ਸੁਲਤਾਨਪੁਰ ਲੋਧੀ, 27 ਮਾਰਚ (ਨਰੇਸ਼ ਹੈਪੀ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਜ਼ਿਲ੍ਹਾ ਪੱਧਰੀ ਤਿਆਰੀਆਂ ਕਰਕੇ ਲੁਧਿਆਣਾ ਵਿਖੇ ਸੂਬਾ ਪੱਧਰੀ ਰੈਲੀ 'ਚ ਭਰਵੀਂ ਸ਼ਮੂਲੀਅਤ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਕਿਹਾ ਕਿ ਕੇਂਦਰ ਸਰਕਾਰ ਪਹਿਲੀ ਅਪ੍ਰੈਲ ਤੋਂ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਲਾਗੂ ਕਰਨ ਜਾ ਰਹੀ ਹੈ ਜੋ ਮਜ਼ਦੂਰ ਜਮਾਤ ਲਈ ਬਹੁਤ ਘਾਤਕ ਹਨ ਇਹ ਟਰੇਡ ਯੂਨੀਅਨ ਅਧਿਕਾਰਾਂ 'ਤੇ ਵੱਡਾ ਹਮਲਾ ਹੈ | ਉਸਾਰੀ ਮਜ਼ਦੂਰਾਂ ਦੀਆਂ ਭਲਾਈ ਸਕੀਮਾਂ ਲਗਪਗ ਖ਼ਤਮ ਹੋ ਜਾਣਗੀਆਂ | ਇਸ ਨਾਲ ਮਜ਼ਦੂਰ ਜਮਾਤ ਕੋਲੋਂ ਯੂਨੀਅਨ ਬਣਾਉਣ ਅਤੇ ਹੜਤਾਲ ਕਰਨ ਦੇ ਅਧਿਕਾਰ ਖੁੱਸ ਜਾਣਗੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ 2025 ਲਾਗੂ ਕਰਨ ਦੀਆਂ ਗੋਂਦਾਂ ਗੁੰਦ ਰਹੀ ਹੈ | ਪੰਜਾਬ ਸਰਕਾਰ ਜਨਤਕ ਅਦਾਰੇ ਤੇ ਜਾਇਦਾਦਾਂ ਕਾਰਪੋਰੇਟਰਾਂ ਨੂੰ ਕੋਡੀਆਂ ਦੇ ਭਾਅ ਵੇਚ ਰਹੀ ਹੈ | ਉਨ੍ਹਾਂ ਕਿਹਾ ਕਿ ਹੱਕ ਮੰਗਦੇ ਸੰਘਰਸ਼ਸ਼ੀਲ ਲੋਕਾਂ ਦੀ ਜ਼ੁਬਾਨ ਬੰਦੀ ਕੀਤੀ ਜਾ ਰਹੀ ਹੈ ਤੇ ਮਜ਼ਦੂਰਾਂ ਕਿਸਾਨਾਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ | ਪੇਂਡੂ ਮਜ਼ਦੂਰਾਂ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ, ਕਸ਼ਮੀਰਾ ਸਿੰਘ ਭੰਡਾਲ ਦੋਨਾ, ਹੰਸਾਂ ਸਿੰਘ ਮੰੁਡੀ, ਬਲਵੀਰ ਸਿੰਘ ਧਾਲੀਵਾਲ, ਜਸਵਿੰਦਰ ਸਿੰਘ, ਕੁਲਦੀਪ ਕੌਰ ਉੱਚਾ ਬੋਹੜ ਵਾਲਾ, ਬਿੰਦਰ ਕੌਰ ਰਾਮਪੁਰ ਜਗੀਰ, ਮਨਦੀਪ ਕੌਰ ਵਿਲਾ ਕੋਠੀ, ਪ੍ਰਵੀਨ ਕੌਰ, ਬਲਵਿੰਦਰ ਕੌਰ, ਨਿਰਮਲ ਕੌਰ, ਚਰਨ ਕੌਰ, ਪਰਮਜੀਤ ਕੌਰ ਵਿਲਾ ਕੋਠੀ, ਗੁਰਨਾਮ ਕੌਰ, ਰੇਖਾ, ਜੱਸਾ, ਪਿਆਰਾ ਸਿੰਘ ਬੂਲਪੁਰ, ਸ਼ਿਵ ਕੁਮਾਰ ਬੂਲਪੁਰ, ਪਿਆਰਾ ਸਿੰਘ ਭੰਡਾਲ ਦੋਨਾ, ਬਿੱਟੂ ਸ਼ੇਰਪੁਰ ਸੱਧਾ, ਬਲਦੇਵ ਸਿੰਘ ਮੋਮੀ, ਨਸੀਬ ਚੰਦ ਗਾਜੀਪੁਰ, ਰਜਿੰਦਰ ਕੁਮਾਰ ਤਲਵੰਡੀ ਚੌਧਰੀਆਂ ਆਦਿ ਵੱਡੀ ਗਿਣਤੀ ਵਿਚ ਔਰਤਾਂ ਸਮੇਤ ਆਗੂ ਅਤੇ ਵਰਕਰ ਲੁਧਿਆਣਾ ਰੈਲੀ ਵਿਚ ਪੁੱਜੇ |