ਗੁਰਦੇਵ ਸਿੰਘ ਮੈਨੇਜਰ ਸਰਕਾਰੀ ਸਕੂਲ ਲੜਕੀਆਂ, ਰਜਿੰਦਰ ਸਿੰਘ ਗੁਰੂ ਤੇਗ ਬਹਾਦਰ ਟਿੰਬਰ ਸਟੋਰ, ਗੁਰਬਚਨ ਸਿੰਘ ਸਰਪੰਚ ਬੂਲਪੁਰ, ਡਾਕਟਰ ਜਸਵੰਤ ਸਿੰਘ, ਭਾਈ ਸਤਨਾਮ ਸਿੰਘ ਸੀਨੀਅਰ ਮੀਤ ਪ੍ਰਧਾਨ, ਜਥੇਦਾਰ ਅਮਰਜੀਤ ਸਿੰਘ, ਜਥੇਦਾਰ ਮਹਾਂ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ, ਜਰਨੈਲ ਸਿੰਘ, ਜਸਪ੍ਰੀਤ ਸਿੰਘ ਮਹਾਕਾਲ ਸਹਾਇ ਸ਼ਸਤਰ ਵਿੱਦਿਆ ਦਲ, ਅੰਮਿ੍ਤਪਾਲ ਸਿੰਘ, ਨਿਰਮਲ ਸਿੰਘ, ਮਹਿੰਦਰ ਸਿੰਘ ਖ਼ਜ਼ਾਨਚੀ, ਮਨਪ੍ਰੀਤ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ |